ਸਾਨ ਫਰਾਂਸਿਸਕੋ (ਰਾਜ ਗੋਗਨਾ/ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਪੂੰਜੀਪਤੀ ਸ਼੍ਰੀਰਾਮ ਕ੍ਰਿਸ਼ਨਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਬਾਰੇ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। ਐਤਵਾਰ ਨੂੰ ਇਸ ਸਬੰਧ ਵਿੱਚ ਇੱਕ ਘੋਸ਼ਣਾ ਕਰਦੇ ਹੋਏ ਟਰੰਪ ਨੇ ਕਿਹਾ, "ਸ਼੍ਰੀਰਾਮ ਕ੍ਰਿਸ਼ਨਨ AI 'ਤੇ 'ਵ੍ਹਾਈਟ ਹਾਊਸ ਆਫਿਸ ਆਫ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ' ਵਿੱਚ ਇੱਕ ਸੀਨੀਅਰ ਨੀਤੀ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਨਗੇ।"
ਇਹ ਵੀ ਪੜ੍ਹੋ: ਟਰੇਨ 'ਚ ਸੁੱਤੀ ਔਰਤ ਨੂੰ ਪਹਿਲਾਂ ਲਾਈ ਅੱਗ, ਫਿਰ ਬੈਠ ਕੇ ਵੇਖਦਾ ਰਿਹਾ, ਘਟਨਾ ਨਾਲ ਦਹਿਲਿਆ ਅਮਰੀਕਾ
ਟਰੰਪ ਨੇ ਐਤਵਾਰ ਨੂੰ AI ਨਾਲ ਸਬੰਧਤ ਕਈ ਨਿਯੁਕਤੀਆਂ ਦਾ ਐਲਾਨ ਕੀਤਾ। ਕ੍ਰਿਸ਼ਨਨ ਇਸ ਤੋਂ ਪਹਿਲਾਂ ਮਾਈਕ੍ਰੋਸਾਫਟ, ਟਵਿੱਟਰ, ਯਾਹੂ, ਫੇਸਬੁੱਕ ਅਤੇ ਸਨੈਪ ਵਿਚ ਪ੍ਰੋਡਕਚ ਟੀਮਾਂ ਦੀ ਅਗਵਾਈ ਕਰ ਚੁੱਕੇ ਹਨ ਅਤੇ ਉਹ ਡੇਵਿਡ ਓ ਸਾਕਸ ਨਾਲ ਕੰਮ ਕਰਨਗੇ। ਟਰੰਪ ਨੇ ਡੇਵਿਡ ਨੂੰ 'ਵਾਈਟ ਹਾਊਸ AI ਅਤੇ ਕ੍ਰਿਪਟੋ ਜ਼ਾਰ' ਨਾਜ਼ਦ ਕੀਤਾ ਹੈ। ਟਰੰਪ ਨੇ ਕਿਹਾ, "ਡੇਵਿਡ ਦੇ ਨਾਲ, ਸ਼੍ਰੀਰਾਮ AI ਦੇ ਖੇਤਰ ਵਿੱਚ ਅਮਰੀਕਾ ਦੇ ਦਬਦਬੇ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਗੇ।
ਇਹ ਵੀ ਪੜ੍ਹੋ: ਵੱਡੀ ਖਬਰ: ਕ੍ਰਿਸਮਸ ਚੈਰਿਟੀ ਸਮਾਗਮ ਦੌਰਾਨ ਮਚੀ ਭਾਜੜ, 32 ਲੋਕਾਂ ਦੀ ਮੌਤ
ਨਾਲ ਹੀ ਉਹ ਵਿਗਿਆਨ ਅਤੇ ਤਕਨਾਲੋਜੀ 'ਤੇ ਰਾਸ਼ਟਰਪਤੀ ਦੀ ਸਲਾਹਕਾਰ ਕੌਂਸਲ ਨਾਲ ਕੰਮ ਕਰਦੇ ਹੋਏ AI ਨੀਤੀ ਨੂੰ ਆਕਾਰ ਦੇਣ ਅਤੇ ਤਾਲਮੇਲ ਬਣਾਉਣ ਵਿੱਚ ਵੀ ਮਦਦ ਕਰਨਗੇ।' ਕ੍ਰਿਸ਼ਨਨ ਨੇ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, ''ਮੈਂ ਆਪਣੇ ਦੇਸ਼ ਦੀ ਸੇਵਾ ਕਰਨ ਅਤੇ ਡੇਵਿਡ ਨਾਲ ਮਿਲ ਕੇ AI ਦੇ ਖੇਤਰ 'ਚ ਅਮਰੀਕਾ ਦਾ ਦਬਦਬਾ ਕਾਇਮ ਰੱਖਣ ਦਾ ਜੋ ਮੌਕਾ ਮਿਲਿਆ ਹੈ, ਉਸ ਲਈ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।'' ਭਾਰਤੀ ਅਮਰੀਕੀ ਭਾਈਚਾਰੇ ਨੇ ਕ੍ਰਿਸ਼ਨਨ ਦੀ ਨਾਮਜ਼ਦਗੀ ਦਾ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ: ਤਾਜ ਮਹਿਲ ਨਹੀਂ, UP ਦੀ ਇਹ ਜਗ੍ਹਾ ਬਣੀ ਸੈਲਾਨੀਆਂ ਦੀ ਪਹਿਲੀ ਪਸੰਦ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੇਨ 'ਚ ਸੁੱਤੀ ਔਰਤ ਨੂੰ ਪਹਿਲਾਂ ਲਾਈ ਅੱਗ, ਫਿਰ ਬੈਠ ਕੇ ਵੇਖਦਾ ਰਿਹਾ, ਘਟਨਾ ਨਾਲ ਦਹਿਲਿਆ ਅਮਰੀਕਾ
NEXT STORY