ਪਿਸ਼ਾਵਰ (ਭਾਸ਼ਾ) - ਫੇਸਬੁੱਕ ’ਤੇ ਜਿਸ ਨੂੰ ਦੋਸਤ ਬਣਾਇਆ, ਉਸੇ ਨਾਲ ਵਿਆਹ ਕਰਨ ਲਈ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਇਕ ਪਿੰਡ ਪੁੱਜੀ ਅੰਜੂ ਨਾਂ ਦੀ 34 ਸਾਲਾ ਭਾਰਤੀ ਔਰਤ, ਪਾਕਿਸਤਾਨ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਾਪਸ ਭਾਰਤ ਪਰਤੇਗੀ। ਇਹ ਜਾਣਕਾਰੀ 2 ਬੱਚਿਆਂ ਦੀ ਮਾਂ ਅੰਜੂ ਦੇ ਪਾਕਿਸਤਾਨੀ ਪਤੀ ਨੇ ਦਿੱਤੀ। ਪਾਕਿਸਤਾਨ ਨੇ ਅਗਸਤ ਵਿੱਚ ਅੰਜੂ ਦਾ ਵੀਜ਼ਾ ਇਕ ਸਾਲ ਲਈ ਵਧਾ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ ਨੇ ਐਲਨ ਮਸਕ ਨੂੰ ਦਿੱਤੀ ਚਿਤਾਵਨੀ, ਕਿਹਾ-ਹਮਾਸ ਖ਼ਿਲਾਫ਼ ਹਰ ਤਰ੍ਹਾਂ ਦੀ ਕਰਾਂਗੇ ਕਾਰਵਾਈ
ਇਸਲਾਮ ਧਰਮ ਕਬੂਲ ਕਰਨ ਅਤੇ ਨਸਰੁੱਲਾ ਨਾਲ ਵਿਆਹ ਕਰਨ ਤੋਂ ਬਾਅਦ ਅੰਜੂ ਦਾ ਨਾਂ ਬਦਲ ਕੇ ਫਾਤਿਮਾ ਰੱਖ ਦਿੱਤਾ ਗਿਆ ਸੀ। ਅੰਜੂ ਦੇ ਪਾਕਿਸਤਾਨੀ ਪਤੀ ਨੇ ਨਸਰੁੱਲਾ ਨੇ ਦੱਸਿਆ, ‘‘ਅਸੀਂ ਇਸਲਾਮਾਬਾਦ ਵਿੱਚ ਗ੍ਰਹਿ ਮੰਤਰਾਲਾ ਤੋਂ ਐੱਨ. ਓ. ਸੀ. ਸਰਟੀਫਿਕੇਟ ਮਿਲਣ ਦੀ ਉਡੀਕ ਕਰ ਰਹੇ ਹਾਂ, ਜਿਸ ਲਈ ਅਸੀਂ ਪਹਿਲਾਂ ਹੀ ਅਰਜ਼ੀ ਦੇ ਚੁੱਕੇ ਹਾਂ।’’
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੇ ਮੁਸਲਮਾਨਾਂ ਲਈ ਯਾਤਰਾ ਪਾਬੰਦੀ ਬਹਾਲ ਕਰਨ ਦਾ ਕੀਤਾ ਵਾਅਦਾ, ਵ੍ਹਾਈਟ ਹਾਊਸ ਨੇ ਕੀਤੀ ਆਲੋਚਨਾ
ਜਿਵੇਂ ਹੀ ਵਾਹਗਾ ਸਰਹੱਦ ਰਾਹੀਂ ਆਵਾਜਾਈ ਦੇ ਦਸਤਾਵੇਜ਼ ਪੂਰੇ ਹੋ ਜਾਣਗੇ, ਅੰਜੂ ਭਾਰਤ ਦੀ ਯਾਤਰਾ ਕਰੇਗੀ। ਉਸ ਨੇ ਕਿਹਾ, ਉਹ ਭਾਰਤ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਯਕੀਨੀ ਤੌਰ ’ਤੇ ਪਾਕਿਸਤਾਨ ਪਰਤ ਆਵੇਗੀ, ਕਿਉਂਕਿ ਹੁਣ ਇਹ ਦੇਸ਼ ਹੀ ਉਸ ਦਾ ਘਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਤਰ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਲਈ 18 ਦਸੰਬਰ ਉਮੀਦ ਦੀ ਤਾਰੀਖ਼!
NEXT STORY