ਕਾਠਮੰਡੂ- ਨੇਪਾਲ ਵਿਚ ਇਕ ਨਾਬਾਲਿਗ ਲੜਕੀ ਦੇ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਤੇ ਕਤਲ ਦੇ ਲਈ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਮਾਈ ਰਿਪਬਲਿਕਾ ਅਖਬਾਰ ਦੀ ਖਬਰ ਮੁਤਾਬਕ ਇਸ ਵਿਅਕਤੀ ਦੀ ਪਛਾਣ ਉੱਤਰ ਪ੍ਰਦੇਸ਼ ਨਿਵਾਸੀ 32 ਸਾਲਾ ਦੀਪੂ ਸਿੰਘ ਦੇ ਰੂਪ ਵਿਚ ਹੋਈ ਹੈ। ਇਸ ਖਬਰ ਵਿਚ ਪੁਲਸ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਿੰਘ ਨੂੰ ਧਨੌਸਾ ਜ਼ਿਲੇ ਦੇ ਜਨਕਪੁਰਧਾਮ ਸ਼ਹਿਰ ਵਿਚ ਇਕ ਜੁਲਾਈ ਨੂੰ 11 ਸਾਲਾ ਲੜਕੀ ਦੇ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਤੇ ਕਤਲ ਦੇ ਲਈ ਗ੍ਰਿਫਤਾਰ ਕੀਤਾ ਗਿਆ। ਧਨੌਸਾ ਦੇ ਪੁਲਸ ਸੁਪਰੀਡੈਂਟ ਰਮੇਸ਼ ਕੁਮਾਰ ਬੈਸਮੇਤ ਮੁਤਾਬਕ ਲੜਕੀ ਪਸੂਆਂ ਨੂੰ ਚਰਾਉਣ ਲਈ ਗਈ ਸੀ ਕਿ ਤਦੇ ਸਿੰਘ ਨੇ ਉਸ ਨੂੰ ਅੰਬਾਂ ਦਾ ਲਾਲਚ ਦਿੱਤਾ। ਇਸ ਤੋਂ ਬਾਅਦ ਉਸ ਨੂੰ ਸੁੰਨਸਾਨ ਥਾਂ 'ਤੇ ਲੈ ਗਿਆ, ਜਿਥੇ ਉਸ ਲੜਕੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਵਿਚ ਸਿੰਘ ਨੇ ਲੜਕੀ ਦੇ ਕਤਲ ਦੀ ਗੱਲ ਕਬੂਲ ਕੀਤੀ ਹੈ।
ਵ੍ਹਾਈਟ ਹਾਊਸ ਨੇ ਮਾਸਕ 'ਤੇ ਰਾਸ਼ਟਰੀ ਰਣਨੀਤੀ ਨੂੰ ਕੀਤਾ ਖਾਰਿਜ਼
NEXT STORY