ਲੰਡਨ (ਭਾਸ਼ਾ)- ਬ੍ਰਿਟੇਨ ਨੇ ਸੋਮਵਾਰ ਨੂੰ ਕਿਹਾ ਕਿ ਰੂਸ-ਯੂਕ੍ਰੇਨ ਸੰਕਟ 'ਤੇ ਭਾਰਤ ਦਾ ਰੁਖ਼ ਰੂਸ 'ਤੇ ਉਸਦੀ ਨਿਰਭਰਤਾ ਨੂੰ ਦਰਸਾਉਂਦਾ ਹੈ ਅਤੇ ਅੱਗੇ ਇਹ ਯਕੀਨੀ ਬਣਾਉਣਾ ਹੈ ਕਿ ਭਾਰਤ ਅਤੇ ਬ੍ਰਿਟੇਨ ਵਿਚਾਲੇ ਆਰਥਿਕ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕੀਤਾ ਜਾਵੇ। ਬ੍ਰਿਟਿਸ਼ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ (ਐਫਏਸੀ) ਦੀ ਸੁਣਵਾਈ ਦੌਰਾਨ ਭਾਰਤ ਦੇ ਸਟੈਂਡ ਬਾਰੇ ਪੁੱਛੇ ਜਾਣ 'ਤੇ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਇਹ ਗੱਲ ਕਹੀ। ਇਹ ਕਮੇਟੀ ਵਿਦੇਸ਼ੀ ਮਾਮਲਿਆਂ, ਰਾਸ਼ਟਰਮੰਡਲ ਅਤੇ ਵਿਕਾਸ ਦੇ ਦਫ਼ਤਰ ਦੇ ਪ੍ਰਸ਼ਾਸਨ ਅਤੇ ਨੀਤੀ ਦੀ ਸਮੀਖਿਆ ਕਰਨ ਲਈ ਜ਼ਿੰਮੇਵਾਰ ਹੈ ਅਤੇ ਇਸ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਸ਼ਾਮਲ ਹਨ।
ਟਰਸ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲਬਾਤ ਕੀਤੀ ਸੀ ਅਤੇ ਉਹਨਾਂ ਨੂੰ ਯੂਕ੍ਰੇਨ ਵਿਚ ਰੂਸ ਦੀਆਂ ਕਾਰਵਾਈਆਂ ਖ਼ਿਲਾਫ਼ ਸਟੈਂਡ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਹਮਰੁਤਬਾ ਜੈਸ਼ੰਕਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਰੂਸ ਖ਼ਿਲਾਫ਼ ਸਟੈਂਡ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਅਸੀਂ ਇਸ ਨੂੰ (ਯੂਕ੍ਰੇਨ 'ਤੇ ਰੂਸੀ ਕਾਰਵਾਈ) ਨੂੰ ਪ੍ਰਭੂਸੱਤਾ ਦੀ ਉਲੰਘਣਾ ਵਜੋਂ ਦੇਖਦੇ ਹਾਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤ ਸਾਹਮਣੇ ਨਾ ਸਿਰਫ ਰੱਖਿਆ ਵਿਚ, ਸਗੋਂ ਆਰਥਿਕ ਮਾਮਲਿਆਂ ਵਿਚ ਵੀ ਰੂਸ 'ਤੇ ਨਿਰਭਰਤਾ ਦਾ ਮਾਮਲਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਸੂਮੀ 'ਚ ਫਸੇ ਭਾਰਤੀਆਂ ਲਈ ਖੋਲ੍ਹਿਆ ਗਿਆ ਲਾਂਘਾ
ਮੇਰਾ ਇਹ ਵੀ ਮੰਨਣਾ ਹੈ ਕਿ ਸਾਡੇ ਲਈ ਅੱਗੇ ਦਾ ਰਸਤਾ ਭਾਰਤ ਨਾਲ ਆਪਣੇ ਆਰਥਿਕ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਅਜਿਹਾ ਸਿਰਫ ਬ੍ਰਿਟੇਨ ਦੁਆਰਾ ਨਹੀਂ, ਸਗੋਂ ਸਮਾਨ ਸੋਚ ਵਾਲੇ ਸਹਿਯੋਗੀਆਂ ਨੂੰ ਵੀ ਕਰਨਾ ਚਾਹੀਦਾ ਹੈ। ਲੰਡਨ 'ਚ 'ਵਿਦੇਸ਼ੀ ਵਪਾਰ ਸਮਝੌਤਾ' (ਐੱਫ. ਟੀ. ਏ.) 'ਤੇ ਸੋਮਵਾਰ ਨੂੰ ਹੋਈ ਦੂਜੇ ਦੌਰ ਦੀ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਟਰਸ ਨੇ ਕਿਹਾ ਕਿ ਇਸ ਦਾ ਉਦੇਸ਼ ਲੋਕਤੰਤਰੀ ਦੇਸ਼ਾਂ 'ਚ ਭਾਰਤ ਨੂੰ ਸ਼ਾਮਲ ਕਰਨਾ ਹੈ। ਐਫਏਸੀ ਦੇ ਪ੍ਰਧਾਨ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਟੌਮ ਤੁਗੇਂਧਾਤ ਨੇ ਟਰਸ ਤੋਂ ਜਾਣਨਾ ਚਾਹਿਆ ਕਿ ਉਨ੍ਹਾਂ ਦੇ ਵਿਚਾਰ ਵਿੱਚ ਭਾਰਤ ਨੇ ਰੂਸ ਖ਼ਿਲਾਫ਼ 141 ਦੇਸ਼ਾਂ ਵੱਲੋਂ ਕੀਤੀ ਵੋਟਿੰਗ ਵਿੱਚ ਹਿੱਸਾ ਕਿਉਂ ਨਹੀਂ ਲਿਆ ਸੀ।
ਬ੍ਰਾਜ਼ੀਲ ਦੇ ਨੇਤਾ ਨੇ ਯੂਕ੍ਰੇਨ ਦੀਆਂ ਔਰਤਾਂ ਨੂੰ ਲੈ ਕੇ ਦਿੱਤਾ ਸ਼ਰਮਨਾਕ ਬਿਆਨ, ਖੜ੍ਹਾ ਹੋਇਆ ਬਖੇੜਾ
NEXT STORY