ਨਿਊਯਾਰਕ (ਏਜੰਸੀ)- ਨਿਊਯਾਰਕ ਤੋਂ ਇਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਵਿਅਕਤੀ ਨੇ ਸਟੇਸ਼ਨ 'ਤੇ ਖੜ੍ਹੀ ਮੈਟਰੋ ਟਰੇਨ ਵਿਚ ਸੁੱਤੀ ਪਈ ਔਰਤ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਬੈਠ ਕੇ ਵੇਖਦਾ ਰਿਹਾ। ਕਾਤਲ ਨੇ ਕੋਨੀ ਆਈਲੈਂਡ-ਸਟਿਲਵੈਲ ਐਵੇਨਿਊ ਸਟੇਸ਼ਨ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਥੇ ਹੀ ਸਿਟੀ ਪੁਲਸ ਨੇ ਐਲਾਨ ਕੀਤਾ ਕਿ ਉਨ੍ਹਾਂ ਇਕ ਔਰਤ ਦੀ ਤੜਕੇ ਹੋਈ ਮੌਤ ਦੇ ਮਾਮਲੇ ਵਿੱਚ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਇਸ ਸ਼ੱਕੀ ਵਿਅਕਤੀ ਦੀ ਫੋਟੋ ਜਾਰੀ ਕਰਕੇ ਪਤਾ ਦੱਸਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤੀ ਸੀ। ਟਰਾਂਜ਼ਿਟ ਪੁਲਸ ਨੇ ਹਾਈ ਸਕੂਲ ਦੇ 3 ਵਿਦਿਆਰਥੀਆਂ ਤੋਂ ਮਿਲੀ ਸੂਚਨਾ ਮਿਲਣ ਤੋਂ ਬਾਅਦ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਵਿਅਕਤੀ ਨੂੰ ਪਛਾਣ ਲਿਆ ਸੀ। ਉਨ੍ਹਾਂ ਨੇ ਸ਼ੱਕੀ ਦੀਆਂ ਤਸਵੀਰਾਂ ਦੇਖੀਆਂ ਸਨ, ਜੋ ਨਿਗਰਾਨੀ ਅਤੇ ਪੁਲਸ ਬਾਡੀ ਕੈਮ ਵੀਡੀਓ ਤੋਂ ਲਈਆਂ ਗਈਆਂ ਸਨ।
ਇਹ ਵੀ ਪੜ੍ਹੋ: ਵੱਡੀ ਖਬਰ: ਕ੍ਰਿਸਮਸ ਚੈਰਿਟੀ ਸਮਾਗਮ ਦੌਰਾਨ ਮਚੀ ਭਾਜੜ, 32 ਲੋਕਾਂ ਦੀ ਮੌਤ
ਨਿਊਯਾਰਕ ਸਿਟੀ ਪੁਲਸ ਕਮਿਸ਼ਨਰ ਜੈਸਿਕਾ ਟਿਸ਼ ਨੇ ਕਿਹਾ ਕਿ ਸ਼ੱਕੀ ਅਤੇ ਔਰਤ ਦੋਵੇਂ ਮੈਟਰੋ ਟਰੇਨ ਵਿਚ ਸਵਾਰ ਸਨ। ਨਿਗਰਾਨੀ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸਵੇਰੇ 7:30 ਵਜੇ ਜਦੋਂ ਟਰੇਨ ਸਟੇਸ਼ਨ 'ਤੇ ਖੜ੍ਹੀ ਸੀ ਤਾਂ ਇੱਕ ਵਿਅਕਤੀ ਪੀੜਤਾ ਕੋਲ ਪਹੁੰਚਿਆ ਜੋ ਟਰੇਨ ਵਿਚ ਬੈਠੀ ਸੀ ਅਤੇ ਸੰਭਾਵਤ ਤੌਰ 'ਤੇ ਸੌਂ ਰਹੀ ਸੀ। ਫਿਰ ਹਮਲਾਵਰ ਨੇ ਔਰਤ ਦੇ ਕੱਪੜਿਆਂ ਨੂੰ ਲਾਈਟਰ ਨਾਲ ਅੱਗ ਲਗਾ ਦਿੱਤੀ। ਸਕਿੰਟਾਂ ਵਿੱਚ ਹੀ ਔਰਤ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ। ਹਮਲਾਵਰ ਉਸ ਨੂੰ ਸੜਦਾ ਹੋਇਆ ਦੇਖਦਾ ਰਿਹਾ। ਧੂੰਏਂ ਅਤੇ ਅੱਗ ਨੂੰ ਦੇਖ ਕੇ ਉਥੇ ਮੌਜੂਦ ਸੁਰੱਖਿਆ ਕਰਮਚਾਰੀ ਮਹਿਲਾ ਕੋਲ ਪਹੁੰਚੇ ਅਤੇ ਤੁਰੰਤ ਅੱਗ ਬੁਝਾਈ ਪਰ ਉਦੋਂ ਤੱਕ ਔਰਤ ਬੁਰੀ ਤਰ੍ਹਾਂ ਨਾਲ ਝੁਲਸ ਚੁੱਕੀ ਸੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਤਾਜ ਮਹਿਲ ਨਹੀਂ, UP ਦੀ ਇਹ ਜਗ੍ਹਾ ਬਣੀ ਸੈਲਾਨੀਆਂ ਦੀ ਪਹਿਲੀ ਪਸੰਦ!
ਟਿਸ਼ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਕਿ ਸ਼ੱਕੀ ਘਟਨਾ ਸਥਾਨ 'ਤੇ ਹੀ ਰੁਕਿਆ ਹੋਇਆ ਸੀ ਅਤੇ ਮੈਟਰੋ ਪਲੇਟਫਾਰਮ 'ਤੇ ਇਕ ਬੈਂਚ 'ਤੇ ਬੈਠਾ ਸੀ। ਅਧਿਕਾਰੀਆਂ ਦੇ ਬਾਡੀ ਕੈਮਰਿਆਂ ਵਿਚ ਸ਼ੱਕੀ ਕੈਦ ਹੋ ਗਿਆ, ਜਿਸ ਮਗਰੋਂ ਉਸ ਦੀਆਂ ਤਸਵੀਰਾਂ ਜਨਤਕ ਤੌਰ 'ਤੇ ਪ੍ਰਸਾਰਿਤ ਕੀਤੀਆਂ ਗਈਆਂ। ਇਸ ਘਟਨਾ ਦੀ ਇਕ ਭਿਆਨਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਹਮਲਾਵਰ ਔਰਤ ਨੂੰ ਸੜਦਾ ਦੇਖ ਰਿਹਾ ਸੀ। ਇਸ ਮਗਰੋਂ ਉਹ ਉਥੋਂ ਭੱਜ ਗਿਆ ਪਰ ਪੁਲਸ ਨੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ। ਉਹ ਕਿਸੇ ਹੋਰ ਟਰੇਨ 'ਚ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਵਿਚ ਸੀ। ਹਮਲਾਵਰ ਗੁਆਟੇਮਾਲਾ ਦਾ ਇੱਕ ਪ੍ਰਵਾਸੀ ਹੈ ਜੋ 2018 ਵਿੱਚ ਐਰੀਜ਼ੋਨਾ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ।
ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲਿਆ 'ਡਿੰਗਾ ਡਿੰਗਾ' ਵਾਇਰਸ, ਸੰਕਰਮਣ ਨਾਲ ਨੱਚਣ ਲੱਗਦੇ ਨੇ ਲੋਕ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਲਾਨੀਆਂ ਨੂੰ ਲਿਜਾ ਰਹੀ 'ਸਕੀ ਲਿਫਟ' 'ਚ ਆਈ ਦਰਾਰ, ਰਸੀਆਂ ਦੀ ਮਦਦ ਨਾਲ ਹੇਠਾਂ ਉਤਾਰੇ ਗਏ ਲੋਕ
NEXT STORY