ਰੋਮ/ਇਟਲੀ(ਕੈਂਥ): ਮਹਾਨ ਤੱਪਸਵੀ,ਦੂਰਦਰਸ਼ੀ ,ਮਹਾਨ ਧਾਰਮਿਕ ਗ੍ਰੰਥ "ਸ਼੍ਰੀ ਰਮਾਇਣ" ਰਚੇਤਾ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ 16 ਅਕਤੂਬਰ ਦਿਨ ਐਤਵਾਰ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪ੍ਰਸਿੱਧ ਬਹੁਜਨ ਚਿੰਤਤ ਭਗਵਾਨ ਸਿੰਘ ਚੌਹਾਨ ਪੰਜਾਬ ਤੋਂ ਤੇ ਦਲਬੀਰ ਸਿੰਘ ਭੱਟੀ ਪ੍ਰਧਾਨ ਭਗਵਾਨ ਵਾਲਮੀਕਿ ਸਭਾ ਯੂਰਪ ਹਾਜ਼ਰੀ ਭਰਦਿਆਂ ਭਗਵਾਨ ਵਾਲਮੀਕਿ ਜੀ ਜੀਵਨ ਫ਼ਲਸਫ਼ੇ ਸੰਬਧੀ ਵਿਚਾਰਾਂ ਸਾਂਝਿਆਂ ਕਰਨਗੇ।

ਇਸ ਪ੍ਰਗਟ ਦਿਵਸ ਸਮਾਰੋਹ ਮੌਕੇ ਸ੍ਰੀ ਅੰਮ੍ਰਿਤਬਾਣੀ ਦੇ ਆਰੰਭੇ ਪਾਠ ਦੇ ਭੋਗ ਉਪੰਰਤ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਕੀਰਤਨ ਜੱਥਿਆਂ ਵੱਲੋਂ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।ਪ੍ਰੈੱਸ ਨੂੰ ਇਹ ਜਾਣਕਾਰੀ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਰਾਮ ਆਸਰਾ ਤੇ ਸਮੂਹ ਮੈਂਬਰ ਨੇ ਦਿੰਦਿਆਂ ਕਿਹਾ ਜਗਤ ਗੁਰੂ ਵਾਲਮੀਕਿ ਭਗਵਾਨ ਜੀ ਨੇ ਜਿਸ ਤਿਆਗ,ਸਿੱਦਤ ਅਤੇ ਲਗਨ ਨਾਲ ਤਪੱਸਿਆ ਕੀਤੀ ਉਹ ਆਪਣੇ ਆਪ ਵਿੱਚ ਮਿਸ਼ਾਲ ਹੈ।ਉਹਨਾਂ ਦੁਆਰਾ ਰੱਚਿਤ ਗ੍ਰੰਥ "ਸ਼੍ਰੀ ਰਮਾਇਣ" ਅੱਜ ਸਮੁੱਚੇ ਸੰਸਾਰ ਲਈ ਮੁੱਕਤੀ ਮਾਰਗ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ : 23 ਅਕਤੂਬਰ ਨੂੰ ਮਨਾਇਆ ਜਾਵੇਗਾ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ
ਭਗਵਾਨ ਵਾਲਮੀਕਿ ਜੀ ਨੇ ਆਪਣੀ ਦੂਰਦਰਸ਼ੀ ਸ਼ਕਤੀ ਨਾਲ ਹੀ ਸ਼੍ਰੀ ਰਾਮ ਜੀ ਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ "ਸ਼੍ਰੀ ਰਮਾਇਣ" ਦੀ ਰਚਨਾ ਕੀਤੀ।ਸੰਗਤਾਂ ਨੂੰ ਆਪਣੇ ਰਹਿਬਰਾਂ, ਗੁਰੂਆਂ ਅਤੇ ਮਹਾਂਪੁਰਸ਼ਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ। ਉਹਨਾਂ ਦੇ ਦੱਸੇ ਮਾਰਗ 'ਤੇ ਚੱਲਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ।ਪ੍ਰਬੰਧਕਾਂ ਨੇ ਸਭ ਸੰਗਤ ਨੂੰ ਇਸ ਪੱਵਿਤਰ ਦਿਨ ਮੌਕੇ ਗੁਰਦੁਆਰਾ ਸਾਹਿਬ ਪਹੁੰਚਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਪਿਛਲੇ 4 ਸਾਲਾ ਤੋਂ ਕੀਤੇ ਕੰਮਾਂ ਦੀ ਕੀਤੀ ਚਰਚਾ
NEXT STORY