ਦੁਬਈ (ਬਿਊਰੋ): ਭਾਰਤੀ ਮੂਲ ਦੇ ਸੱਜਾਦ ਅਲੀ ਬੱਟ ਨੂੰ ਅਲ ਅੰਸਾਰੀ ਐਕਸਚੇਂਜ ਦੁਆਰਾ ਸਮਰ ਪ੍ਰਮੋਸ਼ਨ ਵਿੱਚ ਇੱਕ ਲੱਖ ਦਿਰਹਾਮ ਨਾਲ ਸਨਮਾਨਿਤ ਕੀਤਾ ਗਿਆ। ਸੱਜਾਦ ਬੱਟ ਇਸ ਐਵਾਰਡ ਦੇ ਨੌਵੇਂ ਸੀਜ਼ਨ ਦੇ ਜੇਤੂ ਬਣ ਗਏ ਹਨ। ਉਨ੍ਹਾਂ ਨੂੰ ਇਹ ਐਵਾਰਡ ਦੁਬਈ ਦੇ ਸਰਕਾਰੀ ਅਧਿਕਾਰੀਆਂ ਅਤੇ ਮੀਡੀਆ ਦੀ ਮੌਜੂਦਗੀ ਵਿੱਚ ਦਿੱਤਾ ਗਿਆ। ਇਸ ਦੇ ਨਾਲ ਹੀ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ ਗਈ। ਇੱਥੇ ਦੱਸ ਦਈਏ ਕਿ ਸੱਜਾਦ ਅਲੀ ਬੱਟ ਦੁਬਈ ਵਿੱਚ ਕੰਮ ਕਰਦਾ ਹੈ ਅਤੇ ਹਰ ਮਹੀਨੇ ਕਰੀਬ ਦੋ ਹਜ਼ਾਰ ਦਿਰਹਮ ਆਪਣੇ ਘਰ ਭੇਜਦਾ ਹੈ।
ਨੇਪਾਲ ਅਤੇ ਪਾਕਿਸਤਾਨ ਤੋਂ ਵੀ ਬਣੇ ਜੇਤੂ
ਸੱਜਾਦ ਅਲੀ ਨੇ ਅਲ ਅੰਸਾਰੀ ਐਕਸਚੇਂਜ ਬ੍ਰਾਂਚ 'ਚ 2,327 ਦਿਰਹਮ ਜਮ੍ਹਾ ਕਰਵਾਏ ਸਨ। ਇਹ ਰਕਮ ਭਾਰਤੀ ਰੁਪਏ ਵਿੱਚ ਲਗਭਗ 51 ਹਜ਼ਾਰ ਬਣਦੀ ਹੈ। ਇਸ ਤੋਂ ਬਾਅਦ ਉਹ ਇਸ ਡਰਾਅ ਲਈ ਯੋਗ ਹੋ ਗਿਆ। ਉਨ੍ਹਾਂ ਨੂੰ ਡਰਾਅ 'ਚ ਇਕ ਲੱਖ ਦਿਰਹਮ ਦਿੱਤੇ ਗਏ ਹਨ ਅਤੇ ਇਹ ਰਕਮ ਭਾਰਤੀ ਰੁਪਏ 'ਚ ਦੋ ਕਰੋੜ 17 ਲੱਖ ਤੋਂ ਕੁਝ ਜ਼ਿਆਦਾ ਹੈ। ਸੱਜਾਦ ਤੋਂ ਇਲਾਵਾ ਯਮਨ ਦੇ ਸਾਬਰੀ ਅਲੋਜ਼ੈਬੀ ਨੂੰ ਮਰਸੀਡੀਜ਼ ਬੈਂਜ਼, ਨੇਪਾਲ ਦੇ ਜੁਨੈਦ ਅਹਿਮਦ ਅਤੇ ਪਾਕਿਸਤਾਨ ਦੇ ਕੇਸ਼ਰ ਹਮ ਬਹਾਦੁਰ ਕਾਰਕੀ ਨੂੰ ਅੱਧਾ ਕਿਲੋ ਸੋਨਾ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਦੋਸ਼ੀ ਵਿਅਕਤੀ ਦੀ 'ਪੈਰੋਲ' ਸਬੰਧੀ ਨਵਾਂ ਬਿੱਲ ਪੇਸ਼
ਬੱਟ ਬਣੇ ਨੌਵੇਂ ਕਰੋੜਪਤੀ
