ਨਿਊਯਾਰਕ (ਰਾਜ ਗੋਗਨਾ )— ਭਾਰਤ ਵਿੱਚ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਅਮਰੀਕਾ ਵਿੱਚ ਵੀ ਇਹ ਦਿਹਾੜਾ ਮਨਾਇਆ ਜਾਵੇਗਾ ਜੋ ਭਾਰਤੀਆ ਦਾ ਸੁਤੰਤਰਤਾ ਦਿਵਸ ਹੈ। ਅਮਰੀਕੀ ਵਣਜ ਦੂਤਘਰ ਵਿੱਚ ਇਹ ਦਿਹਾੜਾ ਮਨਾਉਣ ਲਈ ਭਾਰਤੀਆਂ ਨੇ ਸੁੰਦਰ ਰੰਗਾਂ ਦੀ ਇੱਕ ਰੰਗੋਲੀ ਬਣਾਈ। ਉਹਨਾਂ ਨੇ ਇਸ ਰੰਗੋਲੀ ਦੀ ਵੀਡੀਓ ਆਪਣੀ ਯੂ-ਟਿਊਬ ਸਾਈਟ 'ਤੇ ਵੀ ਅਪਲੋਡ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਇੱਕ ਸੰਦੇਸ਼ ਵੀ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਸਰਕਾਰ ਦਾ ਵੱਡਾ ਕਦਮ, 3 ਸਾਲ ਤੋਂ ਲਾਗੂ ਕੋਵਿਡ ਪਾਬੰਦੀਆਂ ਕੀਤੀਆਂ ਖ਼ਤਮ
ਯੂ.ਐੱਸ ਕੌਂਸਲੇਟ ਨੇ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਦੋਸਤਾਂ ਨੂੰ ਇੱਕ ਸੁਨੇਹਾ ਵੀ ਦਿੱਤਾ ਅਤੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਅਸੀਂ ਤੁਹਾਡੇ ਨਾਲ ਇੱਕ ਵੀਡੀਓ ਸਾਂਝਾ ਕਰਨਾ ਚਾਹੁੰਦੇ ਹਾਂ ਜੋ ਕੌਂਸਲੇਟ ਭਾਈਚਾਰੇ ਨੇ 15 ਅਗਸਤ ਨੂੰ ਮਨਾਉਣ ਲਈ ਬਣਾਈ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਕੱਲ੍ਹ ਦਾ ਦਿਨ ਵਧੀਆ ਰਹੇ ਕਿਉਂਕਿ ਤੁਸੀਂ ਆਜ਼ਾਦੀ ਤੋਂ ਬਾਅਦ ਭਾਰਤ ਦੇਸ਼ ਅਤੇ ਇਸ ਦੀਆਂ ਕਦਰਾਂ-ਕੀਮਤਾਂ ਦੀ ਆਪਣੀ ਯਾਤਰਾ ਬਾਰੇ ਸੋਚਦੇ ਹੋ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਦੇ ਹੋ। ਅਮਰੀਕਾ ਵਿੱਚ ਭਾਰਤੀਆਂ ਅਤੇ ਅਮਰੀਕੀਆਂ ਦੁਆਰਾ ਇਕੱਠੇ ਹੋ ਕੇ ਬਣਾਈ ਗਈ ਰੰਗੋਲੀ ਦੀ ਉਹਨਾਂ ਇੱਕ ਵੀਡੀਓ ਵੀ ਸਾਂਝੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਰਾਸ਼ਟਰੀ ਗੀਤ ਗਾਉਣ ਵਾਲੀ ਅਮਰੀਕੀ ਗਾਇਕਾ ਮਿਲਬੇਨ ਨੇ ‘ਆਜ਼ਾਦੀ’ ਨੂੰ ਲੈ ਕੇ ਦਿੱਤਾ ਖ਼ਾਸ ਸੁਨੇਹਾ
NEXT STORY