ਵਾਸ਼ਿੰਗਟਨ (ਭਾਸ਼ਾ) ਬੀਤੀ ਰਾਤ ਉਦੋਂ ਇਤਿਹਾਸ ਰਚਿਆ ਗਿਆ ਜਦੋਂ 13 ਸਾਲਾ ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਹਰੀਨੀ ਲੋਗਨ ਨੇ 2022 ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਵਿਚ ਆਪਣੇ ਪਹਿਲੇ ਸਪੈਲ-ਆਫ ਮੁਕਾਬਲੇ ਵਿੱਚ ਖਿਤਾਬ ਜਿੱਤਿਆ। ਹਰੀਨੀ ਲੋਗਨ ਨੂੰ ਇੱਕ ਵਾਰ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਫਿਰ ਵਾਪਸ ਲਿਆਂਦਾ ਗਿਆ। ਤੁਹਾਨੂੰ ਦੱਸ ਦੇਈਏ ਕਿ ਮੈਚ 'ਚ ਹਰੀਨੀ ਦਾ ਸਾਹਮਣਾ 12 ਸਾਲ ਦੇ ਵਿਕਰਮ ਰਾਜੂ ਨਾਲ ਹੋਇਆ। ਇਹ ਇੱਕ ਅਜਿਹਾ ਫਾਰਮੈਟ ਹੈ ਜਿਸ ਵਿੱਚ ਮੁਕਾਬਲੇਬਾਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਕਿ ਉਹ 90 ਸਕਿੰਟਾਂ ਦੇ ਅੰਦਰ ਕਿੰਨੇ ਸ਼ਬਦਾਂ ਦਾ ਸਹੀ ਉਚਾਰਨ ਕਰ ਸਕਦੇ ਹਨ।
50 ਹਜ਼ਾਰ ਡਾਲਰ ਦਾ ਜਿੱਤਿਆ ਇਨਾਮ
ਟੈਕਸਾਸ ਦੇ ਸੈਨਸ ਐਂਟੋਨੀਓ ਦੀ 13 ਸਾਲਾ ਹਰੀਨੀ ਲੋਗਨ ਨੇ ਇਸ ਜਿੱਤ ਤੋਂ 50,000 ਡਾਲਰ ਦਾ ਇਨਾਮ ਜਿੱਤਿਆ। ਇਹ ਇਨਾਮੀ ਰਾਸ਼ੀ ਮੈਰਿਅਮ-ਵੈਬਸਟਰ ਅਤੇ ਐਨਸਾਈਕਲੋਪਡੀਆ ਬ੍ਰਿਟੈਨਿਕਾ ਤੋਂ ਵੀ ਪ੍ਰਦਾਨ ਕੀਤੀ ਜਾਂਦੀ ਹੈ। ਜਦਕਿ ਡੇਨਵਰ ਦੇ 12 ਸਾਲਾ ਵਿਕਰਮ ਰਾਜੂ ਨੇ ਦੂਜੇ ਸਥਾਨ ਦਾ ਪੁਰਸਕਾਰ 25,000 ਡਾਲਰ ਹਾਸਲ ਕੀਤਾ।
26 ਵਿਚੋਂ 21 ਸ਼ਬਦਾਂ ਦਾ ਸਹੀ ਉਚਾਰਨ
ਵਿਕਰਮ ਰਾਜੂ ਖ਼ਿਲਾਫ਼ ਸਖ਼ਤ ਮੁਕਾਬਲੇ ਵਿੱਚ ਹਰੀਨੀ ਲੋਗਨ ਚਾਰ ਸ਼ਬਦ ਖੁੰਝ ਗਈ ਪਰ ਉਹਨਾਂ ਵਿਚ ਇੱਕ ਅਜਿਹਾ ਸ਼ਬਦ ਸੀ ਜਿਸ ਨੇ ਉਸ ਨੂੰ ਖਿਤਾਬ ਜਿੱਤਾ ਦਿੱਤਾ। ਹਰੀਨੀ ਨੇ 26 ਵਿੱਚੋਂ 21 ਸ਼ਬਦਾਂ ਦਾ ਸਹੀ ਉਚਾਰਨ ਕੀਤਾ, ਜਦਕਿ ਵਿਕਰਮ ਨੇ 19 ਵਿੱਚੋਂ 15 ਸ਼ਬਦਾਂ ਦਾ ਸਹੀ ਉਚਾਰਨ ਕੀਤਾ।
