ਟੋਕੀਓ (ਭਾਸ਼ਾ)— ਜਾਪਾਨ ਵਿਚ ਤਾਕਤਵਰ ਤੂਫਾਨ 'ਟ੍ਰਾਮੀ' ਨੇ ਦਸਤਕ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਦੀ ਚਪੇਟ ਵਿਚ ਆਏ ਦਰਜਨਾਂ ਲੋਕ ਜ਼ਖਮੀ ਹੋ ਗਏ ਤੇ ਆਵਾਜਾਈ ਠੱਪ ਹੋ ਗਈ। ਕਰੀਬ 40 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਚਲੇ ਜਾਣ ਦੀ ਸਲਾਹ ਦਿੱਤੀ ਗਈ ਹੈ। 7,50,000 ਤੋਂ ਵਧੇਰੇ ਘਰਾਂ ਵਿਚ ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ ਅਤੇ ਮੋਬਾਇਲ ਸੇਵਾਵਾਂ ਵੀ ਬੰਦ ਹਨ। ਇਸ ਦੇ ਇਲਾਵਾ ਪਹਿਲਾਂ ਤੋਂ ਹੀ ਖਰਾਬ ਮੌਸਮ ਦੀ ਮਾਰ ਝੱਲ ਰਹੇ ਇਲਾਕਿਆਂ ਵਿਚ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਤੇਜ਼ ਮੀਂਹ ਪੈ ਰਿਹਾ ਹੈ। ਟ੍ਰਾਮੀ ਨਾਮ ਦੇ ਇਸ ਤੂਫਾਨ ਦੇ ਅਸਰ ਕਾਰਨ ਬੁਲੇਟ ਟਰੇਨ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। 1,000 ਤੋਂ ਵਧੇਰੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਟੋਕੀਓ ਵਿਚ ਸ਼ਾਮ ਸਮੇਂ ਦੀਆਂ ਟਰੇਨ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ।
ਰਾਸ਼ਟਰੀ ਪ੍ਰਸਾਰਕ 'ਐੱਨ.ਐੱਚ.ਕੇ.' ਨੇ ਆਪਣੀ ਖਬਰ ਵਿਚ ਦੱਸਿਆ ਕਿ ਹੋਂਸ਼ੂ ਟਾਪੂ ਦੇ ਟੋਟੋਰੀ ਵਿਚ ਇਕ ਸ਼ਖਸ ਦੀ ਮੌਤ ਹੋਈ ਹੈ ਜਦਕਿ ਕਿਊਸ਼ੂ ਵਿਚ ਇਕ ਹੋਰ ਸ਼ਖਸ ਲਾਪਤਾ ਦੱਸਿਆ ਜਾ ਰਿਹਾ ਹੈ। ਘੱਟੋ-ਘੱਟ 84 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਤੇਜ਼ ਹਵਾਵਾਂ ਕਾਰਨ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਨਾਲ ਕਈ ਲੋਕ ਜ਼ਖਮੀ ਹੋ ਗਏ ਅਤੇ 60 ਸਾਲ ਤੋਂ ਜ਼ਿਆਦਾ ਉਮਰ ਦੀ ਇਕ ਮਹਿਲਾ ਲਾਪਤਾ ਦੱਸੀ ਜਾ ਰਹੀ ਹੈ। ਮਹਿਲਾ ਦੇ ਗਟਰ ਵਿਚ ਰੁੜ੍ਹ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਓਕੀਨਾਵਾ ਸਮੇਤ ਜਾਪਾਨ ਦੇ ਬਾਹਰੀ ਟਾਪੂਆਂ ਵਿਚ ਤੂਫਾਨ ਦੀ ਦਸਤਕ ਦੇ ਬਾਅਦ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 8 ਵਜੇ ਇਸ ਨੇ ਦੇਸ਼ ਦੇ ਪੱਛਮੀ ਹਿੱਸਿਆਂ ਵਿਚ ਦਸਤਕ ਦਿੱਤੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਦਿੱਤੀ ਹੈ।
ਅਸੀਂ ਬਾਰੂਦੀ ਸੁਰੰਗਾਂ ਹਟਾਉਣੀਆਂ ਸ਼ੁਰੂ ਕੀਤੀਆਂ, ਉੱਤਰੀ ਕੋਰੀਆ ਤੋਂ ਵੀ ਉਮੀਦ : ਦੱਖਣੀ ਕੋਰੀਆ
NEXT STORY