ਲੰਡਨ (ਭਾਸ਼ਾ)- ਪੂਰਬੀ ਇੰਗਲੈਂਡ ਦੇ ਨੌਰਥੈਂਪਟਨ ਖੇਤਰ ਵਿੱਚ ਭਾਰਤੀ ਮੂਲ ਦੀ ਇਕ ਔਰਤ ਅਤੇ ਉਸ ਦੇ ਦੋ ਛੋਟੇ ਬੱਚਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸਾਰੇ ਆਪਣੇ ਘਰ ਵਿੱਚ ਗੰਭੀਰ ਸੱਟਾਂ ਨਾਲ ਜ਼ਖਮੀ ਪਾਏ ਗਏ ਸਨ।ਪੁਲਸ ਅਧਿਕਾਰੀਆਂ ਨੂੰ ਵੀਰਵਾਰ ਸਵੇਰੇ ਰਿਹਾਇਸ਼ੀ ਜਾਇਦਾਦ 'ਤੇ ਬੁਲਾਇਆ ਗਿਆ।ਉਨ੍ਹਾਂ ਅਤੇ ਪੈਰਾਮੈਡਿਕਸ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਦੋ ਬੱਚਿਆਂ ਨੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਦਿੱਤਾ।ਸਥਾਨਕ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹਨਾਂ ਨੇ ਕਤਲ ਦੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-106 ਸਾਲਾਂ 'ਚ ਪਹਿਲੀ ਵਾਰ ਬ੍ਰਿਟੇਨ 'ਚ ਨਰਸਿੰਗ ਵਰਕਰ ਹੜਤਾਲ 'ਤੇ, PM ਸੁਨਕ ਲਿਆਉਣਗੇ ਕਾਨੂੰਨ
ਔਰਤ, ਜਿਸ ਦੀ ਸਥਾਨਕ ਤੌਰ 'ਤੇ ਪਛਾਣ ਕੋਟਾਯਮ ਦੀ 40 ਸਾਲਾ ਮਲਿਆਲੀ ਨਰਸ ਵਜੋਂ ਹੋਈ ਹੈ, ਉਹ ਅਤੇ ਉਸ ਦਾ ਛੇ ਸਾਲਾ ਪੁੱਤਰ ਅਤੇ ਚਾਰ ਸਾਲ ਦੀ ਧੀ ਦੀ ਮੌਤ ਕੇਟਰਿੰਗ ਕਸਬੇ ਵਿੱਚ ਉਹਨਾਂ ਦੇ ਘਰ ਵਿਚ ਖੋਜੇ ਜਾਣ ਤੋਂ ਬਾਅਦ ਹੋਈ।ਔਰਤ ਦਾ ਪਤੀ ਮੰਨੇ ਜਾਣ ਵਾਲੇ 52 ਸਾਲਾ ਵਿਅਕਤੀ ਨੂੰ ਘਟਨਾ ਦੇ ਸਬੰਧ 'ਚ ਹੱਤਿਆ ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਪੁਲਸ ਦੀ ਹਿਰਾਸਤ 'ਚ ਹੈ। ਨੌਰਥੈਂਪਟਨਸ਼ਾਇਰ ਪੁਲਸ ਨੇ ਕਿਹਾ ਕਿ ਅਧਿਕਾਰੀ ਕੇਸ ਦੇ ਸਬੰਧ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਨ।ਸਥਾਨਕ ਪੁਲਿਸਿੰਗ ਏਰੀਆ ਕਮਾਂਡਰ ਸੁਪਰਡੈਂਟ ਸਟੀਵ ਫ੍ਰੀਮੈਨ ਨੇ ਕਿਹਾ ਕਿ ਇਹ ਘਟਨਾ ਦੁਖਦਾਈ ਹੈ, ਪਰ ਮੈਂ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਇਸ ਮਾਮਲੇ 'ਤੇ ਕੰਮ ਕਰਨ ਵਾਲੇ ਜਾਸੂਸਾਂ ਦੀ ਇੱਕ ਟੀਮ ਹੈ, ਜੋ ਇਸ ਔਰਤ ਅਤੇ ਦੋ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ।
ਪੜ੍ਹੋ ਇਹ ਅਹਿਮ ਖ਼ਬਰ-ਦਰਿਆਈ ਘੋੜੇ ਦੇ ਮੂੰਹ 'ਚੋਂ ਜ਼ਿੰਦਾ ਬਾਹਰ ਆਇਆ 2 ਸਾਲ ਦਾ ਮਾਸੂਮ, ਜਾਣੋ ਪੂਰਾ ਮਾਮਲਾ
ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਪੋਸਟਮਾਰਟਮ ਜਾਂਚ ਆਉਣ ਵਾਲੇ ਦਿਨਾਂ ਵਿੱਚ ਹੋਵੇਗੀ, ਜਿਸ ਤੋਂ ਬਾਅਦ ਪੀੜਤਾਂ ਦੇ ਨਾਮ ਰਸਮੀ ਤੌਰ 'ਤੇ ਜਾਰੀ ਕੀਤੇ ਜਾਣਗੇ।ਸਥਾਨਕ ਤੌਰ 'ਤੇ ਕੇਟਰਿੰਗ ਜਨਰਲ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਅਤੇ ਉਸਦੇ ਬੱਚਿਆਂ ਲਈ ਸ਼ਰਧਾਂਜਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਸਦਾ ਪਤੀ ਕਥਿਤ ਤੌਰ 'ਤੇ ਇੱਕ ਹੋਟਲ ਵਿੱਚ ਕੰਮ ਕਰਦਾ ਸੀ ਅਤੇ ਮੰਨਿਆ ਜਾਂਦਾ ਹੈ ਕਿ ਪਰਿਵਾਰ ਲਗਭਗ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਯੂਕੇ ਵਿੱਚ ਹੈ।ਕੇਟਰਿੰਗ ਦੀ ਮੇਅਰ, ਕੌਂਸਲਰ ਕੇਲੀ ਵਾਟਸ ਨੇ ਮ੍ਰਿਤਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਿਪੋਰਟ : ਚੀਨ ਤੋਂ 82 ਦੇਸ਼ ਸਭ ਤੋਂ ਵੱਧ ਪ੍ਰਭਾਵਿਤ, ਪਾਕਿਸਤਾਨ ਪਹਿਲੇ ਨੰਬਰ 'ਤੇ
NEXT STORY