ਜੰਮੂ (ਯੂ. ਐੱਨ. ਆਈ.) : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੰਡੀ ਇਲਾਕੇ 'ਚ ਐੱਲ. ਪੀ. ਜੀ. ਗੈਸ ਲੀਕ ਹੋਣ ਕਾਰਨ ਲੱਗੀ ਅੱਗ 'ਚ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਮਾਂ ਅਤੇ ਉਸ ਦੇ 7 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਘਰੇਲੂ ਸਿਲੰਡਰ ਦੇ ਰੈਗੂਲੇਟਰ ਨੂੰ ਅੱਗ ਲੱਗ ਗਈ, ਜੋ ਕਮਰੇ 'ਚ ਫੈਲ ਗਈ।
ਇਹ ਵੀ ਪੜ੍ਹੋ : ਪਤਨੀ ਦੀ ਗੰਦੀ ਵੀਡੀਓ ਬਣਾ ਕਰ'ਤੀ ਵਾਇਰਲ, ਦੇਖ ਦੋਸਤ ਬੋਲੇ- 'ਸਾਡੇ ਨਾਲ ਵੀ....'
ਪੁਲਸ ਨੇ ਦੱਸਿਆ ਕਿ ਕੋਈ ਧਮਾਕਾ ਨਹੀਂ ਹੋਇਆ, ਪਰ ਮੰਡੀ ਤਹਿਸੀਲ ਦੇ ਜਗਰੋਲਾ ਪਿੰਡ ਦੀ ਇਕ ਔਰਤ ਸ਼ਜ਼ਈਆ ਕੌਸਰ ਅਤੇ ਉਸਦਾ 7 ਮਹੀਨੇ ਦਾ ਬੱਚਾ ਗੰਭੀਰ ਰੂਪ ਵਿਚ ਝੁਲਸ ਗਿਆ। ਅੱਗ ਬੁਝਾਉਣ ਲਈ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਨਾਲ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਇਕ ਦੇਸ਼, ਇਕ ਚੋਣ’ ਸਬੰਧੀ ਸੰਸਦੀ ਕਮੇਟੀ ਦੀ ਦੂਜੀ ਮੀਟਿੰਗ 31 ਨੂੰ
NEXT STORY