ਵਾਸ਼ਿੰਗਟਨ-ਅਮਰੀਕਾ ਦੇ ਇਕ ਸਾਬਕਾ ਡਿਪਲੋਮੈਟ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਤੁਲਨਾ 'ਚ ਭਾਰਤ ਅੱਤਵਾਦ ਦੇ ਖਤਰੇ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ ਹੈ। ਨਾਲ ਹੀ ਇਹ ਕਿਹਾ ਕਿ ਨਾ ਸਿਰਫ ਅੱਤਵਾਦ ਵਿਰੁੱਧ ਲੜਾਈ 'ਚ ਸਗੋਂ ਭੂ-ਰਣਨੀਤਿਕ ਅਤੇ ਹੋਰ ਸੁਰੱਖਿਆ ਸੰਬੰਧੀ ਮਾਮਲਿਆਂ 'ਚ ਵੀ ਭਾਰਤ ਹਮੇਸ਼ਾ ਅਮਰੀਕਾ ਦਾ ਅਹਿਮ ਸਾਂਝੇਦਾਰ ਰਿਹਾ ਹੈ ਅਤੇ ਰਹੇਗਾ।
ਇਹ ਵੀ ਪੜ੍ਹੋ : ਅਮਰੀਕਾ ਦੇ ਸਕੂਲ ਕਰ ਰਹੇ ਹਨ ਭੋਜਨ ਸਪਲਾਈ ਦੀ ਸਮੱਸਿਆ ਦਾ ਸਾਹਮਣਾ
ਸੰਯੁਕਤ ਰਾਜ ਸ਼ਾਂਤੀ ਸੰਸਥਾਨ (ਯੂ.ਐੱਸ.ਆਈ.ਪੀ.) ਦੇ ਉਪ ਪ੍ਰਧਾਨ ਜਾਰਜ ਮੂਸ ਨੇ ਵਾਸ਼ਿੰਗਟਨ 'ਚ 9/11 ਤੋਂ ਬਾਅਦ ਤੋਂ ਬਾਅਦ ਬੀਸ ਸਾਲ : ਅਮਰੀਕੀ ਸ਼ਾਂਤੀ ਨਿਰਮਾਣ ਨੀਤੀ ਦਾ ਵਿਕਾਸ' ਵਿਸ਼ੇ 'ਤੇ ਆਨਲਾਈਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ, ਅਮਰੀਕਾ ਦਾ ਪ੍ਰਮੁੱਖ ਸਾਂਝੇਦਾਰ ਹੈ ਅਤੇ ਹਮੇਸ਼ਾ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅੱਤਵਾਦ ਨਾਲ ਨਜਿੱਠਣ ਦੇ ਭਾਰਤ ਦੇ ਤੌਰ-ਤਰੀਕਿਆਂ ਦਾ ਸਨਮਾਨ ਕਰਦਾ ਹੈ।
ਇਹ ਵੀ ਪੜ੍ਹੋ : ਕਾਬੁਲ 'ਚ ਤਾਲਿਬਾਨ ਲੜਾਕਿਆਂ ਨੇ 'ਕਰਤਾ ਪਰਵਾਨ' ਗੁਰਦੁਆਰੇ 'ਚ ਕੀਤੀ ਭੰਨ-ਤੋੜ
ਕੀਰ ਪੀਸ ਫਾਉਂਡੇਸ਼ਨ ਨਾਲ ਆਨਲਾਈਨ ਮੀਟਿੰਗ ਦੌਰਾਨ ਮੂਸ ਤੋਂ ਜਦ ਪੁੱਛਿਆ ਗਿਆ ਕਿ ਕੀ ਅਮਰੀਕਾ ਦੀ ਤਰ੍ਹਾਂ ਅੱਤਵਾਦ ਨਾਲ ਪੀੜਤ ਰਿਹਾ ਭਾਰਤ ਵੀ ਇਸ ਸਮੱਸਿਆ ਨਾਲ ਨਜਿੱਠਣ 'ਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ ਤਾਂ ਮੂਸ ਨੇ 'ਹਾਂ' 'ਚ ਜਵਾਬ ਦਿੱਤਾ। ਮੂਸ ਨੇ ਕਿਹਾ ਅਸਲ 'ਚ। ਅਸੀਂ ਜਾਣਦੇ ਹਾਂ ਕਿ ਜਦ ਹਮਲਿਆਂ ਅਤੇ ਅੱਤਵਾਦ ਦੀ ਆਕਰਾਮਕਤਾ ਦੀ ਗੱਲ ਆਉਂਦੀ ਹੈ ਤਾਂ ਭਾਰਤ ਨੂੰ ਅਮਰੀਕਾ ਤੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ ਹੈ। ਅਸੀਂ ਭਾਰਤ ਵੱਲੋਂ ਉਨ੍ਹਾਂ ਦੇ ਲੋਕਤਾਂਤਰਿਕ ਮੁੱਲਾਂ ਅਤੇ ਨਿਯਮਾਂ ਦੇ ਸੰਦਰਭ 'ਚ ਅੱਤਵਾਦ ਨਾਲ ਨਜਿੱਠਣ ਦੇ ਤੌਰ-ਤਰੀਕਿਆਂ ਦਾ ਸਨਮਾਨ ਕਰਦੇ ਹਨ।
ਇਹ ਵੀ ਪੜ੍ਹੋ : ਪੁਲਾੜ 'ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਪਿਛਲੇ 4 ਸਾਲਾਂ ਦੌਰਾਨ ਈ-ਸਕੂਟਰ ਨਾਲ ਜੁੜੇ ਹਾਦਸਿਆਂ ’ਚ ਹੋਇਆ ਵਾਧਾ
NEXT STORY