ਪਿਅੋਂਗਯਾਂਗ (ਭਾਸ਼ਾ)— ਮਲੇਸ਼ੀਆ ਦੀ ਇਕ ਡਾਕਟਰ ਨੇ ਕਿਮ ਜੋਂਗ ਦੀ ਪੋਸਟਮਾਰਟਮ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਹੈ। ਉਸ ਮੁਤਾਬਕ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਮਤਰੇਏ ਭਰਾ ਕਿਮ ਜੋਂਗ ਨਾਮ ਦੀਆਂ ਅੱਖਾਂ ਦੀਆਂ ਪੁਤਲੀਆਂ ਸੁੰਗੜ ਗਈਆਂ ਸਨ ਅਤੇ ਉਨ੍ਹਾਂ ਦੇ ਅੰਦਰੂਨੀ ਕੱਪੜੇ ਮਲ ਤਿਆਗ ਕਾਰਨ ਗੰਦੇ ਹੋ ਚੁੱਕੇ ਸਨ, ਜਿਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਕਿਮ ਜੋਂਗ ਨਾਮ ਦੀ ਲਾਸ਼ ਦਾ ਪੋਸਟਮਾਰਟਮ ਕਰਨ ਵਾਲੀ ਸਰਕਾਰੀ ਡਾਕਟਰ ਨੂਰਲਿਜਾ ਅਬੱਦੁਲਾ ਨੇ ਕਿਮ ਜੋਂਗ ਉਨ ਦੇ ਮਤਰੇਏ ਭਰਾ ਦੀ ਹੱਤਿਆ ਦੀਆਂ ਦੋਸ਼ੀ ਦੋ ਔਰਤਾਂ ਵਿਰੁੱਧ ਇਕ ਮਾਮਲੇ ਦੀ ਸੁਣਵਾਈ ਵਿਚ ਗਵਾਹੀ ਦੌਰਾਨ ਇਹ ਗੱਲ ਕਹੀ।
ਇੰਡੋਨੇਸ਼ੀਆ ਦੀ ਸਿਤੀ ਆਇਸੀਆ ਅਤੇ ਵੀਅਤਨਾਮ ਦੀ ਡੋਆਨ ਥੀ ਹਿਊਆਂਗ ਨੇ ਸੁਣਵਾਈ ਦੌਰਾਨ ਖੁਦ ਨੂੰ ਬੇਕਸੂਰ ਦੱਸਿਆ। ਦੋਹਾਂ ਔਰਤਾਂ 'ਤੇ 13 ਫਰਵਰੀ ਨੂੰ ਕੁਆਲਾਲੰਪੁਰ ਵਿਚ ਹਵਾਈ ਅੱਡਾ ਟਰਮੀਨਲ 'ਤੇ ਕਿਮ ਜੋਂਗ ਨਾਮ ਦੇ ਚਿਹਰੇ 'ਤੇ ਪ੍ਰਤੀਬੰਧਿਤ ਵੀ. ਐਕਸ. ਨਰਵ ਏਜੰਟ ਲਗਾਉਣ ਦਾ ਦੋਸ਼ ਹੈ, ਜਿਸ ਨੂੰ ਲਗਾਉਣ ਨਾਲ ਦੋ ਘੰਟਿਆਂ ਦੇ ਅੰਦਰ ਪੀੜਤ ਦੀ ਮੌਤ ਹੋ ਗਈ ਸੀ। ਡਾਕਟਰ ਨੇ ਅਦਾਲਤ ਨੂੰ ਦੱਸਿਆ ਕਿ ਅੱਖਾਂ ਦੀਆਂ ਪੁਤਲੀਆਂ ਦਾ ਸੁੰਗੜਨਾ ਅਤੇ ਕਿਮ ਦੇ ਅੰਦਰੂਨੀ ਕੱਪੜਿਆਂ ਵਿਚ ਵੱਡੀ ਮਾਤਰਾ ਵਿਚ ਮਿਲਿਆ ਮਲ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ
'ਮਸਾਲਾ ਚਾਹ' ਦਾ ਦੀਵਾਨਾ ਹੋਇਆ ਕੈਨੇਡੀਅਨ ਜੋੜਾ, ਟੋਰਾਂਟੋ 'ਚ ਖੋਲ੍ਹਿਆ ਆਪਣਾ ਕੈਫੇ (ਤਸਵੀਰਾਂ)
NEXT STORY