ਲੰਡਨ-ਬਰਤਾਨੀਆ ਵਿਚ ਸੀਨੀਅਰ ਸਿਵਲ ਸੇਵਕਾਂ ਦੀ ਯੂਨੀਅਨ ਨੇ ਦੇਸ਼ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਮਾਮਲੇ ਵਿਚ ਲੰਡਨ ਹਾਈ ਕੋਰਟ ਦੇ ਦਖਲ ਦੀ ਮੰਗ ਨੂੰ ਲੈ ਕੇ ਇਕ ਪਟੀਸ਼ਨ ਦਾਇਰ ਕੀਤੀ ਹੈ। ਯੂਨੀਅਨ ਨੇ ਅਦਾਲਤ ਨੂੰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਉਸ ਫੈਸਲੇ ਨੂੰ ਪਲਟਣ ਦੀ ਵੀ ਮੰਗ ਕੀਤੀ ਹੈ, ਜਿਸ ਅਧੀਨ ਪ੍ਰੀਤੀ ਪਟੇਲ ਨੂੰ ਵਿਭਾਗੀ ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਦੋਸ਼ ਮੁਕਤ ਕਰਨ ਦਾ ਹੁਕਮ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਸੀਨੀਅਰ ਸਿਵਲ ਸੇਵਕ ਸਰ ਫਿਲਿਪ ਨੇ ਪਿਛਲੇ ਸਾਲ ਪ੍ਰੀਤੀ ਪਟੇਲ 'ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਅਸਤੀਫਾ ਦੇ ਦਿੱਤਾ ਸੀ। ਬਾਅਦ ਵਿਚ ਬੋਰਿਸ ਨੇ ਵੀ ਪ੍ਰੀਤੀ ਪਟੇਲ ਦਾ ਹੀ ਪੱਖ ਲਿਆ ਸੀ।
ਇਹ ਵੀ ਪੜ੍ਹੋ -ਮਾਸਕੋ ਦੀ ਅਦਾਲਤ ਨੇ ਵਿਰੋਧੀ ਧਿਰ ਦੇ ਨੇਤਾ ਨਵਲਨੀ ਦੀ ਅਪੀਲ ਕੀਤੀ ਖਾਰਿਜ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਸੀਰੀਆ 'ਚ ਰੂਸ ਵਲੋਂ ਹਵਾਈ ਹਮਲੇ, 21 ਅੱਤਵਾਦੀ ਢੇਰ
NEXT STORY