ਬਗਦਾਦ (ਇੰਟ.)— ਉੱਤਰੀ ਇਰਾਕ ਵਿਖੇ ਕੁਰਦਿਸ਼ ਦੀ ਸਰਹੱਦ ਨੇੜੇ ਲਾਲਿਸ਼ ਨਾਂ ਦਾ ਇਕ ਪਿੰਡ ਹੈ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਇੰਨਾ ਪਵਿੱਤਰ ਹੈ ਕਿ ਉਥੇ ਲੋਕ 24 ਘੰਟੇ ਚੱਪਲ ਨਹੀਂ ਪਾਉਂਦੇ ਅਤੇ ਨੰਗੇ ਪੈਰ ਹੀ ਤੁਰਦੇ ਹਨ। ਘੱਟਗਿਣਤੀ ਭਾਈਚਾਰੇ ਯਾਜਿਦ ਲਈ ਇਸ ਪਿੰਡ ਦੀ ਬਹੁਤ ਮਾਨਤਾ ਹੈ। ਪਿੰਡ ਦੇ ਦਰਮਿਆਨ ਇਕ ਤਲਾਬ ਹੈ। ਜਦੋਂ ਵੀ ਇਸ ਪਿੰਡ 'ਚ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਵਿਆਹ ਹੁੰਦਾ ਹੈ ਜਾਂ ਮੌਤ ਹੁੰਦੀ ਹੈ ਤਾਂ ਇਸ ਤਲਾਬ ਦੇ ਪਾਣੀ ਰਾਹੀਂ ਵੱਖ-ਵੱਖ ਰਸਮਾਂ ਨਿਭਾਈਆਂ ਜਾਂਦੀਆਂ ਹਨ ਪਰ ਅੱਜਕਲ ਇਸ ਪਿੰਡ ਵਿਚ ਇਕ ਅਜੀਬ ਜਿਹਾ ਸੰਨਾਟਾ ਛਾਇਆ ਹੋਇਆ ਹੈ। ਆਈ. ਐੈੱਸ. ਦੇ ਚੁੰਗਲ ਵਿਚੋਂ ਬਚ ਕੇ ਆਈਆਂ ਕੁੜੀਆਂ ਡਰੀਆਂ ਤੇ ਸਹਿਮੀਆਂ ਨਜ਼ਰ ਆਉਂਦੀਆਂ ਹਨ। ਉਹ ਉਕਤ ਤਲਾਬ ਦੇ ਪਵਿੱਤਰ ਜਲ ਨਾਲ ਆਪਣੇ-ਆਪ ਨੂੰ ਧੋ ਕੇ ਖੁਦ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
ਨੂਰ ਦੀ ਦਰਦਭਰੀ ਦਾਸਤਾਨ
28 ਸਾਲਾ ਦੀ ਨੂਰ ਆਪਣੇ ਆਪ ਨੂੰ ਪਵਿੱਤਰ ਕਰਨ ਲਈ ਇਸ ਪਿੰਡ 'ਚ ਆਈ। ਉਸ ਨੇ ਦੱਸਿਆ ਕਿ ਮੈਨੂੰ ਆਈ. ਐੱਸ. ਦੇ ਅੱਤਵਾਦੀਆਂ ਨੇ ਸੈਕਸ ਗੁਲਾਮ ਬਣਾਇਆ ਅਤੇ ਘੱਟੋ-ਘੱਟ 7 ਵਾਰ ਖਰੀਦਿਆ ਤੇ ਵੇਚਿਆ। ਉਸ ਦਾ ਪਤੀ ਅਜੇ ਤਕ ਲਾਪਤਾ ਹੈ। ਜਦੋਂ ਆਈ. ਐੱਸ. ਨੇ ਮੈਨੂੰ ਫੜਿਆ ਸੀ ਤਾਂ ਮੇਰੀਆਂ ਦੋਹਾਂ ਬੇਟੀਆਂ ਦੀ ਉਮਰ 3 ਤੇ 4 ਸਾਲ ਦੀ ਸੀ। ਉਦੋਂ ਉਹ ਖੁਦ ਵੀ ਗਰਭਵਤੀ ਸੀ। 15 ਮਹੀਨਿਆਂ ਤਕ ਮੈਨੂੰ ਆਈ. ਐੱਸ. ਨੇ ਗੁਲਾਮ ਬਣਾ ਕੇ ਰੱਖਿਆ। ਆਈ. ਐੱਸ. ਵਾਲੇ ਕਹਿੰਦੇ ਹਨ ਕਿ ਗੈਰ-ਮੁਸਲਿਮ ਔਰਤਾਂ ਨਾਲ ਜਬਰ-ਜ਼ਨਾਹ ਕਰਨਾ ਅਸਲ 'ਚ ਆਪਣੇ ਖੁਦਾ ਦੀ ਇਬਾਦਤ ਦਾ ਇਕ ਤਰੀਕਾ ਹੈ। ਨੂਰ ਨੇ ਕਿਹਾ ਕਿ ਮੈਂ ਬਹੁਤ ਵਾਰ ਮਹਿਸੂਸ ਕੀਤਾ ਕਿ ਆਤਮਹੱਤਿਆ ਕਰ ਲਵਾਂ ਪਰ ਆਪਣੇ ਬੱਚਿਆਂ ਖਾਤਿਰ ਇੰਝ ਨਾ ਕਰ ਸਕੀ। ਉਸ ਨੇ ਕਿਹਾ ਕਿ ਹੁਣ ਤਕ ਆਈ. ਐੱਸ. ਦੇ ਅੱਤਵਾਦੀਆਂ ਨੇ ਹਜ਼ਾਰਾਂ ਔਰਤਾਂ ਨੂੰ ਗੁਲਾਮ ਬਣਾਇਆ ਹੈ।
ਸੀਰੀਆ 'ਚ ਅਮਰੀਕਾ ਸਮਰਥਿਤ ਸੁਰੱਖਿਆ ਬਲਾਂ ਨੇ ਰੱਕਾ ਦੇ ਪ੍ਰਾਚੀਨ ਸ਼ਹਿਰ ਦੀ ਕੰਧ ਤੋੜੀ
NEXT STORY