ਟੋਕੀਓ (ਵਾਰਤਾ)- ਨਵੇਂ ਸਾਲ ਦੇ ਦਿਨ ਜਾਪਾਨ ਦੇ ਇਸ਼ੀਕਾਵਾ ਸੂਬੇ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਅਤੇ ਕਈ ਜ਼ਬਰਦਸਤ ਝਟਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 94 ਹੋ ਗਈ ਹੈ, ਜਦੋਂ ਕਿ 222 ਲੋਕ ਅਜੇ ਵੀ ਲਾਪਤਾ ਹਨ। ਸਥਾਨਕ ਮੀਡੀਆ ਇਸ਼ੀਕਾਵਾ 'ਚ ਕੁੱਲ 222 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਮੀਡੀਆ ਅਨੁਸਾਰ ਲਾਪਤਾ ਲੋਕਾਂ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗ ਨਿਵਾਸੀ ਸ਼ਾਮਲ ਹਨ। ਲਾਪਤਾ ਲੋਕ ਮੁੱਖ ਤੌਰ 'ਤੇ ਵਜੀਮਾ ਅਤੇ ਸੁਜ਼ੂ ਸ਼ਹਿਰਾਂ ਦੇ ਵਸਨੀਕ ਹਨ।
ਇਹ ਵੀ ਪੜ੍ਹੋ: ਸੋਮਾਲੀਆ ਨੇੜੇ ਹਾਈਜੈਕ ਹੋਇਆ ਕਾਰਗੋ ਜਹਾਜ਼, 15 ਭਾਰਤੀ ਕਰੂ ਮੈਂਬਰ ਹਨ ਸਵਾਰ
ਜਾਪਾਨ ਸਵੈ-ਰੱਖਿਆ ਬਲ ਬਚਾਅ ਕਰਮਚਾਰੀਆਂ ਦੀ ਗਿਣਤੀ ਹੁਣ ਲਗਭਗ 5,000 ਹੋ ਗਈ ਹੈ, ਜੋ ਜ਼ਿਆਦਾਤਰ ਪੁਲਸ ਅਤੇ ਫਾਇਰ ਵਿਭਾਗਾਂ ਦੇ ਸਹਿਯੋਗ ਨਾਲ ਵਜੀਮਾ ਅਤੇ ਸੁਜ਼ੂ ਵਿੱਚ ਖੋਜ ਅਤੇ ਬਚਾਅ ਮੁਹਿੰਮ ਚਲਾ ਰਹੇ ਹਨ। ਕਿਉਂਕਿ ਠੰਡਾ ਮੌਸਮ ਪ੍ਰਭਾਵਿਤ ਖੇਤਰਾਂ ਲਈ ਮੁਸ਼ਕਲ ਹਾਲਾਤ ਪੈਦਾ ਕਰ ਰਿਹਾ ਹੈ। ਵਿੱਤ ਮੰਤਰੀ ਸ਼ੁਨੀਚੀ ਸੁਜ਼ੂਕੀ ਨੇ ਘੋਸ਼ਣਾ ਕੀਤੀ ਕਿ ਸਰਕਾਰ 'ਪੁਸ਼-ਟਾਈਪ ਸਪੋਰਟ' ਨੂੰ ਵਧਾਉਣ ਲਈ ਵਿੱਤੀ ਸਾਲ 2023 ਲਈ ਰਿਜ਼ਰਵ ਫੰਡਾਂ ਵਿੱਚੋਂ 47.4 ਬਿਲੀਅਨ ਯੇਨ (ਲਗਭਗ 32.76 ਕਰੋੜ ਅਮਰੀਕੀ ਡਾਲਰ) ਅਲਾਟ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ
ਖੇਤਰ ਦੇ ਬੁਨਿਆਦੀ ਢਾਂਚੇ ਨੂੰ ਭਾਰੀ ਸੱਟ ਵੱਜੀ ਹੈ, ਲਗਭਗ 30,000 ਘਰਾਂ ਨੂੰ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ 13 ਸ਼ਹਿਰਾਂ ਅਤੇ ਕਸਬਿਆਂ ਦੇ 80,000 ਘਰਾਂ ਨੂੰ ਪਾਣੀ ਦੀ ਸਪਲਾਈ ਵਿੱਚ ਵਿਘਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਮੀਡੀਆ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਇਸ਼ੀਕਾਵਾ ਵਿੱਚ ਲਗਭਗ 370 ਆਸਰਾ ਕੇਂਦਰਾਂ ਵਿੱਚ ਲਗਭਗ 33,000 ਲੋਕ ਰਹਿ ਰਹੇ ਹਨ ਅਤੇ ਪਖਾਨੇ ਤੱਕ ਪਹੁੰਚ ਸਮੇਤ ਸਫਾਈ ਦੇ ਮੁੱਦੇ ਵੀ ਗੰਭੀਰ ਚਿੰਤਾ ਦੇ ਰੂਪ ਵਿੱਚ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਸੁਣਵਾਈ ਦੌਰਾਨ ਦੋਸ਼ੀ ਨੇ ਮਹਿਲਾ ਜੱਜ 'ਤੇ ਕੀਤਾ ਹਮਲਾ, ਮਚੀ ਹਫੜਾ-ਦਫੜੀ (ਵੀਡੀਓ)
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਾਫ਼ੀ ਗਿਣਤੀ ਵਿੱਚ ਅਸਥਾਈ ਅਤੇ ਜਨਤਕ ਤੌਰ 'ਤੇ ਪ੍ਰਬੰਧਿਤ ਆਫ਼ਤ ਰਿਹਾਇਸ਼ਾਂ ਦੀ ਤਿਆਰੀ ਅਤੇ ਨਿਰਮਾਣ ਲਈ ਕਿਹਾ। ਉਨ੍ਹਾਂ ਨੇ ਨਿਕਾਸੀ ਕੇਂਦਰਾਂ ਵਿੱਚ ਸਫਾਈ ਅਤੇ ਰਹਿਣ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣ, ਪ੍ਰਭਾਵਿਤ ਨਿਵਾਸੀਆਂ ਦੀ ਸਿਹਤ ਨੂੰ ਬਣਾਈ ਰੱਖਣ ਅਤੇ ਆਫ਼ਤ ਨਾਲ ਸਬੰਧਤ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਤੁਰੰਤ ਉਪਾਅ ਸ਼ੁਰੂ ਕਰਨ 'ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਸ਼ੀਕਾਵਾ ਦੇ ਨੋਟੋ ਖੇਤਰ 'ਚ 7.6 ਤੀਬਰਤਾ ਵਾਲੇ ਵੱਡੇ ਭੂਚਾਲਾਂ ਦੀ ਇਕ ਲੜੀ ਆਈ।
ਇਹ ਵੀ ਪੜ੍ਹੋ: ਕੈਨੇਡਾ ’ਚ ਫਿਰੌਤੀ ਦੇ ਦੋਸ਼ ’ਚ 6 ਗ੍ਰਿਫ਼ਤਾਰ, ਪੈਸੇ ਨਾ ਮਿਲਣ ’ਤੇ ਘਰ ਸਾੜਨ ਵਾਲਿਆਂ ’ਚ ਪੰਜਾਬੀ ਵੀ ਸ਼ਾਮਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ 'ਚ ਫਲੂ ਦੇ ਕੇਸਾਂ 'ਚ ਵਾਧਾ, ਹਸਪਤਾਲਾਂ 'ਚ ਭੀੜ
NEXT STORY