ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ 'ਤੇ 7 ਅਕਤੂਬਰ ਨੂੰ ਹਮਲਾ ਕਰਵਾਉਣ ਵਾਲੇ ਹਮਾਸ ਦੇ ਮੁਖੀ ਯਾਹਿਆ ਸਿਨਵਰ ਨੂੰ ਮਾਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸ਼ੁਰੂਆਤੀ ਡੀ.ਐੱਨ.ਏ. ਜਾਂਚ ਦੇ ਆਧਾਰ 'ਤੇ ਦਿੱਤੀ ਗਈ ਹੈ। 7 ਅਕਤੂਬਰ ਨੂੰ ਹੋਏ ਹਮਲੇ 'ਚ 1,200 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ, ਜਿਸ ਨੂੰ ਇਜ਼ਰਾਈਲ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਪੂਰੇ ਮੱਧ ਪੂਰਬ ਵਿੱਚ ਤਣਾਅ ਫੈਲ ਗਿਆ।
ਕਾਟਜ਼ ਨੇ ਕਿਹਾ, '7 ਅਕਤੂਬਰ ਦੇ ਹਮਲੇ ਲਈ ਜ਼ਿੰਮੇਵਾਰ ਯਾਹਿਆ ਸਿਨਵਰ ਨੂੰ ਅੱਜ ਇਜ਼ਰਾਈਲੀ ਫ਼ੌਜ ਦੇ ਜਵਾਨਾਂ ਨੇ ਮਾਰ ਦਿੱਤਾ।' ਅੱਜ ਇਜ਼ਰਾਈਲੀ ਫ਼ੌਜ ਨੇ ਗਾਜ਼ਾ 'ਚ ਇੱਕ ਅਪਰੇਸ਼ਨ ਦੌਰਾਨ ਤਿੰਨ ਹੋਰ ਅੱਤਵਾਦੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਸੀ।
ਸਿਨਵਰ ਦੀ ਮੌਤ ਦੀਆਂ ਖ਼ਬਰਾਂ ਨੇ ਵੀਰਵਾਰ ਨੂੰ ਜ਼ੋਰ ਫੜ ਲਿਆ ਜਦੋਂ ਇੱਕ ਸੀਨੀਅਰ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਦੇ IDF ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਇੱਕ ਯਾਹਿਆ ਸਿਨਵਰ ਸੀ, ਜੋ 7 ਅਕਤੂਬਰ ਨੂੰ ਇਜ਼ਰਾਈਲ ਉੱਤੇ ਹੋਏ ਵੱਡੇ ਹਮਲੇ ਦਾ ਮਾਸਟਰਮਾਈਂਡ ਸੀ।
ਸੀਕਰੇਟ ਸਰਵਿਸ ਨੂੰ ਬੁਨਿਆਦੀ ਸੁਧਾਰਾਂ ਦੀ ਲੋੜ, ਟਰੰਪ 'ਤੇ ਹਮਲੇ ਦੀ ਜਾਂਚ ਕਰ ਰਹੀ ਕਮੇਟੀ ਦਾ ਸੁਝਾਅ
NEXT STORY