ਮਿਲਾਨ ਇਟਲੀ (ਸਾਬੀ ਚੀਨੀਆਂ): ਹਿੰਦੂ ਧਰਮ ਦੀ ਮਹਾਨਤਾ ਨੂੰ ਵੇਖਦਿਆਂ ਈਸਾਈ ਧਰਮ ਤਿਆਗ ਕੇ ਹਿੰਦੂ ਧਰਮ ਆਪਣਾ ਕੇ ਇਟਲੀ ਵਿਚ ਸਭ ਤੋਂ ਪਹਿਲਾ ਮੰਦਿਰ ਸਥਾਪਤ ਕਰਨ ਵਾਲੇ ਇਟਾਲੀਅਨ ਜੋਗੀ ਕ੍ਰਿਸ਼ਨਾ ਨਾਥ ਜੀ ਦਾ 75 ਸਾਲ ਦੀ ਉਮਰ ਵਿਚ ਦੇਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਜੋਗੀ ਕ੍ਰਿਸ਼ਨਾ ਨਾਥ ਨੇ 25 ਸਾਲ ਦੀ ਉਮਰ ਹਿੰਦੂ ਧਰਮ ਅਪਣਾ ਲਿਆ ਸੀ ਅਤੇ ਉਹ ਪਿਛਲੇ 50 ਸਾਲਾਂ ਤੋਂ ਹਿੰਦੂ ਧਰਮ ਬਿਹਤਰੀ ਲਈ ਯਤਨਸ਼ੀਲ ਸਨ ਉਨ੍ਹਾਂ ਦੀ ਪ੍ਰੇਰਣਾ ਨਾਲ ਬਹੁਤ ਸਾਰੇ ਇਟਾਲੀਅਨ ਲੋਕਾਂ ਨੇ ਹਿੰਦੂ ਧਰਮ ਨੂੰ ਅਪਣਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਪ੍ਰੋਫ਼ੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਤੇ 'ਆਪ' ਨੇ ਅਕਾਲੀ ਦਲ ਦੇ ਦੋਸ਼ ਨਕਾਰੇ, ਦੱਸੀ ਸਾਰੀ ਗੱਲ
ਉਨ੍ਹਾਂ ਦਾ ਭਾਰਤੀ ਧਰਤੀ ਨਾਲ ਬਹੁਤ ਜ਼ਿਆਦਾ ਮੋਹ ਸੀ। ਉਹ ਅਕਸਰ ਹਰ ਵੱਡੇ ਸਮਾਗਮ ਵਿਚ ਹਿੱਸਾ ਲੈਣ ਲਈ ਭਾਰਤ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਉਨ੍ਹਾਂ ਇਟਲੀ ਵਿੱਚ ਰਹਿੰਦੇ ਹਿੰਦੂਆਂ ਦੀਆਂ ਜਰੂਰਤਾਂ ਨੂੰ ਵੇਖਦੇ ਹੋਏ ਇਟਲੀ ਦੀ ਰਾਜਧਾਨੀ ਰੋਮ ਵਿਖੇ ਕਾਲੀ ਮੰਦਰ ਦੀ ਉਸਾਰੀ ਕਰਵਾਈ ਸੀ। ਦੱਸਣਯੋਗ ਹੈ ਕਿ ਜੋਗੀ ਕ੍ਰਿਸ਼ਨਾ ਨਾਥ ਦੀ ਅਗਵਾਈ ਵਿਚ ਹੀ ਸਭ ਤੋਂ ਪਹਿਲਾਂ ਰੋਮ ਦੀ ਧਰਤੀ 'ਤੇ ਜਾਗਰਣ ਦੀ ਸ਼ੁਰੂਆਤ ਹੋਈ ਸੀ। ਜਿਸ ਦਿਨ ਪੂਰਾ ਦੇਸ਼ ਅਯੁੱਧਿਆ ਮੰਦਿਰ ਵਿਖੇ ਪ੍ਰਾਣ ਪ੍ਰਤਿਸ਼ਠਾ ਦੇ ਜਸ਼ਨ ਮਨਾ ਰਿਹਾ ਸੀ ਉਸੇ ਦਿਨ ਹੀ ਜੋਗੀ ਕ੍ਰਿਸ਼ਨਾ ਨਾਥ ਦੀ ਦਿਹਾਂਤ ਹੋ ਗਿਆ। ਇਟਲੀ ਵੱਸਦੇ ਭਾਰਤੀਆਂ ਦਾ ਕਹਿਣਾ ਹੈ ਕਿ ਬਾਬਾ ਕ੍ਰਿਸ਼ਨਾ ਨਾਥ ਨੇ ਲੋਕਾਂ ਦੀ ਭਲਾਈ ਲਈ ਜਿਹੜੇ ਕਾਰਜ ਕੀਤੇ ਹਨ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
72 ਸਾਲਾਂ ਬਾਅਦ ਸਾਊਦੀ ਅਰਬ 'ਚ ਖੁੱਲ੍ਹੇਗਾ ਪਹਿਲਾ 'ਅਲਕੋਹਲ ਸਟੋਰ', 1952 'ਚ ਲਗਾ ਦਿੱਤੀ ਗਈ ਸੀ ਪਾਬੰਦੀ
NEXT STORY