ਰੋਮ (ਕੈਂਥ)- ਭਾਰਤ ਵਿਚ ਜਿੱਥੇ ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ, ਉਥੇ ਇਟਲੀ ਦੀ ਰਾਜਧਾਨੀ ਰੋਮ ‘ਚ ਭਾਰਤੀ ਭਾਈਚਾਰੇ ਵਲੋਂ ਰੱਲ ਮਿਲ ਕੇ ਵੀਆ ਪਰੈਸਤੀਨਾ 325 ਵਿਖੇ ਰੰਗਾਂ ਦਾ ਤਿਉਹਾਰ ਹੋਲੀ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇੰਡੀਅਨ ਕਲਚਰਲ ਐਸੋਸੀਏਸ਼ਨ ਦੇ ਬੈਨਰ ਹੇਠ ਤੇ ਯੂਨੀਅਨ ਇੰਦੂਇਸਤਾ ਇਟਾਲੀਆਨਾ ਸਨਾਤਨ ਧਰਮ ਸਭਾ ਵਲੋਂ ਸਮੂਹ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਹੋਲੀ ਦੇ ਇਸ ਪ੍ਰੋਗਰਾਮ ਨੂੰ ਇਕੱਠੇ ਹੋਕੇ ਖੁਸੀ ਨਾਲ ਮਨਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਤੀਜੀ ਵਾਰ ਰਾਸ਼ਟਰਪਤੀ ਬਣਨਾ ਚਾਹੁੰਦੇ Trump, ਕਿਹਾ-ਲੱਭ ਰਿਹਾ ਤਰੀਕੇ
ਇਸ ਮੌਕੇ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਹੋਲੀ ਦੇ ਰੰਗ ਇੱਕ ਦੂਜੇ ਦੇ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਨੂੰ ਇੱਕ ਦੂਜੇ ਨਾਲ ਸਾਂਝਾ ਕੀਤਾ ਗਿਆ। ਬਾਲੀਵੁੱਡ ਗੀਤਾਂ 'ਤੇ ਡਾਂਸ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਹੁੰਚਣ ਵਾਲੇ ਲੋਕਾਂ ਲਈ ਖਾਸ ਤੌਰ 'ਤੇ ਭਾਰਤੀ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਪ੍ਰੋਗਰਾਮ ਦੀ ਸਮਾਪਤੀ ਮੌਕੇ ਸਾਰੇ ਮਹਿਮਾਨਾਂ ਤੇ ਲੋਕਾਂ ਨੇ ਰੱਲ ਮਿਲ ਭਾਰਤੀ ਖਾਣੇ ਦਾ ਆਨੰਦ ਮਾਣਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਤੀਜੀ ਵਾਰ ਰਾਸ਼ਟਰਪਤੀ ਬਣਨਾ ਚਾਹੁੰਦੇ Trump, ਕਿਹਾ-ਲੱਭ ਰਿਹਾ ਤਰੀਕੇ
NEXT STORY