ਦੁਬਈ — ਸੰਯੁਕਤ ਰਾਸ਼ਟਰ ਅਮੀਰਾਤ 'ਚ ਇਕ ਭਾਰਤੀ ਕਾਮੇ ਨੂੰ 14 ਸਾਲ ਦੀ ਇਕ ਸਕੂਲੀ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੁਣ ਉਹ ਸੁਣਵਾਈ ਦਾ ਸਾਹਮਣਾ ਕਰ ਰਿਹਾ ਹੈ। ਖਲੀਜ਼ ਟਾਈਮਜ਼ ਦੀ ਇਕ ਖਬਰ ਮੁਤਾਬਕ ਵਕੀਲ ਦਾ ਦੋਸ਼ ਹੈ ਕਿ 32 ਸਾਲਾ ਇਕ ਭਾਰਤੀ ਨਾਗਰਿਕ ਨੇ ਪਿਛਲੇ ਸਾਲ 20 ਅਕਤੂਬਰ ਨੂੰ ਨਸ਼ੇ ਦੀ ਹਾਲਤ 'ਚ ਵਿਦਿਆਰਥਣ ਨਾਲ ਛੇੜਛਾੜ ਕੀਤੀ ਸੀ। ਰਿਪੋਰਟ 'ਚ ਦੋਸ਼ੀ ਦਾ ਨਾਂ ਨਹੀਂ ਦੱਸਿਆ ਗਿਆ। ਦੋਸ਼ੀ ਨੇ ਅਪਰਾਧਾਂ ਤੋਂ ਇਨਕਾਰ ਕਰਦੇ ਹੋਏ ਆਖਿਆ ਕਿ ਉਸ ਨੇ ਗਲਤੀ ਨਾਲ ਵਿਦਿਆਰਥਣ ਨੂੰ ਹੱਥ ਲਾਇਆ ਸੀ। ਇਸ ਮਾਮਲੇ 'ਚ ਸਜ਼ਾ ਦਾ ਐਲਾਨ 13 ਫਰਵਰੀ ਨੂੰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਸ 'ਤੇ ਬਿਨਾਂ ਪਰਮਿਟ ਦੇ ਸ਼ਰਾਬ ਪੀਣ 'ਤੇ 2 ਹਜ਼ਾਰ ਦਰਿਹਮ (ਕਰੀਬ 38 ਹਜ਼ਾਰ ਰੁਪਏ) ਦਾ ਜ਼ੁਰਮਾਨਾ ਲਾਇਆ ਹੈ।
ਇਟਲੀ 'ਚ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਟੱਕਰ, 5 ਲੋਕਾਂ ਦੀ ਮੌਤ
NEXT STORY