ਲਾਹੌਰ— ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਪੀਓਕੇ 'ਚ ਜੈਸ਼ ਦੇ ਟਿਕਾਣਿਆਂ 'ਤੇ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੀ ਹਮਲੇ 'ਚ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ ਹੈ। ਹੁਣ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਮਸੂਦ ਅਜ਼ਹਰ ਜ਼ਿੰਦਾ ਹੈ। ਸਾਡੇ ਕੋਲ ਉਸ ਦੀ ਮੌਤ ਦੀ ਕੋਈ ਜਾਣਕਾਰੀ ਨਹੀਂ ਹੈ।
ਪਾਕਿਸਤਾਨ ਦੇ ਪੰਜਾਬ ਦੇ ਮੰਤਰੀ ਫੈਯਾਜ ਉਲ ਹਸਨ ਚੌਹਾਨ ਨੇ ਲਾਹੋਰ 'ਚ ਕਿਹਾ ਕਿ ਉਹ ਜ਼ਿੰਦਾ ਹੈ, ਮੌਲਾਨਾ ਮਸੂਦ ਅਜ਼ਹਰ ਜ਼ਿੰਦਾ ਹੈ, ਸਾਨੂੰ ਉਸ ਦੀ ਮੌਤ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਇਕ ਮੀਡੀਆ ਰਿਪੋਰਟ 'ਚ ਮਸੂਦ ਅਜ਼ਹਰ ਦੇ ਪਰਿਵਾਰ ਨਾਲ ਜੁੜੇ ਸੂਤਰ ਦੇ ਹਵਾਲੇ ਨਾਲ ਵੀ ਇਹ ਦਾਅਵਾ ਕੀਤਾ ਗਿਆ ਹੈ।
'ਜਿਓ ਉਰਦੂ' ਦੀ ਨਿਊਜ਼ ਰਿਪੋਰਟ ਮੁਤਾਬਕ ਅੱਤਵਾਦੀ ਅਜ਼ਹਰ ਦੀ ਮੌਤ ਨਾਲ ਜੁੜੀਆਂ ਖਬਰਾਂ ਗਲਤ ਹਨ। ਇਹ ਰਿਪੋਰਟ ਅਜਿਹੇ ਵੇਲੇ 'ਚ ਆਈ ਹੈ ਜਦੋਂ ਸਾਰੀਆਂ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸੂਦ ਅਜ਼ਹਰ ਦੀ ਮੌਤ ਹੋ ਗਈ ਹੈ।
ਬਿਨਾਂ ਡਾਕਟਰੀ ਸਲਾਹ ਤੋਂ ਐਂਟੀਬਾਇਓਟਿਕਸ ਦਾ ਸੇਵਨ ਕਰਨਾ ਜਾਨਲੇਵਾ
NEXT STORY