ਨਿਊਯਾਰਕ (ਏ. ਐੱਨ. ਆਈ.)- ਸੰਯੁਕਤ ਰਾਸ਼ਟਰ ਵਿਚ ਇਜ਼ਰਾਈਲ ਦੇ ਸਥਾਈ ਪ੍ਰਤੀਨਿਧ ਗਿਲਾਦ ਏਰਦਾਨ ਨੇ ਕਿਹਾ ਕਿ ਹਮਾਸ ਇਕ ‘ਕਤਲੇਆਮ ਕਰਨ ਵਾਲਾ ਇਸਲਾਵਾਦੀ ਜੇਹਾਦੀ ਅੱਤਵਾਦੀ’ ਸੰਗਠਨ ਹੈ। ਇਹ ਆਈ. ਐੱਸ. ਆਈ. ਐੱਸ. ਤੇ ਅਲਕਾਇਦਾ ਤੋਂ ਵੱਖ ਨਹੀਂ ਹੈ। ਉਹ ਗੱਲਬਾਤ ਨਹੀਂ ਚਾਹੁੰਦਾ ਹੈ, ਸਿਰਫ ਯਹੂਦੀ ਸੂਬੇ ਦਾ ਵਿਨਾਸ਼ ਚਾਹੁੰਦਾ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪਰਫਿਊਮ ਛਿੜਕਣ 'ਤੇ ਸ਼੍ਰੋਮਣੀ ਕਮੇਟੀ ਨੇ ਲਾਈ ਰੋਕ
ਹਮਾਸ ਦੇ ‘ਕਤਲੇਆਮ ਚਾਰਟਰ’ ਦਾ ਜ਼ਿਕਰ ਕਰ ਕੇ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਚਾਰਟਰ ਦਾ ਸਿੱਧਾ ਉਦਾਹਰਣ ਹੈ ਕਿ ਮੁਸਲਮਾਨ ਯਹੂਦੀਆਂ ਨਾਲ ਲੜਦੇ ਰਹਿਣਗੇ ਅਤੇ ਜਦੋਂ ਤੱਕ ਉਨ੍ਹਾਂ ਨੂੰ ਮਾਰ ਨਹੀਂ ਦੇਣਗੇ, ਓਦੋਂ ਤੱਕ ਇਨਸਾਫ ਦਾ ਦਿਨ ਨਹੀਂ ਆਏਗਾ। ਹਮਾਸ ਦਾ ਚਾਰਟਰ ਇਹ ਵੀ ਕਹਿੰਦਾ ਹੈ ਕਿ ਜਦੋਂ ਵੀ ਕਿਸੇ ਮੁਸਲਿਮ ਦਾ ਸਾਹਮਣਾ ਇਕ ਯਹੂਦੀ ਨਾਲ ਹੁੰਦਾ ਹੋਵੇ ਤਾਂ ਉਸਨੂੰ ਜ਼ਰੂਰ ਮਾਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਇਜ਼ਰਾਈਲ ਦਾ 9/11 ਹੈ ਅਤੇ ਸੰਕਲਪ ਕੀਤਾ ਕਿ ਉਨ੍ਹਾਂ ਦਾ ਦੇਸ਼ ਬੰਧਕ ਬਣਾਏ ਗਏ ਲੋਕਾਂ ਨੂੰ ਘਰ ਵਾਪਸ ਲਿਆਉਣ ਲਈ ਸਭ ਕੁਝ ਕਰੇਗਾ।
ਇਹ ਵੀ ਪੜ੍ਹੋ- ਮਾਪਿਆਂ ਨੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਮੌਤ ਦੀ ਖ਼ਬਰ ਨੇ ਘਰ ਵਿਛਾਏ ਸੱਥਰ
ਏਰਦਾਨ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਗਾਜ਼ਾ ਦੇ ਪੁਨਰਵਾਸ ਲਈ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਪ੍ਰਦਾਨ ਕੀਤੇ ਗਏ ਪੈਸੇ ਦੀ ਵਰਤੋਂ ਸਿਰਫ਼ ਅੱਤਵਾਦੀ ਗਤੀਵਿਧੀਆਂ ਲਈ ਕੀਤੀ ਗਈ ਸੀ ਅਤੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਅੱਤਵਾਦੀ ਸੁਰੰਗਾਂ, ਰਾਕੇਟ ਲਾਂਚ ਪੈਡਾਂ, ਮਿਜ਼ਾਈਲ ਨਿਰਮਾਣ ਸਥਾਨਾਂ ਅਤੇ ਹੋਰ ਅੱਤਵਾਦੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਆਰਥਿਕ ਪ੍ਰੋਤਸਾਹਨ ਹਮਾਸ ਦੀ ਕਤਲੇਆਮ ਵਿਚਾਰਧਾਰਾ ਨੂੰ ਨਹੀਂ ਬਦਲ ਸਕਦੇ।
ਇਜ਼ਰਾਈਲ ਦੇ ਪ੍ਰਤੀਨਿਧੀ ਨੇ ਕਿਹਾ ਕਿ ਇਨ੍ਹਾਂ ਵਹਿਸ਼ੀਆਂ ਨਾਲ ਤਰਕ ਕਰਨ ਦਾ ਯੁੱਗ ਖ਼ਤਮ ਹੋ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਹਮਾਸ ਦੇ ਅੱਤਵਾਦੀ ਢਾਂਚੇ ਨੂੰ ਪੂਰੀ ਤਰ੍ਹਾਂ ਨਾਲ ਮਿਟਾ ਦਿੱਤਾ ਜਾਵੇ ਤਾਂ ਅਜਿਹੀ ਭਿਆਨਕਤਾ ਫਿਰ ਕਦੇ ਨਾ ਹੋਵੇ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਤੋਂ ਇਜ਼ਰਾਈਲ ਨੂੰ ਪੂਰਨ ਸਮਰਥਨ ਦੇਣ ਲਈ ਕਿਹਾ ਕਿਉਂਕਿ ਇਹ ਜੰਗ ਸਿਰਫ਼ ਇਜ਼ਰਾਈਲ ’ਤੇ ਨਹੀਂ ਸਗੋਂ ਪੂਰੀ ਦੁਨੀਆ ’ਤੇ ਥੋਪੀ ਗਈ ਹੈ।
ਇਹ ਵੀ ਪੜ੍ਹੋ- ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ
ਹਮਾਸ ਅੱਤਵਾਦੀਆਂ ਨੇ ਇਜ਼ਰਾਈਲੀਆਂ ਨੂੰ ਇੰਝ ਮਾਰਿਆਂ ਜਿਵੇਂ ਉਹ ਕੀੜੇ-ਮਕੌੜੇ ਹੋਣ
ਇਜ਼ਰਾਈਲ ਦੇ ਸਥਾਈ ਪ੍ਰਤੀਨਿਧੀ ਗਿਲਾਦ ਏਰਦਾਨ ਨੇ ਹਮਾਸ ਅੱਤਵਾਦੀਆਂ ਦੇ ਜੰਗੀ ਅਪਰਾਧਾਂ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਜਿਨ੍ਹਾਂ ਨੇ ਸੈਂਕੜੇ ਇਜਰਾਈਲੀਆਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬੇਰਹਿਮ ਅੱਤਵਾਦੀਆਂ ਨੇ ਸੜਕਾਂ ’ਤੇ ਨਿਰਦੋਸ਼ ਇਜ਼ਰਾਈਲੀ ਨਾਗਰਿਕਾਂ ਨੂੰ ਗੋਲੀ ਮਾਰ ਦਿੱਤੀ। ਜੋ ਵੀ ਸਾਹਮਣੇ ਆਇਆ, ਉਸਦੀ ਹੱਤਿਆ ਕਰ ਦਿੱਤੀ। ਇਹ ਅੱਤਵਾਦੀ ਘਰਾਂ ਵਿਚ ਦਾਖਲ ਹੋ ਗਏ ਅਤੇ ਲੋਕਾਂ ਨੂੰ ਇਸ ਤਰ੍ਹਾਂ ਗੋਲੀ ਮਾਰੀ ਜਿਵੇਂ ਕਿ ਉਹ ਕੀੜੇ-ਮਕੌੜੇ ਹੋਣ। ਇਹ ਸਪਸ਼ਟ ਤੌਰ ’ਤੇ ਜੰਗੀ ਅਪਰਾਧ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
NEXT STORY