ਲੰਡਨ-ਮਿਆਂਮਾਰ 'ਚ ਫੌਜ ਵੱਲੋਂ ਇਕ ਫਰਵਰੀ ਨੂੰ ਕੀਤੇ ਤਖਤਾਪਲਟ ਤੋਂ ਬਾਅਦ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਆਂਗ ਸਾਨ ਸੂ ਚੀ ਸਮੇਤ ਕਈ ਮੁੱਖ ਨੇਤਾਵਾਂ ਨੂੰ ਹਿਰਾਸਤ 'ਚ ਲੈਣ ਤੋਂ ਦੇ ਵਿਰੁੱਧ ਜਿਥੇ ਲੋਕ ਸੜਕਾਂ 'ਤੇ ਉਤਰ ਆਏ ਹਨ ਉੱਥੇ ਵਿਦੇਸ਼ਾਂ 'ਚ ਵੀ ਵਿਰੋਧ ਤੇਜ਼ ਹੋ ਗਿਆ ਹੈ। ਮਿਆਂਮਾਰ ਤਖਤਾਪਲਟ ਤੋਂ ਬਾਅਦ ਯੂ.ਕੇ. ਅਤੇ ਕੈਨੇਡਾ ਨੇ ਉਥੇ ਦੇ ਜਨਰਲਾਂ 'ਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਦੋਸ਼ 'ਚ ਪਾਬੰਦੀ ਲੱਗਾ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਬ੍ਰਿਟੇਨ ਨੇ ਕਿਹਾ ਕਿ ਉਹ ਤਿੰਨ ਜਨਰਲਾਂ ਦੀ ਜਾਇਦਾਦ ਜਮਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਯਾਤਰਾ 'ਤੇ ਪਾਬੰਦੀ ਲਾਵੇਗਾ ਜਦਕਿ ਕੈਨੇਡਾ ਨੇ ਕਿਹਾ ਕਿ ਉਹ 9 ਫੌਜੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰੇਗਾ।
ਇਹ ਵੀ ਪੜ੍ਹੋ -ਪ੍ਰੀਤੀ ਪਟੇਲ ਵਿਰੁੱਧ ਲੰਡਨ ਹਾਈ ਕੋਰਟ ਵਿਚ ਪਟੀਸ਼ਨ ਦਾਇਰ
ਬ੍ਰਿਟਿਸ਼ ਵਿਦੇਸ਼ ਮੰਤਰੀ ਡਾਮਿਨਿਕ ਰੈਬ ਨੇ ਦੱਸਿਆ ਕਿ ਉਹ ਅੰਤਰਰਾਸ਼ਟਰੀ ਸਹਿਯੋਗੀਆਂ ਨਾਲ ਮਿਲ ਕੇ ਮਿਆਂਮਾਰ ਦੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਨੇ ਹੋਹਿੰਗੀਆਂ ਅਤੇ ਹੋਰ ਨਸਲੀ ਘੱਟਗਿਣਤੀ ਸਮੂਹਾਂ 'ਤੇ ਮਨੁੱਖੀ ਅਧਿਕਾਰਾਂ ਦੇ ਹਨਨ 'ਤੇ ਫੌਜੀ ਨੇਤਾ ਮਿਨ ਆਂਗ 'ਤੇ ਪਾਬੰਦੀ ਲਾਈ ਸੀ। ਦੱਸ ਦੇਈਏ ਕਿ ਮਿਆਂਮਾਰ 'ਚ ਫੌਜ ਨੇ ਇਕ ਫਰਵਰੀ ਨੂੰ ਤਖਤਾਪਲਟ ਕਰਦੇ ਹੋਏ ਆਂਗ ਸਾਨ ਸੂ ਚੀ ਸਮੇਤ ਕਈ ਮੁੱਖ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਤਖਤਾਪਲਟ ਵਿਰੁੱਧ ਕਈ ਸ਼ਹਿਰਾਂ 'ਚ ਲੋਕ ਵੱਖ-ਵੱਖ ਪਾਬੰਦੀਆਂ ਦੇ ਬਾਵਜੂਦ ਪ੍ਰਦਰਸ਼ਨ ਕਰਨ ਨਿਕਲੇ। ਇਸ ਦੌਰਾਨ ਇਕ ਬੀਬੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ -ਮਾਸਕੋ ਦੀ ਅਦਾਲਤ ਨੇ ਵਿਰੋਧੀ ਧਿਰ ਦੇ ਨੇਤਾ ਨਵਲਨੀ ਦੀ ਅਪੀਲ ਕੀਤੀ ਖਾਰਿਜ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਪ੍ਰੀਤੀ ਪਟੇਲ ਵਿਰੁੱਧ ਲੰਡਨ ਹਾਈ ਕੋਰਟ ਵਿਚ ਪਟੀਸ਼ਨ ਦਾਇਰ
NEXT STORY