ਰੋਮ(ਕੈਂਥ): ਬੀਤੇ ਦਿਨੀਂ ਇਟਲੀ ਵਿੱਚ ਵਿਦਿਅਕ ਅਦਾਰਿਆਂ ਦੇ ਆਏ ਨਤੀਜਿਆਂ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ 100/100 ਅੰਕ ਹਾਸਲ ਕਰਕੇ ਜਿੱਥੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਗਿਆ ਹੈ ਉੱਥੇ ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਵੀ ਰੌਸਨ ਹੋ ਰਿਹਾ ਹੈ। ਦੁਨੀਆ ਵਿਚ ਕੁਝ ਅਜਿਹੇ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਅਧਿਆਤਮਕ ਗੁਣਾ ਨਾਲ ਪਹਿਚਾਣਿਆ ਜਾਦਾ ਹੈ ਜਿਨ੍ਹਾਂ ਵਿੱਚ ਇੱਕ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਸ਼ੁਜਾਰਾ ਵਿਖੇ ਰਹਿ ਰਹੀ ਸ਼ੁੱਭਨੀਤ ਕੌਰ ਸੈਂਹਬੀ ਹੈ ਜਿਸ ਨੇ ਛੋਟੀ ਉਮਰ ਵਿੱਚ ਅਨੇਕਾਂ ਹੀ ਗੁਣਾਂ ਨੂੰ ਧਾਰਨ ਕੀਤਾ ਹੈ।ਇਸ ਬੱਚੀ ਨੇ ਇਟਲੀ ਵਿੱਚ ਰਹਿੰਦਿਆਂ 5 ਭਾਸ਼ਾ ਦਾ ਗਿਆਨ ਹੀ ਨਹੀ ਪ੍ਰਾਪਤ ਕੀਤਾ ਸਗੋਂ ਉਹ ਉਨ੍ਹਾਂ ਭਾਸ਼ਾ ਨੂੰ ਲਿਖਣ ਵਿੱਚ ਵੀ ਪੂਰੀ ਮੁਹਾਰਤ ਰੱਖਦੀ ਹੈ।
ਜੇਕਰ ਉਸ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਸ਼ੁੱਭਨੀਤ ਕੌਰ ਸੈਂਹਬੀ ਨੇ ਇਟਲੀ ਦੇ ਸਕੂਲ ਦੀ 5ਵੀਂ ਕਲਾਸ ਵਿੱਚੋਂ 100/100 ਨੰਬਰ ਹਾਸਲ ਕੀਤੇ ਉੱਥੇ ਹੀ ਸ਼ੁੱਭਨੀਤ ਕੌਰ ਸੈਂਹਬੀ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਅਤੇ ਇਟਾਲੀਅਨ ਭਾਸ਼ਾ ਬੋਲਣ ਦੇ ਨਾਲ-ਨਾਲ ਯੂਟਿਊਬ 'ਤੇ ਲੋਕਾਂ ਨੂੰ ਇਟਾਲੀਅਨ ਸਿਖਾਉਂਦੀ ਵੀ ਨਜ਼ਰ ਆ ਰਹੀ ਹੈ।ਪਿਤਾ ਸੁੱਖਵਿੰਦਰ ਸਿੰਘ ਸੈਂਹਬੀ ਮਾਤਾ ਸੁਖਰਾਜ ਕੌਰ ਆਪਣੀ ਲਾਡਲੀ ਧੀ ਸੁੱਭਨੀਤ ਕੌਰ ਸੈਂਹਬੀ (ਜਿਸ ਦੀ ਉਮਰ 11 ਸਾਲ ਹੈ) 'ਤੇ ਮਾਣ ਮਹਿਸੂਸ ਕਰਦੇ ਹਨ ਤੇ ਮਾਪਿਆਂ ਨੇ ਹੀ ਬਹੁਤ ਮਿਹਨਤ ਨਾਲ ਆਪਣੀ ਧੀ ਨੂੰ ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾ ਦਾ ਗਿਆਨ ਦਿੱਤਾ ਹੈ।