ਯੇਰੂਸ਼ਲਮ(ਏਜੰਸੀ)— ਇਜ਼ਰਾਇਲ ਦੇ ਫੌਜ ਮੁਖੀ ਨੇ ਕਈ ਸੁਰੰਗਾਂ ਮਿਲਣ ਮਗਰੋਂ ਇਸ ਮੁੱਦੇ 'ਤੇ ਚਰਚਾ ਕਰਨ ਲਈ ਲੇਬਨਾਨ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਬਲ ਦੇ ਮੁਖੀ ਨਾਲ ਮੁਲਾਕਾਤ ਕੀਤੀ। ਇਜ਼ਰਾਇਲ ਦਾ ਕਹਿਣਾ ਹੈ ਕਿ ਹਿਜ਼ਬੁੱਲਾ ਨੇ ਹਮਲੇ ਕਰਨ ਲਈ ਇਨ੍ਹਾਂ ਨੂੰ ਬਣਾਇਆ ਸੀ। ਇਜ਼ਰਾਇਲ ਨੇ ਇਸ ਹਫਤੇ ਸੁਰੰਗਾਂ ਨੂੰ ਨਸ਼ਟ ਕਰਨ ਦੀ ਮੁਹਿੰਮ ਚਲਾਈ ਸੀ।
ਇਜ਼ਰਾਇਲ ਫੌਜ ਨੇ ਦੱਸਿਆ ਕਿ ਐਤਵਾਰ ਦੀ ਬੈਠਕ 'ਚ ਲੈਫਟੀਨੈਂਟ ਜਨਰਲ ਗਾਦੀ ਆਈਸੇਨਕੋਟ ਨੇ ਯੂ. ਐੱਨ. ਆਈ. ਐੱਫ. ਆਈ. ਐੱਲ ਦੇ ਕਮਾਂਡਰ ਮੇਜਰ ਜਨਰਲ ਸਟੀਫਾਨੋ ਡੇਲ ਕਰਨਲ ਨੂੰ ਦੱਸਿਆ ਕਿ ਇਹ ਸੁਰੰਗਾਂ ਸੰਯੁਕਤ ਰਾਸ਼ਟਰ ਸੰਘਰਸ਼ ਵਿਰਾਮ ਪ੍ਰਸਤਾਵ ਦਾ ਜ਼ੋਰਦਾਰ ਉਲੰਘਣ ਹਨ। ਇਸ ਸੰਘਰਸ਼ ਵਿਰਾਮ ਪ੍ਰਸਤਾਵ ਨਾਲ ਇਜ਼ਰਾਇਲ ਅਤੇ ਹਿਜ਼ਬੁੱਲਾ ਵਿਚਕਾਰ 2006 ਦਾ ਯੁੱਧ ਖਤਮ ਹੋਇਆ ਸੀ। ਆਈਸੇਨਕੋਟ ਨੇ ਪ੍ਰਸਤਾਵ ਨੂੰ ਲਾਗੂ ਕਰਨ ਅਤੇ ਲੇਬਨਾਨੀ ਸਰਹੱਦ 'ਤੇ ਸੁਰੰਗਾਂ ਨੂੰ ਨਸ਼ਟ ਕਰਨ ਦੇ ਕੰਮ 'ਚ ਸ਼ਾਂਤੀ ਰੱਖਿਅਕਾਂ ਦੇ ਮਹੱਤਵ ਦੀ ਗੱਲ ਕੀਤੀ।
ਇਟਲੀ : ਜਦੋਂ ਢੋਲ ਦੇ ਡਗੇ 'ਤੇ ਨੱਚੇ ਗੋਰੇ-ਗੋਰੀਆਂ
NEXT STORY