ਨਵੀਂ ਦਿੱਲੀ- ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਾਮਲ ਅੱਤਵਾਦੀਆਂ 'ਚੋਂ ਇਕ ਹਾਸ਼ਿਮ ਮੂਸਾ ਦੀ ਪਛਾਣ ਪਾਕਿਸਤਾਨੀ ਫ਼ੌਜ ਦੇ ਪੈਰਾ ਕਮਾਂਡੋ ਵਜੋਂ ਹੋਈ ਹੈ। ਇਸ ਹਮਲੇ ਦੇ ਸਿਲਸਿਲੇ 'ਚ ਹਿਰਾਸਤ 'ਚ ਲਏ ਸ਼ੱਕੀਆਂ ਤੋਂ ਪੁੱਛ-ਗਿੱਛ 'ਚ ਇਹ ਵੱਡਾ ਖੁਲਾਸਾ ਹੋਇਆ ਹੈ। ਪਹਿਲਗਾਮ ਦੇ ਗੁਨਾਹਗਾਰਾਂ ਦੇ ਸਕੈੱਚ ਜਾਰੀ ਕੀਤੇ ਗਏ। ਬਾਕੀ 2 ਅੱਤਵਾਦੀਆਂ ਦੀ ਪਛਾਣ ਅਲੀ ਭਾਈ ਅਤੇ ਆਦਿਲ ਹੁਸੈਨ ਥੋਕਰ ਵਜੋਂ ਹੋਈ ਹੈ। ਹਾਸ਼ਿਮ ਮੂਸਾ ਉਰਫ਼ ਸੁਲੇਮਾਨ (ਅੱਤਵਾਦੀ ਹਾਸ਼ਿਮ ਮੂਸਾ) ਦਾ ਪਾਕਿਸਤਾਨੀ ਫੌਜ ਨਾਲ ਸਬੰਧ ਨੂੰ ਇਕ ਵੱਡਾ ਸਬੂਤ ਮੰਨਿਆ ਜਾ ਰਿਹਾ ਹੈ। ਹਾਸ਼ਿਮ ਮੂਸਾ ਨੂੰ ਪਾਕਿਸਤਾਨੀ ਫੌਜ ਦੇ ਵਿਸ਼ੇਸ਼ ਫ਼ੋਰਸਾਂ ਦਾ ਸਾਬਕਾ ਪੈਰਾ ਕਮਾਂਡਰ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ : 'ਜ਼ਿਪ ਲਾਈਨ ਰਾਈਡ' ਕਰ ਰਹੇ ਬੰਦੇ ਨੇ ਸੁਣਾਇਆ ਅੱਖੀਂ ਦੇਖਿਆ ਹਾਲ, ਅੱਤਵਾਦੀ ਹਮਲੇ ਦੀ ਦੱਸੀ ਇਕ-ਇਕ ਗੱਲ
ਅੰਗਰੇਜ਼ੀ ਅਖਬਾਰ 'ਚ ਛਪੀ ਰਿਪੋਰਟ ਦੇ ਅਨੁਸਾਰ, ਹਾਸ਼ਿਮ ਮੂਸਾ ਇਸ ਸਮੇਂ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨਿਰਦੇਸ਼ਾਂ 'ਤੇ ਕੰਮ ਕਰਦਾ ਹੈ। ਉਹ ਇਕ ਕੱਟੜ ਅੱਤਵਾਦੀ ਹੈ। ਲਸ਼ਕਰ 'ਚ ਬੈਠੇ ਮਾਸਟਰਮਾਈਂਡਾਂ ਨੇ ਉਸ ਨੂੰ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਲਈ ਜੰਮੂ-ਕਸ਼ਮੀਰ ਭੇਜਿਆ ਸੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਦੇ ਸਪੈਸ਼ਲ ਸਰਵਿਸ ਗਰੁੱਪ ਨੇ ਉਸ ਨੂੰ ਅੱਤਵਾਦੀ ਹਮਲਾ ਕਰਨ ਲਈ ਕੁਝ ਦਿਨਾਂ ਲਈ ਲਸ਼ਕਰ ਨੂੰ ਸੌਂਪ ਦਿੱਤਾ ਹੈ। ਪਹਿਲਗਾਮ ਦੇ ਹੋਰ ਅੱਤਵਾਦੀਆਂ ਦੇ ਨਾਲ ਹਾਸ਼ਿਮ ਮੂਸਾ 'ਤੇ 20 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਅੱਤਵਾਦੀਆਂ ਦੀ ਗੋਲੀਬਾਰੀ ਨਾਲ ਪਹਿਲਗਾਮ ਦਾ ਸੁੰਦਰ ਮੈਦਾਨ ਹਿੱਲ ਗਿਆ ਸੀ। ਇਸ ਘਟਨਾ 'ਚ 26 ਸੈਲਾਨੀ ਮਾਰੇ ਗਏ ਸਨ, ਜਦੋਂ ਕਿ ਕਈ ਜ਼ਖਮੀ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਣ 'ਤੇ ਬੋਲੀ ਲੋਕ ਗਾਇਕਾ ਨੇਹਾ ਸਿੰਘ ਰਾਠੌਰ, ਜੇ ਸਵਾਲ ਪੁੱਛਣਾ ਬਗਾਵਤ ਹੈ ਤਾਂ ਮੈਂ ਬਾਗੀ ਹਾਂ
NEXT STORY