ਪਹਿਲੀ ਵਾਰ ਹੋਇਆ ਟਾਈਬ੍ਰੇਕਰ
ਉਹਨਾਂ ਨੇ ਮੁਕਾਬਲੇ ਵਿੱਚ ਚੋਟੀ ਦੇ ਸਥਾਨਾਂ ਦਾ ਦਾਅਵਾ ਕੀਤਾ, ਜਿਸ ਵਿਚ 94ਵੀਂ ਸਾਲਾਨਾ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਲਈ ਪੂਰੇ ਸੰਯੁਕਤ ਰਾਜ ਤੋਂ 7-15 ਸਾਲ ਦੀ ਉਮਰ ਦੇ ਸਪੈਲਰ ਸਨ। ਇਸ ਸਾਲ ਦਾ ਮੁਕਾਬਲਾ ਨੈਸ਼ਨਲ ਹਾਰਬਰ, ਮੈਰੀਲੈਂਡ ਵਿੱਚ ਆਯੋਜਿਤ ਕੀਤਾ ਗਿਆ ਸੀ। ਪਹਿਲੇ ਟਾਈਬ੍ਰੇਕਰ ਵਿੱਚ ਹਰੇਕ ਪ੍ਰਤੀਯੋਗੀ ਕੋਲ ਵੱਧ ਤੋਂ ਵੱਧ ਸ਼ਬਦਾਂ ਨੂੰ ਸਹੀ ਢੰਗ ਨਾਲ ਸਪੈਲ ਕਰਨ ਲਈ 90 ਸਕਿੰਟ ਦਾ ਸਮਾਂ ਸੀ। ਦੋਵਾਂ ਕੋਲ ਇਹ ਦਰਸਾਉਣ ਲਈ ਪੜ੍ਹੇ ਗਏ ਸ਼ਬਦਾਂ ਦੀ ਇੱਕੋ ਜਿਹੀ ਸੂਚੀ ਸੀ ਕਿ ਉਹ ਅਗਲੇ ਸ਼ਬਦ 'ਤੇ ਜਾਣ ਲਈ ਤਿਆਰ ਸਨ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਸਿੰਗਾਪੁਰ 'ਚ ਭਾਰਤੀ ਮੂਲ ਦੇ ਡਾਕਟਰ ਨੂੰ ਮਿਲੀ 'ਸਕਾਲਰਸ਼ਿਪ'
ਕਿਤਾਬ ਲਿਖਣ ਦੀ ਯੋਜਨਾ ਬਣਾ ਰਹੀ ਲੋਗਨ
ਲੋਗਨ ਸੈਨ ਐਂਟੋਨੀਓ ਦੇ ਮੋਂਟੇਸਰੀ ਸਕੂਲ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੂੰ ਰਚਨਾਤਮਕ ਲਿਖਣਾ ਪਸੰਦ ਹੈ ਅਤੇ ਉਹ ਹਾਈ ਸਕੂਲ ਵਿੱਚ ਇੱਕ ਕਿਤਾਬ ਪ੍ਰਕਾਸ਼ਿਤ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ। ਸ਼ਬਦ ਸਿੱਖਣ ਤੋਂ ਇਲਾਵਾ ਉਹ ਪਿਆਨੋ, ਰਿਕਾਰਡਰ ਅਤੇ ਗਿਟਾਰ ਵਜਾਉਣ ਦਾ ਆਨੰਦ ਲੈਂਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਆਹ ਵਾਲੇ ਦਿਨ ਹੀ ਲਾੜੀ ਨੇ ਦਿੱਤਾ ਬੱਚੇ ਨੂੰ ਜਨਮ, ਵਾਪਸ ਪਰਤੇ ਮਹਿਮਾਨ
NEXT STORY