ਜਕਾਰਤਾ (ਵਾਰਤਾ)— ਮੱਧ ਇੰਡੋਨੇਸ਼ੀਆ ਵਿਚ ਇਕ ਚੱਟਾਨ ਨੇੜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇੱਥੇ ਕੁਝ ਬੱਚੇ ਖੇਡ ਰਹੇ ਸਨ। ਇਸ ਘਟਨਾ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਦੇਸ਼ ਦੀ ਆਫਤ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨੁਗਰੋਹੋ ਨੇ ਇਸ ਸਬੰਧੀ ਆਨਲਾਈਨ ਇਕ ਵੀਡੀਓ ਪੋਸਟ ਕੀਤੀ।
ਜ਼ਮੀਨ ਖਿਸਕਣ ਮਗਰੋਂ ਵੀਰਵਾਰ ਦੁਪਹਿਰ ਨੂੰ ਕੁਝ ਪੇਂਡੂ ਲੋਕਾਂ ਨੇ ਮਿੱਟੀ ਵਿਚ ਦੱਬੇ ਹੋਏ ਇਕ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਬੁਲਾਰੇ ਨੇ ਦੱਸਿਆ ਕਿ 6 ਲੋਕਾਂ ਦੇ ਸਮੂਹ ਵਿਚ ਤਿੰਨ ਬੱਚੇ ਜ਼ਖਮੀ ਹੋ ਗਏ ਅਤੇ ਦੋ ਸੁਰੱਖਿਅਤ ਰਹੇ। ਰਾਜਧਾਨੀ ਜਕਾਰਤਾ ਤੋਂ ਕਰੀਬ 100 ਕਿਲੋਮੀਟਰ (60 ਮੀਲ) ਦੂਰ ਜਾਵਾ ਦੇ ਸੁਕਾਬੂਮੀ ਜ਼ਿਲੇ ਵਿਚ ਜ਼ਮੀਨ ਖਿਸਕਣ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਇਕ ਪਹਾੜੀ ਇਲਾਕੇ ਵਿਚ ਰੇਲ ਪਟੜੀਆਂ ਦੇ ਆਲੇ-ਦੁਆਲੇ ਖੇਡ ਰਹੇ ਸਨ। ਇੱਥੇ ਦੱਸ ਦਈਏ ਕਿ ਇੰਡੋਨੇਸ਼ੀਆ ਵਿਚ ਜ਼ਮੀਨ ਖਿਸਕਣ ਅਤੇ ਹੜ੍ਹ ਆਉਣ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਜਾਵਾ ਦੇ ਮੁੱਖ ਟਾਪੂ ਸੁਕਾਬੂਮੀ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਜ਼ਮੀਨ ਖਿਸਕੀ ਸੀ, ਜਿਸ ਵਿਚ 32 ਲੋਕ ਮਾਰੇ ਗਏ ਸਨ।
ਖਸ਼ੋਗੀ ਕਤਲਕਾਂਡ ਦੇ 100 ਦਿਨ ਪੂਰੇ ਹੋਣ 'ਤੇ ਸੋਗ ਪ੍ਰੋਗਰਾਮ ਦਾ ਆਯੋਜਨ
NEXT STORY