ਇੰਟਰਨੈਸ਼ਨਲ ਡੈਸਕ- ਗਾਜ਼ਾ ਪੱਟੀ ਵਿਚ ਜੰਗ ਦੀ ਇਜ਼ਰਾਈਲੀ ਨਿਊਜ਼ ਚੈਨਲਾਂ ਦੀ ਕਵਰੇਜ ਵਿਚ ਹਾਲ ਹੀ ਦੇ ਦਿਨਾਂ ’ਚ ਇਕ ਬਦਲਾਅ ਦੇਖਿਆ ਗਿਆ ਹੈ। ਜਿੱਥੇ ਟੈਲੀਵਿਜ਼ਨ ਚੈਨਲ ਪਿਛਲੇ ਦੋ ਸਾਲਾਂ ਤੋਂ ਮੁੱਖ ਤੌਰ ’ਤੇ ਇਜ਼ਰਾਈਲੀ ਬਹਾਦਰੀ, ਬੰਧਕਾਂ ਦੇ ਪਰਿਵਾਰਾਂ ਅਤੇ ਜੰਗ ਵਿਚ ਮਾਰੇ ਗਏ ਸੈਨਿਕਾਂ ਦੇ ਦੁੱਖਾਂ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ, ਉੱਥੇ ਹੀ ਕੁਝ ਚੈਨਲਾਂ ਨੇ ਹੁਣ ਫਿਲਸਤੀਨੀਆਂ ਦੀਆਂ ਮੁਸ਼ਕਿਲਾਂ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਹਾਲ ਹੀ ਦੇ ਮਹੀਨਿਆਂ ਵਿਚ ਇਜ਼ਰਾਈਲੀ ਮੀਡੀਆ ਨੇ ਕੁਪੋਸ਼ਣ ਵਾਲੇ ਬੱਚਿਆਂ ਦੀਆਂ ਤਸਵੀਰਾਂ ਅਤੇ ਗਾਜ਼ਾ ’ਚ ਰੋਜ਼ਾਨਾ ਜੀਵਨ ਦੀਆਂ ਮੁਸ਼ਕਲਾਂ ਬਾਰੇ ਵਿਸਥਾਰਤ ਰਿਪੋਰਟਾਂ ਦਿੱਤੀਆਂ ਹਨ। ਇਹ ਬਦਲਾਅ ਅਜਿਹੇ ਸਮੇਂ ਆਇਆ ਹੈ, ਜਦੋਂ ਇਜ਼ਰਾਈਲ ਨੂੰ ਗਾਜ਼ਾ ਯੁੱਧ ਨੂੰ ਲੈ ਕੇ ਅੰਤਰਰਾਸ਼ਟਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਜੰਗ ਦੌਰਾਨ ਜਾਨ ਬਚਾਉਣ ਲਈ ਦੇਸ਼ ਛੱਡ ਭੱਜ ਗਈ ਕੁੜੀ, ਟ੍ਰੇਨ 'ਚ ਬੈਠੀ ਨੂੰ ਦਿੱਤੀ ਰੂਹ ਕੰਬਾਊ ਮੌਤ
ਹਿਬਰੂ ਯੂਨੀਵਰਸਿਟੀ ਦੇ ਸੰਚਾਰ ਪ੍ਰੋਫੈਸਰ ਏਰਨ ਅਮਸਾਲੇਮ ਨੇ ਕਿਹਾ ਕਿ ਇਹ ਨਾ ਸਿਰਫ਼ ਗਾਜ਼ਾ ਦੀ ਸਥਿਤੀ ਬਾਰੇ ਚਿੰਤਾ ਦਾ ਵਿਸ਼ਾ ਹੈ, ਸਗੋਂ ਇਹ ਵੀ ਸਵਾਲ ਹੈ ਕਿ ਕੀ ਅਸੀਂ ਇਸ ਯੁੱਧ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਸਮਰਥਿਤ ਅੱਤਵਾਦੀਆਂ ਨੇ ਇਜ਼ਰਾਈਲੀ ਸਰਹੱਦ ’ਤੇ ਹਮਲਾ ਕੀਤਾ, ਜਿਸ ਵਿਚ ਲੱਗਭਗ 1,200 ਲੋਕ ਮਾਰੇ ਗਏ ਅਤੇ 251 ਨੂੰ ਬੰਧਕ ਬਣਾ ਲਿਆ। ਇਨ੍ਹਾਂ ਵਿਚੋਂ 48 ਲੋਕ ਅਜੇ ਵੀ ਗਾਜ਼ਾ ’ਚ ਹਨ, ਜਿਨ੍ਹਾਂ ਵਿਚੋਂ ਲਗਭਗ 20 ਦੇ ਜ਼ਿੰਦਾ ਹੋਣ ਦੀ ਸੰਭਾਵਨਾ ਹੈ। ਗਾਜ਼ਾ ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ 64,000 ਤੋਂ ਵੱਧ ਫਿਲਸਤੀਨੀ ਮਾਰੇ ਜਾ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਰਾਂਸ 'ਚ ਡੂੰਘਾ ਹੋਇਆ ਸਿਆਸੀ ਸੰਕਟ! PM ਫ੍ਰਾਂਸਵਾ ਬੇਰੂ ਬੇਵਿਸ਼ਵਾਸੀ ਮਤਾ ਹਾਰੇ, ਦੇਣਗੇ ਅਸਤੀਫ਼ਾ
NEXT STORY