ਇਹਨਾਂ ਭਾਸ਼ਾਵਾਂ ਨੂੰ ਹੁਣ ਸ਼ੁੱਭਨੀਤ ਕੌਰ ਸਮਝਦੀ ਨਹੀ ਸਗੋਂ ਫਰਾਟੇਦਾਰ ਲਹਿਜੇ ਵਿੱਚ ਬੋਲਦੀ ਤੇ ਲਿਖਦੀ ਵੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਲੋਕਾਂ ਨੇ ਮਲਾਲਾ ਯੂਸੁਫਜ਼ਈ ਬਾਰੇ ਸਕੂਲੀ ਕਿਤਾਬਾਂ 'ਚੋਂ ਹਟਾਉਣ ਦੀ ਕੀਤੀ ਮੰਗ
ਸ਼ੁੱਭਨੀਤ ਕੌਰ ਸੈਂਹਬੀ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਗਵਾਈ ਨਾਲ ਸਬੰਧਤ ਹੈ। ਦੂਜੇ ਪਾਸੇ ਸਮੀਤ ਕੌਰ ਸੈਂਹਬੀ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ, ਸਾਕ ਸਬੰਧੀਆਂ ਅਤੇ ਭਾਰਤੀ ਭਾਈਚਾਰੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਇਟਲੀ ਵਿੱਚ ਛੋਟੀ ਉਮਰ ਦੇ ਜਿਹੜੇ ਬੱਚੇ ਆਉਂਦੇ ਹਨ ਉਹ ਅਕਸਰ ਆਪਣੀ ਮਾਂ ਬੋਲੀ ਇਟਾਲੀਅਨ ਹੀ ਸਮਝਣ ਲੱਗਦੇ ਹਨ ਤੇ ਪੰਜਾਬੀ ਨੂੰ ਵਿਸਾਰ ਦਿੰਦੇ ਹਨ ਪਰ ਇਸ ਧੀ ਨੇ ਪੰਜਾਬੀ ਦੇ ਨਾਲ ਹਿੰਦੀ ਤੇ ਉੜਦੂ ਭਾਸ਼ਾ ਦਾ ਗਿਆਨ ਹਾਸਲ ਕਰਕੇ ਪੰਜਾਬੀ ਮਾਂ ਬੋਲੀ ਦੀ ਵਾਰਿਸ ਹੋਣ ਦਾ ਝੰਡਾ ਪੂਰੇ ਇਟਲੀ ਵਿੱਚ ਬੁਲੰਦ ਕੀਤਾ ਹੈ ਜਿਸ ਲਈ ਇਸ ਧੀ ਦੇ ਮਾਪੇ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ ਕਿਉਂਕਿ ਇਹਨਾਂ ਮਾਪਿਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ ਨਹੀਂ ਤਾਂ ਇਟਲੀ ਵਿੱਚ ਅਜਿਹੀਆਂ ਬਹੁਤ ਉਦਾਹਰਣਾਂ ਹਨ ਜਿਹਨਾਂ ਵਿੱਚ ਬੱਚੇ ਇਟਾਲੀਅਨ ਜਾਂ ਹੋਰ ਵਿਦੇਸ਼ੀ ਭਾਸ਼ਾ ਵਿੱਚ ਤਾਂ ਜ਼ਰੂਰ ਹੁਸ਼ਿਆਰ ਹੁੰਦੇ ਹਨ ਪਰ ਆਪਣੀ ਮਾਂ ਬੋਲੀ ਨੂੰ ਉਹ ਪਛਾਣ ਦੇ ਵੀ ਨਹੀ।ਇਟਲੀ ਵਿੱਚ ਜਨਮ ਲੈਣ ਵਾਲੇ ਬੱਚੇ ਨੂੰ ਪੰਜਾਬੀ ਮਾਂ ਬੋਲੀ ਸਿਖਾਉਣੀ ਹਰ ਪੰਜਾਬੀ ਪਰਿਵਾਰ ਦਾ ਮੁੱਢਲਾ ਫਰਜ਼ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ: ਮਹਾਰਾਣੀ ਨੇ ਯੂਰੋ 2020 ਦੇ ਫਾਈਨਲ ਲਈ ਇੰਗਲੈਂਡ ਦੀ ਟੀਮ ਨੂੰ ਦਿੱਤੀਆਂ ਸ਼ੁਭਕਾਮਨਾਵਾਂ
NEXT STORY