ਓਟਾਵਾ (ਭਾਸ਼ਾ)- ਕੈਨੇਡਾ ਦੀ ਰਾਜਧਾਨੀ ਓਟਾਵਾ ਅਤੇ ਟੋਰਾਂਟੋ ਸ਼ਹਿਰ 'ਚ ਭਾਰਤੀ ਮਿਸ਼ਨ ਨੇ ਐਤਵਾਰ ਨੂੰ 1985 ਦੇ ਕਨਿਸ਼ਕ ਬੰਬ ਧਮਾਕੇ ਦੀ 39ਵੀਂ ਬਰਸੀ ਮਨਾਈ। ਇਸ ਘਟਨਾ 'ਚ ਏਅਰ ਇੰਡੀਆ ਦੇ ਜਹਾਜ਼ 'ਚ ਸਵਾਰ 86 ਬੱਚਿਆਂ ਸਮੇਤ 329 ਲੋਕਾਂ ਦੀ ਮੌਤ ਹੋ ਗਈ ਸੀ। ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਘਟਨਾ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਵਰਮਾ ਨੇ ਸ਼ਰਧਾਂਜਲੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਦੁਨੀਆ ਦੀ ਕਿਸੇ ਵੀ ਸਰਕਾਰ ਨੂੰ ਰਾਜਨੀਤਕ ਲਾਭ ਲਈ ਆਪਣੇ ਖੇਤਰਾਂ ਤੋਂ ਪੈਦਾ ਹੋਣ ਵਾਲੇ ਅੱਤਵਾਦ ਦੇ ਖ਼ਤਰੇ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ। ਮਨੁੱਖੀ ਜੀਵਨ ਸਿਆਸੀ ਹਿੱਤਾਂ ਤੋਂ ਕਿਤੇ ਵੱਧ ਮਹੱਤਵਪੂਰਨ ਹੈ। ਇਸ ਤੋਂ ਪਹਿਲੇ ਕਿ ਅੱਤਵਾਦੀ ਗਤੀਵਿਧੀਆਂ ਵੱਡੇ ਪੈਮਾਨੇ 'ਤੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰੇ, ਇਨ੍ਹਾਂ ਖ਼ਿਲਾਫ਼ ਮਿਸਾਲੀ ਕਾਨੂੰਨ ਅਤੇ ਸਮਾਜਿਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਰਕਾਰਾਂ, ਸੁਰੱਖਿਆ ਏਜੰਸੀਆਂ ਅਤੇ ਕੌਮਾਂਤਰੀ ਸੰਗਠਨਾਂ ਨੂੰ ਅੱਤਵਾਦੀ ਨੈੱਟਵਰਕ ਨੂੰ ਨਸ਼ਟ ਕਰਨ, ਉਨ੍ਹਾਂ ਦੇ ਵਿੱਤ ਪੋਸ਼ਣ ਨੂੰ ਰੋਕਣ ਅਤੇ ਉਨ੍ਹਾਂ ਦੀ ਵਿਕ੍ਰਿਤ ਵਿਚਾਰਧਾਰਾਵਾਂ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ।''
ਇਸ ਤੋਂ ਪਹਿਲੇ ਟੋਰਾਂਟੋ 'ਚ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ 'ਐਕਸ' 'ਤੇ ਲਿਖਿਆ,''ਕੌਂਸਲੇਟ ਜਨਰਲ ਸਿਧਾਰਥ ਨਾਥ ਨੇ 39 ਸਾਲ ਪਹਿਲੇ ਇਸੇ ਦਿਨ ਏ.ਆਈ. 182 'ਚ ਹੋਏ ਬੰਬ ਧਮਾਕੇ 'ਚ ਜਾਨ ਗੁਆਉਣ ਵਾਲੇ 329 ਲੋਕਾਂ ਦੀ ਯਾਦ 'ਚ ਏਅਰ ਇੰਡੀਆ 182 ਸਮਾਰਕ, ਹੰਬਰ ਪਾਰਕ, ਏਟੋਬਿਕੋਕ 'ਤੇ ਫੁੱਲ ਭੇਟ ਕੀਤੇ।'' ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ 'ਕਨਿਸ਼ਕ' ਉਡਾਣ ਸੰਖਿਆ-182 'ਚ 23 ਜੂਨ 1985 ਨੂੰ ਲੰਡਨ ਦੇ ਹੀਥ੍ਰੋ ਹਵਾਈ ਅੱਡੇ 'ਤੇ ਉਤਰਨ ਤੋਂ 45 ਮਿੰਟ ਪਹਿਲੇ ਧਮਾਕਾ ਹੋ ਗਿਆ, ਜਿਸ ਨਾਲ ਜਹਾਜ਼ 'ਚ ਸਵਾਰ ਸਰੇ 329 ਲੋਕ ਮਾਰੇ ਗਏ ਸਨ। ਇਨ੍ਹਾਂ 'ਚ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਤਵਾਦ ਖ਼ਿਲਾਫ਼ ਨਵੀਂ ਫ਼ੌਜ ਮੁਹਿੰਮ 'ਤੇ ਸੰਸਦ 'ਚ ਹੋਵੇਗੀ ਚਰਚਾ : ਪਾਕਿ ਰੱਖਿਆ ਮੰਤਰੀ
NEXT STORY