ਵਾਰਸਾ (ਏਜੰਸੀ) - ਅਮਰੀਕਾ ਤੋਂ ਬਾਅਦ ਹੁਣ ਪੋਲੈਂਡ ਵਿੱਚ ਇੱਕ ਭਾਰਤੀ ਨੌਜਵਾਨ ਉੱਤੇ ਨਸਲੀ ਟਿੱਪਣੀ ਕਰਨ ਅਤੇ ਉਸ ਨੂੰ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਅਮਰੀਕੀ ਸ਼ਖ਼ਸ ਨੇ ਕਥਿਤ ਤੌਰ 'ਤੇ ਭਾਰਤੀ ਨੂੰ "ਪਰਜੀਵੀ" ਅਤੇ "ਹਮਲਾਵਰ" ਵਰਗੇ ਸ਼ਬਦ ਕਹੇ ਅਤੇ ਉਸਨੂੰ "ਦੇਸ਼ ਛੱਡ ਕੇ ਜਾਣ" ਲਈ ਕਿਹਾ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਭਾਰਤੀ ਦੇਖਿਆ ਜਾ ਸਕਦਾ ਹੈ। ਅਜੇ ਤੱਕ ਇਸ ਭਾਰਤੀ ਦੀ ਪਛਾਣ ਦਾ ਖ਼ੁਲਾਸਾ ਨਹੀਂ ਹੋਇਆ ਹੈ। ਇਹ ਵੀ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਿਸ ਸ਼ਹਿਰ ਦੀ ਹੈ ਪਰ ਟਵਿੱਟਰ 'ਤੇ ਲੋਕ ਇਸ 'ਤੇ ਟਿੱਪਣੀ ਕਰਨ ਦੇ ਨਾਲ ਹੀ ਵਾਰਸਾ ਪੁਲਸ ਨੂੰ ਟੈਗ ਕਰ ਰਹੇ ਹਨ।
ਇਹ ਵੀ ਪੜ੍ਹੋ: ਮੈਕਸੀਕੋ 'ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਸਾਬਕਾ ਮੇਅਰ ਸਮੇਤ 4 ਲੋਕਾਂ ਦੀ ਮੌਤ
ਵੀਡੀਓ ਵਿੱਚ, ਭਾਰਤੀ ਨੂੰ ਇੱਕ ਮਾਲ ਦੇ ਨੇੜਿਓਂ ਲੰਘਦੇ ਅਤੇ ਕਥਿਤ ਤੌਰ 'ਤੇ ਅਮਰੀਕੀ ਵਿਅਕਤੀ ਨੂੰ ਵੀਡੀਓ ਨਾ ਬਣਾਉਣ ਲਈ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਇਸ ਦੇ ਬਾਅਦ ਵੀ ਅਮਰੀਕੀ ਸ਼ਖ਼ਸ਼ ਲਗਾਤਾਰ ਕਹਿ ਰਿਹਾ ਹੈ ਕਿ ਉਹ ਵੀਡੀਓ ਬਣਾ ਸਕਦਾ ਹੈ, ਕਿਉਂਕਿ ਇਹ ਉਸ ਦਾ ਦੇਸ਼ ਹੈ। ਅਮਰੀਕੀ ਸ਼ਖ਼ਸ ਭਾਰਤੀ ਮੂਲ ਦੇ ਨੌਜਵਾਨ ਨੂੰ ਕਹਿੰਦਾ ਹੈ, 'ਤੁਸੀਂ ਪੋਲੈਂਡ ਕਿਉਂ ਆਏ ਹੋ ਅਤੇ ਮੈਂ ਵੀਡੀਓ ਬਣਾਵਾਂਗਾ, ਕਿਉਂਕਿ ਮੈਂ ਅਮਰੀਕਾ ਤੋਂ ਹਾਂ। ਉਥੇ ਤੁਹਾਡੇ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਹੁਣ ਤੁਸੀਂ ਲੋਕ ਪੋਲੈਂਡ ਵਿਚ ਕੀ ਕਰ ਰਹੇ ਹੋ? ਉਸ ਨੇ ਕਿਹਾ, 'ਤੁਸੀਂ ਲੋਕ ਸਾਡੇ ਦੇਸ਼ 'ਤੇ ਹਮਲਾ ਕਿਉਂ ਕਰ ਰਹੇ ਹੋ? ਤੁਹਾਡੇ ਕੋਲ ਭਾਰਤ ਹੈ। ਤੁਸੀਂ ਗੋਰਿਆਂ ਦੀ ਜ਼ਮੀਨ 'ਤੇ ਆ ਕੇ ਕਬਜ਼ਾ ਕਿਉਂ ਕਰਦੇ ਹੋ? ਤੁਸੀਂ ਆਪਣਾ ਦੇਸ਼ ਕਿਉਂ ਨਹੀਂ ਬਣਾਉਂਦੇ? ਤੁਸੀਂ ਪਰਜੀਵੀ ਕਿਉਂ ਹੋ? ਤੁਸੀਂ ਸਾਡੀ ਨਸਲ ਦੀ ਨਸਲਕੁਸ਼ੀ ਕਰ ਰਹੇ ਹੋ। ਤੁਸੀਂ ਇੱਕ ਹਮਲਾਵਰ ਹੋ। ਆਪਣੇ ਘਰ ਜਾਓ ਹਮਲਾਵਰ। ਅਸੀਂ ਤੁਹਾਨੂੰ ਯੂਰਪ ਵਿੱਚ ਨਹੀਂ ਦੇਖਣਾ ਚਾਹੁੰਦੇ। ਪੋਲੈਂਡ ਸਿਰਫ ਪੋਲਿਸ਼ ਲੋਕਾਂ ਲਈ ਹੈ। ਤੁਸੀਂ ਪੋਲਿਸ਼ ਨਹੀਂ ਹੋ।" ਇਹ ਸਪੱਸ਼ਟ ਨਹੀਂ ਹੈ ਕਿ ਉਕਤ ਘਟਨਾ ਕਦੋਂ ਵਾਪਰੀ ਜਾਂ ਇਨ੍ਹਾਂ ਦੋਵਾਂ ਵਿਅਕਤੀਆਂ ਵਿਚਕਾਰ ਇਹ ਗੱਲਬਾਤ ਕਦੋਂ ਹੋਈ। ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ 'ਸ਼ਰਮਨਾਕ ਨਸਲਵਾਦੀ ਟਿੱਪਣੀ' ਕਹਿ ਕੇ ਨਿੰਦਾ ਕਰ ਰਹੇ ਹਨ।
ਇਹ ਵੀ ਪੜ੍ਹੋ: ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 8 ਦੀਆਂ ਮਿਲੀਆਂ ਲਾਸ਼ਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ: ਗਾਇਕ ਹਰਫ਼ ਚੀਮਾ ਦਾ ਕਿਸਾਨ ਅੰਦੋਲਨ 'ਚ ਲਾਸਾਨੀ ਯੋਗਦਾਨ ਬਦਲੇ ਸਨਮਾਨ
NEXT STORY