ਟੋਕੀਓ - ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ‘ਘਰ ਦੇ ਅੰਦਰ ਹੀ ਰਹੋ’ ਦੇ ਐਤਵਾਰ ਦੇ ਸੰਦੇਸ਼ ’ਤੇ ਸੋਸ਼ਲ ਨੈੱਟਵਰਕ ’ਤੇ ਗੁੱਸੇ ਨਾਲ ਭਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਅਜਿਹੇ ਲੋਕਾਂ ਪ੍ਰਤੀ ਅਸੰਵੇਦਨਸ਼ੀਲ ਦੱਸਿਆ ਹੈ ਜੋ ਸਰਕਾਰ ਦੇ ਸਮਾਜਿਕ ਦੂਰੀ ਸਬੰਧਾਂ ਕਦਮਾਂ ਦੇ ਚਲਦੇ ਘਰ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਨੂੰ ਇਸ ਦੇ ਬਦਲੇ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ ਹੈ। ਜਾਪਾਨ ਨੇ ਕੁਝ ਟਵੀਟ ’ਚ ਕਿਹਾ ਗਿਆ ਕਿ ਉਹ ਕਿਸੇ ‘ਰਈਸ ਵਿਅਕਤੀ’ ਵਾਂਗ ਪੇਸ਼ ਆ ਰਹੇ ਹਨ ਅਤੇ ਕੁਝ ਹੋਰ ਨੇ ਕਿਹਾ ਕਿ ਉਹ ਖੁਦ ਨੂੰ ਕੀ ਸਮਝਦੇ ਹਨ। ਇਕ ਮਿੰਟ ਦੇ ਇਕ ਵੀਡੀਓ ’ਚ ਆਬੇ ਘਰ ’ਚ ਬੈਠੇ , ਬਿਨਾਂ ਕਿਸੇ ਭਾਵਨਾ ਦੇ ਆਪਣੇ ਪਾਲਤੂ ਕੁੱਤੇ ਨੂੰ ਪਿਆਰ ਕਰਦੇ ਹੋਏ, ਕਿਤਾਬ ਪੜ੍ਹਦੇ ਹੋਏ, ਕੱਪ ਤੋਂ ਚੁਸਕੀ ਲੈਂਦੇ ਹੋਏ ਅਤੇ ਰਿਮੋਟ ਕੰਟਰੋਲ ਦਾ ਬਟਨ ਦਬਾਉਂਦੇ ਹੋਏ ਨਜ਼ਰ ਆ ਰਹੇ ਹਨ।
ਆਬੇ ਨੇ ਟੋਕੀਓ ਅਤੇ ਛੇ ਹੋਰ ਸੂਬਿਆਂ ’ਚ ਪਿਛਲੇ ਮੰਗਲਵਾਰ ਨੂੰ ਐਮਰਜੈਂਸੀ ਸਥਿਤੀ ਐਲਾਨ ਕਰ ਦਿੱਤੀ ਸੀ ਅਤੇ ਲੋਕਾਂ ਨੂੰ ਘਰ ਰਹਿਣ ਅਤੇ ਇਕ-ਦੂਜੇ ਨਾਲ ਮਿਲਣ-ਜੁਲਣ ’ਚ 80 ਫੀਸਦੀ ਤੱਕ ਕਮੀ ਲਿਆਉਣ ਨੂੰ ਕਿਹਾ ਸੀ। ਉਧਰ ਕਈ ਜਾਪਾਨੀ ਕੰਪਨੀਆਂ ਨੇ ਇਸ ’ਤੇ ਧੀਮੀ ਪ੍ਰਤੀਕਿਰਿਆ ਦਿੱਤੀ ਅਤੇ ਕਈ ਲੋਕਾਂ ਨੂੰ ਐਲਾਨ ਤੋਂ ਬਾਅਦ ਵੀ ਆਉਂਦੇ-ਜਾਂਦੇ ਦੇਖਿਆ ਗਿਆ। ਐਤਵਾਰ ਤੱਕ ਜਾਪਾਨ ’ਚ ਇਨਫੈਕਸ਼ਨ ਦੇ 7255 ਮਾਮਲੇ ਸਨ ਜਦੋਂ ਕਿ ਇਸ ਸਾਲ ਦੀ ਸ਼ੁਰੂਆਤ ’ਚ ਅਲੱਗ ਖੜ੍ਹੇ ਕੀਤੇ ਗਏ ਲਗਜ਼ਰੀ ਜਹਾਜ਼ ਤੋਂ 712 ਹੋਰ ਮਾਮਲੇ ਵੀ ਸਾਹਮਣੇ ਆਏ ਸਨ।
ਸਪੇਨ ਨੇ ਇਕਨੋਮੀ ਲਈ ਲਾਕਡਾਊਨ 'ਚ ਦਿੱਤੀ ਢਿੱਲ, ਕੰਮਾਂ 'ਤੇ ਜਾ ਸਕਣਗੇ ਲੋਕ
NEXT STORY