ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਲਗਾਤਾਰ ਵਧਦੇ ਜਾ ਰਹੇ ਤਣਾਅ ਵਿਚਾਲੇ ਇਰਾਨ ਜੰਗਬੰਦੀ ਲਈ ਤਿਆਰ ਹੋ ਗਿਆ ਹੈ। ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਆਪਣੀਆਂ ਸ਼ਰਤਾਂ ਦਾ ਐਲਾਨ ਕੀਤਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਸੰਕੇਤ ਦਿੱਤਾ ਹੈ ਕਿ ਉਹ ਜੰਗਬੰਦੀ ਲਈ ਤਿਆਰ ਹੈ, ਪਰ ਇਸ ਲਈ ਕੁਝ ਸ਼ਰਤਾਂ ਹਨ, ਜੋ ਮੰਨੀਆਂ ਜਾਣ ਤਾਂ ਉਹ ਜੰਗ ਖ਼ਤਮ ਕਰਨ ਲਈ ਤਿਆਰ ਹਨ।
ਇਰਾਨੀ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਅਨ ਨੇ ਐਕਸ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਲਿਖਿਆ ਕਿ ਇਰਾਨ ਇਲਾਕੇ 'ਚ ਸ਼ਾਂਤੀ ਲਈ ਵਚਨਬੱਧ ਹੈ। ਇਰਾਨ ਦੀ ਪਹਿਲੀ ਸ਼ਰਤ ਹੈ ਕਿ ਕਿ ਇਰਾਨ 'ਤੇ ਕੀਤੇ ਜਾ ਰਹੇ ਸਾਰੇ ਹਮਲੇ ਤੁਰੰਤ ਪ੍ਰਭਾਵ ਨਾਲ ਬੰਦ ਕੀਤੇ ਜਾਣ। ਇਰਾਨ ਦੀ ਦੂਜੀ ਸ਼ਰਤ ਅਮਰੀਕਾ ਵੱਲੋਂ ਲਗਾਈਆਂ ਗਈਆਂ ਸਾਰੀਆਂ ਆਰਥਿਕ ਪਾਬੰਦੀਆਂ ਨੂੰ ਹਟਾਉਣਾ ਹੈ, ਤਾਂ ਜੋ ਇਰਾਨ ਆਪਣੇ ਤੇਲ ਦੀ ਵਿਕਰੀ ਅਤੇ ਅੰਤਰਰਾਸ਼ਟਰੀ ਬੈਂਕਿੰਗ ਨੂੰ ਸੁਚਾਰੂ ਬਣਾ ਸਕੇ। ਇਰਾਨ ਦੀ ਤੀਜੀ ਸ਼ਰਤ ਹੈ ਕਿ ਇਰਾਨ ਦੀ ਪ੍ਰਭੂਸੱਤਾ ਦਾ ਸਤਿਕਾਰ ਅਤੇ ਭਵਿੱਖ 'ਚ ਹਮਲੇ ਨਾ ਕਰਨ ਦੀ ਲਿਖਤੀ ਗਾਰੰਟੀ ਦਿੱਤੀ ਜਾਵੇ।

ਇਹ ਵੀ ਪੜ੍ਹੋ- 2 ਕਰੋੜ ਵੋਟਾਂ 'ਤੇ ਚੱਲੇਗੀ ਕੈਂਚੀ ! ਟਰੰਪ ਦੀ ਡਿਮਾਂਡ ਨੇ ਖੜ੍ਹਾ ਕੀਤਾ ਨਵਾਂ 'ਮਸਲਾ'
ਹਾਲਾਂਕਿ ਇਜ਼ਰਾਈਲ ਨੇ ਫਿਲਹਾਲ ਇਨ੍ਹਾਂ ਸ਼ਰਤਾਂ ਨੂੰ ਨਕਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਦਾ ਕਹਿਣਾ ਹੈ ਕਿ ਜਦੋਂ ਤੱਕ ਇਰਾਨ ਹਿਜ਼ਬੁੱਲਾ ਅਤੇ ਹਮਾਸ ਨੂੰ ਹਥਿਆਰ ਦੇਣਾ ਬੰਦ ਨਹੀਂ ਕਰਦਾ, ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਸਕਦਾ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਇਰਾਨ ਦੇ ਬਿਆਨਾਂ ਬਾਰੇ ਸੋਚ ਰਹੇ ਹਨ, ਪਰ ਇਰਾਨ ਨੂੰ ਸ਼ਬਦਾਂ ਦੀ ਬਜਾਏ ਅਸਲ ਵਿੱਚ ਸ਼ਾਂਤੀ ਦਿਖਾਉਣੀ ਹੋਵੇਗੀ।
ਅੰਤਰਰਾਸ਼ਟਰੀ ਭਾਈਚਾਰਾ, ਖਾਸ ਕਰਕੇ ਯੂਰਪੀਅਨ ਯੂਨੀਅਨ ਅਤੇ ਭਾਰਤ, ਇਨ੍ਹਾਂ ਕੋਸ਼ਿਸ਼ਾਂ ਨੂੰ ਸਕਾਰਾਤਮਕ ਤੌਰ 'ਤੇ ਦੇਖ ਰਹੇ ਹਨ ਕਿਉਂਕਿ ਜੰਗ ਲੰਬੀ ਖਿੱਚਣ ਨਾਲ ਵਿਸ਼ਵ ਤੇਲ ਸਪਲਾਈ ਅਤੇ ਆਰਥਿਕਤਾ 'ਤੇ ਬੁਰਾ ਅਸਰ ਪੈ ਰਿਹਾ ਹੈ ਤੇ ਦੁਨੀਆ ਭਰ 'ਚ ਤੇਲ ਤੇ ਗੈਸ ਦੀ ਕਮੀ ਦੇਖੀ ਜਾ ਰਹੀ ਹੈ, ਜਿਸ ਕਾਰਨ ਆਮ ਜਨਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਕੋਸ਼ਿਸ਼ਾਂ ਰੰਗ ਲਿਆਉਂਦੀਆਂ ਹਨ ਜਾਂ ਜੰਗ ਇੰਝ ਹੀ ਜਾਰੀ ਰਹੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੁੱਲ੍ਹਦਿਆਂ ਹੀ ਲੜਖੜਾ ਗਿਆ ਸ਼ੇਅਰ ਬਾਜ਼ਾਰ ! ਨਿਵੇਸ਼ਕਾਂ 'ਚ ਮਚੀ ਹਾਹਾਕਾਰ, 800 ਅੰਕ ਹੇਠਾਂ ਡਿੱਗਾ ਸੈਂਸੈਕਸ
NEXT STORY