ਆਕਲੈਂਡ (ਏਜੰਸੀ)- ਅਹਿਮਦਾਬਾਦ ਦੇ ਹਸਪਤਾਲ ਵਿਚ 19 ਸਾਲ ਪਹਿਲਾਂ ਜਦੋਂ ਉਸ ਦਾ ਜਨਮ ਹੋਇਆ ਸੀ ਤਾਂ ਡਾਕਟਰਾਂ ਨੇ ਉਸ ਦੇ ਮਾਤਾ-ਪਿਤਾ ਨੂੰ ਸੁਚੇਤ ਕਰ ਦਿੱਤਾ ਸੀ ਕਿ ਬਹੁਤ ਮੁਮਕਿਨ ਹੈ ਕਿ ਉਨ੍ਹਾਂ ਦੀ ਧੀ 100 ਘੰਟੇ ਵੀ ਜ਼ਿੰਦਾ ਨਾ ਰਹਿ ਸਕੀ। ਉਹ ਸਮੇਂ ਤੋਂ ਪਹਿਲਾਂ ਪੈਦਾ ਹੋਈ ਸੀ ਭਾਰ ਘੱਟ ਸੀ, ਅੱਧੇ ਸਰੀਰ ਅਤੇ ਲਕਵੇ ਦਾ ਅਸਰ ਸੀ, ਨਜ਼ਰ ਕਮਜ਼ੋਰ ਸੀ, ਦਿਲ ਵਿਚ ਸੁਰਾਖ ਸੀ, ਫੇਫੜੇ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਸਨ ਅਤੇ ਸ਼ਾਇਦ ਨਿਊਰੋਲਾਜੀਕਲ ਡਿਸਆਰਡਰ ਵੀ ਸੀ।
ਪਤਾ ਨਹੀਂ ਕਿਉਂ, ਪਰ ਮਾਤਾ-ਪਿਤਾ ਨੇ ਉਸ ਦਾ ਨਾਂ ਰੱਖਿਆ ਮੁਸਕਾਨ। ਅੱਜ ਆਕਲੈਂਡ ਨਿਊਜ਼ੀਲੈਂਡ ਵਿਚ ਰਹਿਣ ਵਾਲੀ 19 ਸਾਲ ਦੀ ਇਹ ਕੁੜੀ ਦੋ ਕਿਤਾਬਾਂ ਲਿਖ ਚੁੱਕੀ ਹੈ, ਰੇਡੀਓ ਜਾਕੀ ਰਹਿ ਚੁੱਕੀ ਹੈ। ਟੈਡੈਕਸ ਸਪੀਕਰ ਵੀ ਰਹੀ ਹੈ, ਅਤੇ ਇਸ ਨੇ ਨਿਊਜ਼ੀਲੈਂਡ ਵਿਚ ਕਈ ਇਨਾਮ ਵੀ ਜਿੱਤੇ ਹਨ। ਇਸੇ ਸਾਲ ਇਸ ਨੂੰ ਸਥਾਨਕ ਭਾਰਤੀ ਭਾਈਚਾਰੇ ਨੇ ਯੰਗ ਅਚੀਵਰ 2018 ਐਵਾਰਡ ਨਾਲ ਸਨਮਾਨਿਤ ਵੀ ਕੀਤਾ ਹੈ। ਇਸੇ ਪ੍ਰੋਗਰਾਮ ਵਿਚ ਉਸ ਦੀ ਮੁਲਾਕਾਤ ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਜੇਸਿੰਡਾ ਅਰਡਨ ਨਾਲ ਹੋਈ।

