ਹਿਊਸਟਨ— ਭਾਰਤੀ ਮੂਲ ਦੇ ਅਮਰੀਕੀ ਨੇਤਾ ਸੰਜੇ ਪਟੇਲ ਨੇ ਫਲੋਰੀਡਾ ਡਿਸਟ੍ਰਿਕਟ 'ਚ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਚੋਣਾਂ ਲੜਨ ਦੀ ਘੋਸ਼ਣਾ ਕੀਤੀ। 'ਬ੍ਰੇਵਾਰਡ ਡੈਮੋਕ੍ਰੇਟਿਕ ਪਾਰਟੀ' ਦੇ ਨੇਤਾ ਸੰਜੇ ਪਟੇਲ 'ਫਲੋਰੀਡਾ ਡੈਮੋਕ੍ਰੇਟਿਕ 8' ਤੋਂ ਰੀਪਬਲਿਕਨ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਬਿੱਲ ਪੋਜੇ ਨੂੰ ਚੁਣੌਤੀ ਦੇਣਗੇ। ਸੈਟੇਲਾਈਟ ਬੀਚ ਦੇ ਨਿਵਾਸੀ ਪਟੇਲ ਨੇ ਇਸ ਹਫਤੇ 'ਵਿਓਰਾ ਆਫ ਦਿ ਬ੍ਰੇਵਾਰਡ ਕਾਊਂਟੀ ਡੈਮੋਕ੍ਰੇਟਿਕ ਐਕਜ਼ੀਕਿਊਟਿਵ ਕਮੇਟੀ' ਦੀ ਇਕ ਬੈਠਕ 'ਚ ਆਪਣੀ ਉਮੀਦਵਾਰੀ ਦੀ ਘੋਸ਼ਣਾ ਕੀਤੀ। ਬੈਠਕ 'ਚ ਤਕਰੀਬਨ 400 ਲੋਕ ਮੌਜੂਦ ਸਨ। ਪਟੇਲ ਦੀ ਪ੍ਰਚਾਰ ਮੁਹਿੰਮ ਨਾਲ ਜੁੜੀਆਂ ਵੈੱਬਸਾਈਟਾਂ 'ਤੇ ਉਨ੍ਹਾਂ ਨੂੰ ਇਕ ਕਾਰਜਕਰਤਾ, ਬਦਲਾਅ 'ਚ ਯਕੀਨ ਰੱਖਣ ਵਾਲਾ ਅਤੇ ਸੰਗਠਨਾਤਮਕ ਤਬਦੀਲੀ ਲਈ ਇਕ ਸਲਾਹਕਾਰ ਦੱਸਿਆ ਗਿਆ ਹੈ। ਪਟੇਲ ਦਾ ਕਹਿਣਾ ਹੈ ਕਿ ਉਹ ਹਰੇਕ ਲਈ ਆਰਥਿਕ ਨਿਆਂ ਦਾ ਭਰੋਸਾ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਜਿੱਤਣ 'ਤੇ ਉਹ ਫਲੋਰੀਡਾ ਦੇ ਪਰਿਵਾਰਾਂ ਦੀ ਖੁਸ਼ਹਾਲੀ, ਸਾਰੇ ਅਮਰੀਕੀਆਂ ਲਈ ਸਿਹਤ ਸੇਵਾ ਯਕੀਨੀ ਬਣਾਉਣ, ਅਮਰੀਕੀ ਜ਼ਮੀਨ, ਹਵਾ ਅਤੇ ਪਾਣੀ ਦੀ ਸੁਰੱਖਿਆ, ਅਮਰੀਕੀਆਂ ਦੇ ਡੂੰਘੇ ਮੁੱਲਾਂ ਨੂੰ ਦਰਸਾਉਂਦੇ ਹੋਏ ਇਮੀਗ੍ਰੇਸ਼ਨ ਨੀਤੀ 'ਚ ਸੁਧਾਰ ਕਰਨ ਨੂੰ ਲੈ ਕੇ ਕੰਮ ਕਰਨਗੇ।''
ਪਟੇਲ ਨੇ 'ਯੂਨੀਵਰਸਿਟੀ ਆਫ ਕੈਲੀਫੋਰਨੀਆ', ਲਾਸ ਏਂਜਲਸ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਤਕਨਾਲੋਜੀ ਖੇਤਰ 'ਚ ਕੰਮ ਕੀਤਾ ਹੈ। ਉਨ੍ਹਾਂ ਕੋਲ ਇਕ ਛੋਟਾ ਕੌਂਸਲਿੰਗ ਬਿਜ਼ਨੈੱਸ ਵੀ ਸੀ ਅਤੇ ਉਹ ਇਕ ਗੈਰ-ਲਾਭਕਾਰੀ ਸੰਗਠਨ 'ਐਪਿਕ ਚੇਂਜ' ਦੇ ਸਹਿ ਸੰਸਥਾਪਕ ਹਨ। ਉਨ੍ਹਾਂ ਦੀ ਪਤਨੀ ਸਟੇਸੀ ਪਟੇਲ ਵੀ ਪਾਰਟੀ ਦੀ ਮੈਂਬਰ ਹੈ ਅਤੇ ਬ੍ਰੇਵਾਰਡ ਕਾਊਂਟੀ ਡੈਮੋਕ੍ਰੇਟਿਕ ਕਾਰਜਕਾਰੀ ਕਮੇਟੀ ਦੀ ਪ੍ਰਧਾਨ ਹੈ।
ਟਰੰਪ ਨੇ ਸੈਨੇਟ ਸੀਟ ਲਈ ਰੋਮਨੀ ਦਾ ਕੀਤਾ ਸਮਰਥਨ
NEXT STORY