ਢਾਕਾ-ਭਾਰਤ ਬੰਗਲਾਦੇਸ਼ ਦਰਮਿਆਨ ਸੰਬੰਧਾਂ ਨੂੰ ਸੱਚਮੁੱਚ 360 ਡਿਗਰੀ ਦੀ ਸਾਂਝੇਦਾਰੀ ਦੱਸਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਹੀਨੇ ਪ੍ਰਸਤਾਵਿਤ ਢਾਕਾ ਯਾਤਰਾ ਸੱਚਮੁੱਚ ਬਹੁਤ ਯਾਦਗਾਰ ਹੋਵੇਗੀ। ਜੈਸ਼ੰਕਰ ਪ੍ਰਧਾਨ ਮੰਤਰੀ ਮੋਦੀ ਦੀ ਬੰਗਲਾਦੇਸ਼ ਦੀ ਅਗਲੀ ਯਾਤਰਾ ਤੋਂ ਪਹਿਲਾਂ ਵੀਰਵਾਰ ਨੂੰ ਇਕ ਦਿਨੀਂ ਯਾਤਰਾ 'ਤੇ ਇਥੇ ਪਹੁੰਚੇ। ਪ੍ਰਧਾਨ ਮੰਤਰੀ ਇਸ ਮਹੀਨੇ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼-ਭਾਰਤ ਦਰਮਿਆਨ ਕੂਟਨੀਤਕ ਸੰਬੰਧਾਂ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਦੇ ਮੌਕੇ 'ਤੇ ਇਥੇ ਆਉਣ ਵਾਲੇ ਹਨ।
ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 6 ਪ੍ਰਦਰਸ਼ਨਕਾਰੀਆਂ ਦੀ ਮੌਤ
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮੇਨ ਨਾਲ ਵਿਸਥਾਰਪੂਰਵਕ ਚਰਚਾ ਤੋਂ ਬਾਅਦ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਗੁਆਂਢੀ ਪਹਿਲਾਂ ਨੀਤੀ 'ਚ ਬੰਗਲਾਦੇਸ਼ ਦਾ ਮੁੱਖ ਸਥਾਨ ਹੈ ਅਤੇ ਭਾਰਤ ਦੀ ਐਕਟ ਈਸਟ ਪਾਲਿਸੀ 'ਚ ਵੀ ਉਹ ਸੰਬੰਧਿਤ ਹੈ। ਮੋਮੇਨ ਨਾਲ ਸੰਯੁਕਤ ਤੌਰ 'ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ (ਮੋਦੀ) ਦੀ ਤੈਅ ਯਾਤਰਾ ਦੀਆਂ ਤਿਆਰੀਆਂ 'ਤੇ ਕੰਮ ਕਰ ਰਹੇ ਹਾਂ। ਇਹ ਬੇਹਦ ਯਾਦਗਾਰ ਯਾਤਰਾ ਹੋਵੇਗੀ। ਜੇਕਰ ਮੈਂ ਸਹੀ ਹਾਂ ਤਾਂ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਹ ਉਨ੍ਹਾਂ ਦੀ (ਮੋਦੀ) ਦੀ ਪਹਿਲੀ ਵਿਦੇਸ਼ ਯਾਤਰਾ ਅਤੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਦੂਜੀ ਬੰਗਲਾਦੇਸ਼ ਯਾਤਰਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਦੇ 26 ਮਾਰਚ ਨੂੰ ਦੋ ਦਿਨੀਂ ਯਾਤਰਾ 'ਤੇ ਢਾਕਾ ਆਉਣ ਅਤੇ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ -ਭਾਰਤ ਨੇ ਸਕੂਲੀ ਨਿਰਮਾਣ ਲਈ ਨੇਪਾਲ ਨੂੰ ਦਿੱਤੀ 44.17 ਮਿਲੀਅਨ ਦੀ ਗ੍ਰਾਂਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ 'ਚ ਫੌਜੀ ਤਖਤਾਪਲਟ ਕਾਰਣ ਬੁੱਧਵਾਰ ਨੂੰ ਹੋਈ 38 ਲੋਕਾਂ ਦੀ ਮੌਤ
NEXT STORY