ਮੁਸਕਾਨ ਦੀ ਮਾਂ ਜੈਮਨੀ ਦੇਵਤਾ ਇਕ ਬੈਂਕਰ ਹੈ। ਇਸ ਮੁਲਾਕਾਤ ਬਾਰੇ ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਭਾਵੁਕ ਹੋ ਗਏ ਸੀ ਜਦੋਂ ਪ੍ਰਧਾਨ ਮੰਤਰੀ ਨੇ ਮੁਸਕਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ ਨਿਊਜ਼ੀਲੈਂਡ ਨੂੰ ਅਜਿਹਾ ਦੇਸ਼ ਬਣਾ ਕੇ ਰਹੇਗੀ ਜਿਸ ਵਿਚ ਲੋਕਾਂ ਨੂੰ ਉਨ੍ਹਾਂ ਦੀਆਂ ਕਮੀਆਂ ਨਾਲ ਨਹੀਂ ਸਗੋਂ ਉਨ੍ਹਾਂ ਵਿਚ ਲੁਕੇ ਸੰਭਾਵਨਾਵਾਂ ਦੇ ਰੂਪ ਵਿਚ ਪਛਾਣਿਆ ਜਾਵੇਗਾ। ਟੈਡੈਕਸ ਬੁਲਾਰੇ ਦੇ ਤੌਰ 'ਤੇ ਮੁਸਕਾਨ ਨੇ ਆਪਣੀਆਂ ਕਮਜ਼ੋਰੀਆਂ ਕਮਜ਼ੋਰੀਆਂ ਅਤੇ ਤਾਕਤ ਨੂੰ ਕਬੂਲਣ ਅਤੇ ਦੂਜਿਆਂ ਦੇ ਸਾਹਤ ਤੋਂ ਪ੍ਰੇਰਣਾ ਲੈਣ ਦੀ ਗੱਲ ਕਹੀ। ਆਪਣੀ ਬੀਮਾਰੀ ਦੇ ਨਾਲ ਨਵੇਂ ਦੇਸ਼ ਵਿਚ ਵੱਡਾ ਹੋਣਾ ਮੁਸਕਾਨ ਲਈ ਸੌਖਾ ਨਹੀਂ ਸੀ। ਉਹ ਦੱਸਦੀ ਹੈ ਕਿ ਸਾਲਾਂ ਤੱਕ ਉਨ੍ਹਾਂ ਦਾ ਕੋਈ ਦੋਸਤ ਨਹੀਂ ਸੀ, ਇਸ ਦੌਰਾਨ ਉਹ ਕਿਤਾਬਾਂ ਅਤੇ ਲੇਖਨ ਵੱਲ ਆਕਰਸ਼ਿਤ ਹੋਈ। ਮੁਸਕਾਨ ਨੇ ਆਪਣੀ ਆਤਮਕਥਾ ਆਈ ਡ੍ਰੀਮ 9 ਸਾਲ ਦੀ ਉਮਰ ਵਿਚ ਲਿਖੀ ਅਤੇ ਮੁਸਕਾਨ ਜਿਸ ਸਕੂਲ ਵਿਚ ਪੜ੍ਹਦੀ ਸੀ ਇਹ ਕਿਤਾਬ ਉਸੇ ਸਕੂਲ ਵਿਚ ਪੜ੍ਹਾਈ ਜਾਣ ਲੱਗੀ।
ਹੁਣ ਮੁਸਕਾਨ ਡਿਪ੍ਰੈਸ਼ਨ ਖਿਲਾਫ ਜੰਗ ਲੜ ਰਹੀ ਹੈ। ਉਹ ਆਖਦੀ ਹੈ ਕਿ ਮੈਂ ਨੌਜਵਾਨਾਂ ਨੂੰ ਡਿਪ੍ਰੈਸ਼ਨ ਵਿਰੁੱਧ ਲੜਣ ਨੂੰ ਪ੍ਰੇਰਿਤ ਕਰ ਰਹੀ ਹਾਂ। ਮੈਂ ਬਹੁਤ ਮੁਸ਼ਕਲ ਦੌਰ ਵਿਚੋਂ ਲੰਘੀ ਹਾਂ ਉਸ ਸਮੇਂ ਮੈਂ ਬਹੁਤ ਡਿਪ੍ਰੈਸ ਰਿਹਾ ਕਰਦੀ ਸੀ ਪਰ ਹੌਲੀ-ਹੌਲੀ ਮੈਂ ਆਪਣੀਆਂ ਕਮਜ਼ੋਰੀਆਂ 'ਤੇ ਜਿੱਤ ਦਰਜ ਕੀਤੀ ਅਤੇ ਦੁਨੀਆ ਨਾਲ ਨਜ਼ਰਾਂ ਮਿਲਾਉਣ ਦਾ ਹੌਸਲਾ ਕੀਤਾ। ਹੁਣ ਮੈਂ ਆਨਲਾਈਨ ਅਤੇ ਜਨਤਕ ਮੰਚ 'ਤੇ ਗੱਲਬਾਤ ਰਾਹੀਂ ਆਪਣੇ ਵਰਗੇ ਨੌਜਵਾਨਾਂ ਨੂੰ ਇਹੀ ਸਿਖਾ ਰਹੀ ਹਾਂ। ਬਹੁਤ ਸਾਰੇ ਨੌਜਵਾਨਾਂ ਨੂੰ ਮੇਰੀ ਕਹਾਣੀ ਵਿਚ ਆਪਣੀ ਜ਼ਿੰਦਗੀ ਨਜ਼ਰ ਆਉਂਦੀ ਹੈ। ਮੁਸਕਾਨ ਮਨੋਵਿਗਿਆਨਕ ਤੌਰ 'ਤੇ ਆਪਣੇ ਵਰਗੇ ਬੱਚਿਆਂ ਤੱਕ ਪਹੁੰਚਣ ਦੀ ਇੱਛਾ ਰੱਖਦੀ ਹੈ ਤਾਂ ਜੋ ਉਹ ਉਨ੍ਹਾਂ ਵਿਚ ਲੁਕੀਆਂ ਹੋਈਆਂ ਸੰਭਾਵਨਾਵਾਂ ਬਾਰੇ ਦੱਸ ਸਕੇ। ਮੁਸਕਾਨ ਅੱਜ ਇਕ ਕਾਲਜ ਸਟੂਡੈਂਟ ਹੈ ਅਤੇ ਆਪਣਾ ਖਰਚਾ ਚਲਾਉਣ ਲਈ ਡਿਪਾਰਟਮੈਂਟਲ ਸਟੋਰ ਵਿਚ ਕੰਮ ਕਰਦੀ ਹੈ। ਉਹ ਆਪਣੇ ਮਾਤਾ-ਪਿਤਾ ਅਤੇ ਭਰਾ ਅਮਨ ਨੂੰ ਆਪਣਾ ਭਾਵਨਾਤਮਕ ਆਧਾਰ ਦੱਸਦੀ ਹੈ ਜਿਨ੍ਹਾਂ ਨੇ ਮੁਸਕਾਨ ਨੂੰ ਕਦੇ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਹੋਰਾਂ ਤੋਂ ਵੱਖ ਹੈ। ਮੁਸਕਾਨ ਆਖਦੀ ਹੈ ਸਾਡੇ ਦੇਸ਼ ਵਿਚ ਸਪੈਸ਼ਲ ਬੱਚਿਆਂ ਨੂੰ ਕਲੰਕ ਵਜੋਂ ਦੇਖਿਆ ਜਾਂਦਾ ਹੈ। ਮੈਂ ਆਪਣੀਆਂ ਕੋਸ਼ਿਸ਼ਾਂ ਨਾਲ ਇਸ ਸੋਚ ਨੂੰ ਬਦਲਣਾ ਚਾਹੁੰਦੀ ਹਾਂ।
ਕ੍ਰਿਸਮਸ ਤੋਂ ਪਹਿਲਾਂ ਘਟੀ 'ਯੈਲੋ ਵੈਸਟ' ਪ੍ਰਦਰਸ਼ਨਕਾਰੀਆਂ ਦੀ ਗਿਣਤੀ
NEXT STORY