ਗਾਜ਼ਾ ਸਿਟੀ- ਗਾਜ਼ਾ ਪੱਟੀ ਦੇ ਵਸਨੀਕਾਂ ਨੇ ਦੱਸਿਆ ਕਿ ਇਜ਼ਰਾਈਲੀ ਜਹਾਜ਼ਾਂ ਨੇ ਸੋਮਵਾਰ ਤੜਕੇ ਤੱਟਵਰਤੀ ਫਲਸਤੀਨੀ ਖ਼ੇਤਰ 'ਚ ਅੱਤਵਾਦੀ ਟਿਕਾਣਿਆਂ 'ਤੇ ਲੜੀਵਾਰ ਹਵਾਈ ਹਮਲੇ ਕੀਤੇ। ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਫਲਸਤੀਨੀ ਅੱਤਵਾਦੀਆਂ ਨੇ ਦੱਖਣੀ ਇਜ਼ਰਾਈਲ ਵੱਲ ਰਾਕੇਟ ਹਮਲਾ ਕੀਤਾ, ਹਾਲਾਂਕਿ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਰਾਕੇਟ ਨੂੰ ਹਵਾ ਵਿੱਚ ਸੁੱਟ ਦਿੱਤਾ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਭਰ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ
ਇਜ਼ਰਾਈਲੀ ਫੌਜ ਨੇ ਕਿਹਾ ਕਿ ਹਵਾਈ ਹਮਲਿਆਂ ਨੇ ਗਾਜ਼ਾ 'ਤੇ ਸ਼ਾਸਨ ਕਰਨ ਵਾਲੇ ਅੱਤਵਾਦੀ ਸਮੂਹ ਹਮਾਸ ਵੱਲੋਂ ਚਲਾਏ ਜਾ ਰਹੇ ਇਕ ਭੂਮੀਗਤ ਰਾਕੇਟ-ਨਿਰਮਾਣ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ। ਗਾਜ਼ਾ 'ਤੇ ਅੱਤਵਾਦੀ ਸੰਗਠਨ ਹਮਾਸ ਦਾ ਸ਼ਾਸਨ ਹੈ। ਫਿਲਹਾਲ ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਬਸਤੇ 'ਚ ਪੁੱਜੀ ਸ਼ਰਾਬ, DEO ਦਾ ਹੁਕਮ- ਬੈਗ ਤੇ ਬੋਤਲਾਂ ਕਰੋ ਚੈੱਕ
ਹਾਲ ਹੀ ਦੇ ਮਹੀਨਿਆਂ 'ਚ ਗਾਜ਼ਾ-ਇਜ਼ਰਾਈਲ ਦੀ ਸਰਹੱਦ ਕਾਫ਼ੀ ਹੱਦ ਤੱਕ ਸ਼ਾਂਤ ਸੀ, ਪਰ ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ਲਮ 'ਚ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਦਰਮਿਆਨ ਵਧਦੀ ਹਿੰਸਾ ਨੂੰ ਰਾਕੇਟ ਫ਼ਾਇਰ ਅਤੇ ਹਵਾਈ ਹਮਲਿਆਂ ਦੁਆਰਾ ਭੜਕਾਇਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪੱਛਮੀ ਦੇਸ਼ਾਂ ਦਾ ਦਬਾਅ ਬੇਅਸਰ! ਭਾਰਤ ਨੇ 5 ਸਾਲਾਂ 'ਚ ਰੂਸ ਤੋਂ ਖ਼ਰੀਦੇ ਇੰਨੇ ਹਥਿਆਰ
NEXT STORY