ਅਲ ਅੰਸਾਰੀ ਐਕਸਚੇਂਜ ਦੇ ਸੀਓਓ ਅਲੀ ਅਲ ਨਾਜ਼ਰ ਨੇ ਕਿਹਾ ਕਿ ਉਹ ਇਸ ਸਾਲਾਨਾ ਸਮਾਗਮ ਨੂੰ ਇੱਕ ਵਾਰ ਫਿਰ ਸਫਲਤਾਪੂਰਵਕ ਆਯੋਜਿਤ ਕਰਕੇ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਨ। ਨਾਜ਼ਰ ਨੇ ਸੱਜਾਦ ਅਲੀ ਬੱਟ ਨੂੰ ਨੌਵਾਂ ਕਰੋੜਪਤੀ ਬਣਨ 'ਤੇ ਵਧਾਈ ਦਿੱਤੀ। ਬਾਕੀ ਜੇਤੂਆਂ ਨੂੰ ਵੀ ਵਧਾਈ ਦਿੱਤੀ। ਨਾਜ਼ਰ ਨੇ ਇਨ੍ਹਾਂ ਪੁਰਸਕਾਰਾਂ ਨੂੰ ਗਾਹਕਾਂ ਪ੍ਰਤੀ ਸਮਰਪਿਤ ਸੇਵਾ ਦਾ ਪ੍ਰਤੀਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮੌਜੂਦ ਆਪਣੇ ਗਾਹਕਾਂ ਦੀ ਸੇਵਾ ਕਰਨ ਲਈ ਉਹ ਇਸੇ ਤਰ੍ਹਾਂ ਉਨ੍ਹਾਂ ਦਾ ਸਨਮਾਨ ਕਰਦੇ ਰਹਿਣਗੇ।
ਜਦੋਂ ਇੱਕ ਭਾਰਤੀ ਨੇ ਜਿੱਤਿਆ ਸੀ ਘਰ
ਅਲ ਅੰਸਾਰੀ ਐਕਸਚੇਂਜ ਨੇ ਕੰਪਨੀ ਦੇ ਹਫ਼ਤਾਵਾਰੀ ਲੱਕੀ ਡਰਾਅ ਦੇ ਹਿੱਸੇ ਵਜੋਂ 12 ਤੋਂ 13 ਲੋਕਾਂ ਨੂੰ ਆਈਫੋਨ ਵੀ ਦਿੱਤੇ। ਇਸ ਤੋਂ ਇਲਾਵਾ ਅੱਠ ਚੁਣੇ ਗਏ ਗਾਹਕਾਂ ਨੂੰ 95,000 ਦਿਰਹਮ ਦਿੱਤੇ ਗਏ ਹਨ। ਅੱਠ ਜੇਤੂਆਂ ਵਿੱਚ ਦੋ ਭਾਰਤੀ, ਦੋ ਫਿਲੀਪੀਨਜ਼, ਇੱਕ ਮੋਰੋਕੋ, ਇੱਕ ਯੂਏਈ, ਇੱਕ ਪਾਕਿਸਤਾਨ ਅਤੇ ਇੱਕ ਫਲਸਤੀਨ ਦਾ ਹੈ। ਸਾਲ 2019 ਵਿੱਚ, ਇੱਕ ਭਾਰਤੀ ਨੇ ਇਸ ਲੱਕੀ ਡਰਾਅ ਵਿੱਚ 40 ਲੱਖ ਦਿਰਹਾਮ ਦਾ ਘਰ ਜਿੱਤਿਆ ਸੀ। ਡਾਸਨ ਮਾਈਕਲ ਨੂੰ ਸ਼ਾਰਜਹਾਨ ਵਿੱਚ ਇੱਕ ਆਲੀਸ਼ਾਨ ਘਰ ਮਿਲਿਆ ਸੀ ਜਿਸਨੂੰ ਉਸਨੇ ਆਪਣੇ ਸੁਪਨਿਆਂ ਦਾ ਘਰ ਕਿਹਾ ਸੀ।
ਸੰਯੁਕਤ ਰਾਸ਼ਟਰ ਮੁਖੀ ਨੇ ਵਿਸ਼ਵ ਨੇਤਾਵਾਂ ਨੂੰ ਦਿੱਤੀ ਚੇਤਾਵਨੀ, ਦੁਨੀਆ 'ਡੂੰਘੇ ਸੰਕਟ' 'ਚ
NEXT STORY