ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੀ ਜੇਲ ਵਿਚ 10 ਸਾਲ ਦੀ ਸਜ਼ਾ ਕੱਟ ਚੁੱਕੇ ਇਕ ਭਾਰਤੀ ਨੂੰ ਰਿਹਾਅ ਹੋਣ ਤੋਂ ਬਾਅਦ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ, ਕਿਉਂਕਿ ਅਧਿਕਾਰੀਆਂ ਦਾ ਮੰਨਣਾ ਸੀ ਕਿ ਇਹ ਵਿਅਕਤੀ ਜਨਤਕ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦਾ ਹੈ। ਜੋਰਾਲਡ ਪੀਟਰ ਡੀਸੂਜਾ (58) ਨੂੰ ਆਈ. ਸੀ. ਈ. ਐਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਸ (ਈ. ਆਰ. ਓ) ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ। ਜੋਰਾਲਡ ਨੂੰ ਇੰਟਰਨੈਟ ਜ਼ਰੀਏ 13 ਸਾਲ ਦੀ ਇਕ ਬੱਚੀ ਨੂੰ ਗੱਲਾਂ 'ਚ ਲਗਾ ਕੇ ਉਸ ਨੂੰ ਅਪਰਾਧਕ ਯੌਣ ਗਤੀਵਿਧੀਆਂ ਵਿਚ ਸ਼ਾਮਲ ਕਰਨ ਦੇ ਜ਼ੁਰਮ ਵਿਚ ਜੇਲ ਦੀ ਸਜ਼ਾ ਹੋਈ ਸੀ। ਸੰਘੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਡੀਸੂਜਾ ਨੂੰ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ (ਆਈ. ਸੀ. ਈ.) ਦੀ ਹਿਰਾਸਤ ਵਿਚ ਰੱਖਿਆ ਗਿਆ ਹੈ। ਆਈ. ਸੀ. ਈ. ਨੇ ਦੱਸਿਆ ਕਿ ਉਸ ਨੂੰ ਅਮੀਕੀ ਜ਼ਿਲਾ ਅਦਾਲਤ, ਪੂਰਬੀ ਕੈਲੀਫੋਰਨੀਆ ਜ਼ਿਲੇ ਨੇ ਮਾਰਚ 2009 ਵਿਚ ਦੋਸ਼ੀ ਠਹਿਰਾਇਆ ਸੀ।
ਬ੍ਰਿਸਬੇਨ 'ਚ ਇਕ ਘਰ 'ਤੇ ਬੰਬ ਨਾਲ ਕੀਤਾ ਗਿਆ ਹਮਲਾ, ਇਕ ਦੀ ਹਾਲਤ ਗੰਭੀਰ(ਤਸਵੀਰਾਂ)
NEXT STORY