ਰੋਮ (ਏਪੀ)- ਇਟਲੀ ਦੀ ਸਭ ਤੋਂ ਵੱਡੀ ਮਜ਼ਦੂਰ ਯੂਨੀਅਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇੱਕ ਭਾਰਤੀ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਦੇ ਦੋਸ਼ੀ ਫਾਰਮ ਮਾਲਕ ਦੇ ਮੁਕੱਦਮੇ ਵਿੱਚ ਸ਼ਾਮਲ ਹੋ ਰਹੀ ਹੈ। 17 ਜੂਨ, 2024 ਨੂੰ ਲਾਤੀਨਾ ਸੂਬੇ ਵਿੱਚ ਐਨ.ਆਰ.ਆਈ ਸਤਨਾਮ ਸਿੰਘ (31) ਦੇ ਹੱਥ ਇੱਕ ਖੇਤੀਬਾੜੀ ਸੰਦ ਨਾਲ ਟਕਰਾਉਣ ਤੋਂ ਬਾਅਦ ਕੱਟੇ ਗਏ ਸਨ ਅਤੇ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਉਸਦੀ ਮੌਤ ਹੋ ਗਈ ਸੀ। ਲਾਤੀਨਾ ਰੋਮ ਦੇ ਦੱਖਣ ਵਿੱਚ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ।
ਫਾਰਮ ਦੇ ਮਾਲਕ ਐਂਟੋਨੇਲੋ ਲੋਵਾਟੋ (39) 'ਤੇ ਦੋਸ਼ ਹੈ ਕਿ ਉਸਨੇ ਸਿੰਘ ਦਾ ਹੱਥ ਕੱਟਣ ਤੋਂ ਬਾਅਦ ਖੂਨ ਵਹਿਣ ਦਿੱਤਾ ਅਤੇ ਐਂਬੂਲੈਂਸ ਨਹੀਂ ਬੁਲਾਈ। ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਸ਼ੁਰੂ ਹੋਈ ਜਿਸ ਵਿੱਚ ਲੋਵਾਟੋ ਨੇ ਕਿਹਾ ਕਿ ਜਦੋਂ ਉਸਨੇ ਸਿੰਘ ਨੂੰ ਖੂਨ ਨਾਲ ਲੱਥਪਥ ਦੇਖਿਆ ਤਾਂ ਉਹ ਡਰ ਗਿਆ। ਨਿਊਜ਼ ਏਜੰਸੀ ਏ.ਐਨ.ਐਸ.ਏ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਦੋਸ਼ੀ ਨਹੀਂ ਚਾਹੁੰਦਾ ਸੀ ਕਿ ਉਹ ਮਰ ਜਾਵੇ। ਅਦਾਲਤ ਦੇ ਬਾਹਰ ਟਰੇਡ ਯੂਨੀਅਨ ਮੈਂਬਰਾਂ ਨੇ ਇਟਲੀ ਦੇ ਖੇਤੀਬਾੜੀ ਖੇਤਰ ਵਿੱਚ ਸ਼ੋਸ਼ਣ ਵਾਲੇ ਵਾਤਾਵਰਣ ਅਤੇ ਘੱਟ ਉਜਰਤਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ! ਅੱਜ ਆਵੇਗਾ ਫ਼ੈਸਲਾ
ਦੇਸ਼ ਦੇ ਸਭ ਤੋਂ ਵੱਡੇ ਕਿਰਤ ਸੰਗਠਨ 'CGIL' ਦੇ ਜਨਰਲ ਸਕੱਤਰ ਮੌਰੀਜ਼ੀਓ ਲੈਂਡੀਨੀ ਨੇ ਸੰਗਠਨ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਜੋ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਘੱਟ ਤਨਖਾਹਾਂ ਅਤੇ ਅਣਮਨੁੱਖੀ ਸਥਿਤੀਆਂ ਲਈ ਕੰਮ ਕਰਨ ਦੇ ਸੱਭਿਆਚਾਰ ਨੂੰ ਬਦਲਣ ਦੀ ਲੋੜ ਹੈ। CGIL ਸ਼ਿਕਾਇਤਕਰਤਾ ਵਜੋਂ ਮੁਕੱਦਮੇ ਵਿੱਚ ਸ਼ਾਮਲ ਹੋ ਰਿਹਾ ਹੈ, ਲੈਂਡੀਨੀ ਦੇ ਹਵਾਲੇ ਨਾਲ ਨਿਊਜ਼ ਏਜੰਸੀ ਲਾ ਪ੍ਰੈਸ ਨੇ ਕਿਹਾ। ਮਾਮਲੇ ਦੀ ਅਗਲੀ ਸੁਣਵਾਈ 27 ਮਈ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕਾ 'ਚ ਸਾਬਕਾ ਸੀਬੀਪੀ ਅਧਿਕਾਰੀ ਨੂੰ 4 ਸਾਲ ਦੀ ਸ਼ਜਾ
NEXT STORY