ਢਾਕਾ, (ਭਾਸ਼ਾ)- ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਢਾਕਾ ’ਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਮੁੱਖ ਧਾਰਾ ਦੇ ਭਾਰਤੀ ਮੀਡੀਆ ਨਾਲ ਗੱਲਬਾਤ ’ਤੇ ‘ਗੰਭੀਰ ਚਿੰਤਾ’ ਪ੍ਰਗਟ ਕੀਤੀ।
ਹਸੀਨਾ (78) ਪਿਛਲੇ ਸਾਲ ਵਿਦਿਆਰਥੀਆਂ ਦੀ ਅਗਵਾਈ ’ਚ ਹੋਏ ਦੇਸ਼ ਵਿਆਪੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ 5 ਅਗਸਤ ਨੂੰ ਬੰਗਲਾਦੇਸ਼ ਤੋਂ ਭੱਜ ਕੇ ਭਾਰਤ ਆ ਗਈ ਸੀ। ਉਦੋਂ ਤੋਂ ਉਸ ’ਤੇ ਕਈ ਮਾਮਲੇ ਚੱਲ ਰਹੇ ਹਨ। ਹਸੀਨਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਲਾਏ ਗਏ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਇਕ ਉੱਚ ਪੱਧਰੀ ਅਣਜਾਣ ਕੂਟਨੀਤਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲੇ ਨੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਪਵਨ ਬਾਧੇ ਨੂੰ ਤਲਬ ਕੀਤਾ।
ਟਰੰਪ ਨੇ ਕਿਸ ਨੂੰ ਕੀਤੀ ਨੇਤਨਯਾਹੂ ਨੂੰ ਮੁਆਫ ਕਰਨ ਦੀ ਅਪੀਲ, ਪੱਤਰ 'ਚ ਕਿਹੜੇ ਮਾਮਲਿਆਂ ਦਾ ਜ਼ਿਕਰ?
NEXT STORY