ਵਾਸ਼ਿੰਗਟਨ (ਇੰਟ)-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਸੋਮਵਾਰ ਇਹ ਐਲਾਨ ਕੀਤਾ ਕਿ ਉਨ੍ਹਾਂ ਨੇ ਸੀਨੀਅਰ ਰਣਨੀਤੀਕਾਰ ਵਿਲੀਅਮ ਬਰਨਸ ਨੂੰ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ.ਆਈ.ਏ.) ਦੇ ਨਿਰਦੇਸ਼ਕ ਦੇ ਅਹੁਦੇ ਲਈ ਚੁਣਿਆ ਹੈ। ਰੂਸ ਅਤੇ ਜਾਰਡਨ ਦੇ ਰਾਜਦੂਤ ਰਹਿ ਚੁੱਕੇ 64 ਸਾਲਾਂ ਬਰਨਸ ਦਾ ਵਿਦੇਸ਼ ਮੰਤਰਾਲਾ ਨਾਲ ਕੰਮ ਕਰਨ ਦਾ 33 ਸਾਲ ਦਾ ਤਜ਼ਰਬਾ ਹੈ।
ਇਹ ਵੀ ਪੜ੍ਹੋ -ਸੰਸਦ ਭਵਨ ਦੀ ਇਮਾਰਤ ’ਚ ਟਰੰਪ ਸਮਰਥਕਾਂ ਦੀ ਹਿੰਸਾ ਤੋਂ ਮੇਲਾਨੀਆ ‘ਨਿਰਾਸ਼’
ਉਹ ਰਿਪਬਲਿਕਨ ਅਤੇ ਡੈਮੋਕ੍ਰਟਿਕ ਦੋਹਾਂ ਹੀ ਰਾਸ਼ਟਰਪਤੀਆਂ ਨਾਲ ਕੰਮ ਕਰ ਚੁੱਕੇ ਹਨ। ਬਰਨਸ 2014 ’ਚ ਰਿਟਾਇਰਡ ਹੋਣ ਤੋਂ ਪਹਿਲਾਂ ਉਪ-ਵਿਦੇਸ਼ ਮੰਤਰੀ ਵੀ ਰਹੇ ਸਨ। ਬਰਨਸ ਨੇ ਭਾਰਤੀ ਅਮਰੀਕੀ ਪ੍ਰਮਾਣੂ ਸੰਧੀ ਸਮਝੌਤੇ ’ਚ ਅਹਿਮ ਭੂਮਿਕਾ ਨਿਭਾਈ ਸੀ ਪਰ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਟੜ ਆਲੋਚਕ ਰਹੇ ਹਨ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ 'ਤੇ ਜੋ ਬਾਈਡੇਨ 20 ਜਨਵਰੀ ਨੂੰ ਸਹੁੰ ਚੁੱਕਣ ਜਾ ਰਹੇ ਹਨ।
ਇਹ ਵੀ ਪੜ੍ਹੋ -ਕੋਰੋਨਾ ਕਾਰਣ ਫਰਾਂਸ ’ਚ ਤਬਾਹੀ, ਰਾਸ਼ਟਰਪਤੀ ਭਵਨ ’ਚ ਮੈਕ੍ਰੋਂ ਨੇ ਲਵਾ ਦਿੱਤੇ 5 ਕਰੋੜ ਰੁਪਏ ਦੇ ਫੁੱਲ
ਬਾਈਡੇਨ ਹੁਣ ਸੱਤਾ ਸੰਭਾਲਣ ਦੀਆਂ ਤਿਆਰੀਆਂ ਵਿਚ ਲੱਗ ਗਏ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਨਵੀਂ ਕੈਬਨਿਟ ਦਾ ਗਠਨ ਕਰ ਲਿਆ ਗਿਆ ਹੈ। ਜੋ ਬਾਈਡੇਨ ਨੇ ਕਿਹਾ ਕਿ ਮੈਨੂੰ ਦੱਸਦੇ ਹੋਏ ਕਾਫੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੀ ਕੈਬਨਿਟ ਦਾ ਗਠਨ ਕਰ ਲਿਆ ਹੈ। ਇਸ ਕੈਬਨਿਟ ਵਿਚ ਬੀਬੀਆਂ ਅਤੇ ਮਰਦ ਦੋਵੇਂ ਸ਼ਾਮਲ ਹਨ। ਇਹ ਪਹਿਲੀ ਅਜਿਹੀ ਕੈਬਨਿਟ ਹੋਵੇਗੀ ਜਿਸ ਵਿਚ ਬੀਬੀਅਂ ਅਤੇ ਮਰਦ ਦੋਹਾਂ ਦੀ ਬਰਾਬਰ ਦੀ ਭਾਗੀਦਾਰੀ ਹੋਵੇਗੀ। ਇਸ ਕੈਬਨਿਟ ਵਿਚ ਹਰ ਨਸਲ ਦੇ ਲੋਕ ਸ਼ਾਮਲ ਹੋਣਗੇ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਸੰਸਦ ਭਵਨ ਦੀ ਇਮਾਰਤ ’ਚ ਟਰੰਪ ਸਮਰਥਕਾਂ ਦੀ ਹਿੰਸਾ ਤੋਂ ਮੇਲਾਨੀਆ ‘ਨਿਰਾਸ਼’
NEXT STORY