ਟੋਰਾਂਟੋ (ਭਾਸ਼ਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ ਦੇ ਆਦਿਵਾਸੀ ਬੱਚਿਆਂ ਲਈ ਰਿਹਾਇਸ਼ੀ ਸਕੂਲ ਉਸ ਬਸਤੀਵਾਦੀ ਨੀਤੀ ਦਾ ਹਿੱਸਾ ਹਨ ਜਿਹਨਾਂ ਨੂੰ ਉਹਨਾਂ ਦੀ ਮਾਤਭਾਸ਼ਾ ਅਤੇ ਸੰਸਕ੍ਰਿਤੀ ਨੂੰ ਮਿਟਾਉਣ ਲਈ ਬਣਾਇਆ ਗਿਆ ਸੀ। ਟਰੂਡੋ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਕਮਲੂਪਸ ਵਿਚ ਆਦਿਵਾਸੀਆਂ ਦੇ ਇਕ ਸਾਬਕਾ ਰਿਹਾਇਸ਼ੀ ਸਕੂਲ ਵਿਚ ਦਫਨਾਏ ਗਏ 215 ਬੱਚਿਆਂ ਦੀਆਂ ਲਾਸ਼ਾਂ ਮਿਲਣ ਦੀ ਘਟਨਾ ਇਕ ਵੱਡੀ ਤ੍ਰਾਸਦੀ ਦਾ ਹਿੱਸਾ ਹੈ।
ਬ੍ਰਿਟਿਸ਼ ਕੋਲੰਬੀਆ ਦੇ ਸੈਲਿਸ਼ ਭਾਸ਼ਾ ਬੋਲਣ ਵਾਲੇ ਇਕ ਸਮੂਹ ਫਸਟ ਨੇਸ਼ਨ ਦੀ ਪ੍ਰਮੁੱਖ ਰੋਸੇਨ ਕੈਸਮਿਰ ਨੇ ਕਿਹਾ ਕਿ ਜ਼ਮੀਨ ਦੇ ਹੇਠਾਂ ਦੀਆਂ ਵਸਤਾਂ ਦਾ ਪਤਾ ਲਗਾਉਣ ਵਾਲੇ ਰਡਾਰ ਦੀ ਮਦਦ ਨਾਲ 215 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਇਹਨਾਂ ਵਿਚੋਂ ਕੁਝ 3 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਲਾਸ਼ਾਂ ਵੀ ਹਨ। ਟਰੂ਼ਡੇ ਨੇ ਕਿਹਾ ਕਿ ਇਹ ਇਕ ਅਜਿਹਾ ਨੁਕਸਾਨ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਕੈਮਲੂਪਸ ਇੰਡੀਅਨ ਰੈਂਜੀਡੈਂਸ਼ੀਅਲ ਸਕੂਲ ਦੇ ਦਸਤਾਵੇਜ਼ਾਂ ਵਿਚ ਕਦੇ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ।
ਟਰੂਡੋ ਨੇ ਸੰਸਦ ਵਿਚ ਐਮਰਜੈਂਸੀ ਬਹਿਸ ਦੌਰਾਨ ਕਿਹਾ,''ਅਤੀਤ ਦੀਆਂ ਤ੍ਰਾਸਦੀਆਂ ਲਈ ਮੁਆਫ਼ੀ ਮੰਗ ਲੈਣਾ ਕਾਫੀ ਨਹੀਂ ਹੈ। ਇਹ ਉਹਨਾਂ ਬੱਚਿਆਂ ਲਈ ਕਾਫੀ ਨਹੀਂ ਹੈ ਜਿਹਨਾਂ ਦੀ ਮੌਤ ਹੋਈ ਹੈ। ਇਹ ਉਹਨਾਂ ਦੇ ਪਰਿਵਾਰਾਂ, ਬਚਣ ਵਾਲੇ ਬੱਚਿਆਂ ਅਤੇ ਭਾਈਚਾਰਿਆਂ ਲਈ ਕਾਫੀ ਨਹੀਂ ਹੈ। ਸਿਰਫ ਆਪਣੇ ਕਦਮਾਂ ਨਾਲ ਅਸੀਂ ਬਿਹਤਰ ਰਸਤਾ ਚੁਣ ਸਕਦੇ ਹਾਂ।'' ਟਰੂਡੇ ਨੇ ਕਿਹਾ,''ਬੱਚਿਆਂ ਨੂੰ ਕਦੇ ਇਹਨਾਂ ਤਥਾਕਥਿਤ ਸਕੂਲਾਂ ਅਤੇ ਅਜਿਹੀਆਂ ਥਾਵਾਂ 'ਤੇ ਨਹੀਂ ਭੇਜਿਆ ਜਾਣਾ ਚਾਹੀਦਾ, ਜਿੱਥੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਤੋਂ ਵੱਖ ਕਰ ਦਿੱਤਾ ਜਾਵੇ, ਜਿੱਥੇ ਉਹਨਾਂ ਨੂੰ ਇਕੱਲਤਾ ਨਾਲ ਜੂਝਣਾ ਪਵੇ, ਜਿੱਥੇ ਉਹਨਾਂ ਨੂੰ ਨਾਕਲਪਣਾਯੋਗ ਸ਼ੋਸ਼ਣ ਸਹਿਣਾ ਕਰਨਾ ਪਵੇ। ਇਹ ਕੈਨੇਡਾ ਦੀ ਗਲਤੀ ਹੈ।''
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਨੇ ਲਾਂਚ ਕੀਤੀ ਹੋਮਮੇਡ ਕੋਰੋਨਾ ਵੈਕਸੀਨ 'PakVac' (ਵੀਡੀਓ)
ਕੈਨੇਡਾ ਦੇ ਕਿਸੇ ਰਿਹਾਇਸ਼ੀ ਸਕੂਲ ਕੰਪਲੈਕਸ ਵਿਚ ਦਫਨ 200 ਤੋਂ ਵੱਧ ਬੱਚਿਆਂ ਦੀਆਂ ਲਾਸ਼ਾਂ ਪਾਏ ਜਾਣ ਦੀ ਘਟਨਾ ਇਸ ਤਰ੍ਹਾਂ ਦੀ ਇਕਲੌਤੀ ਘਟਨਾ ਨਹੀਂ ਹੈ। ਇਸ ਸਕੂਲ ਨੂੰ ਕੈਨੇਡਾ ਦਾ ਸਭ ਤੋਂ ਵੱਡਾ ਰਿਹਾਇਸ਼ੀ ਸਕੂਲ ਮੰਨਿਆ ਜਾਂਦਾ ਸੀ। ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਭਾਈਚਾਰਕ ਨੇਤਾਵਾਂ ਨੇ ਮੰਗ ਕੀਤੀ ਕਿ ਹਰ ਉਸ ਜਗ੍ਹਾ ਦੀ ਜਾਂਚ ਕੀਤੀ ਜਾਵੇ ਜਿੱਥੇ ਕਦੇ ਰਿਹਾਇਸ਼ੀ ਸਕੂਲ ਰਿਹਾ ਸੀ। ਇਸ ਘਟਨਾ ਦੀ ਪਿੱਠਭੂਮੀ ਵਿਚ ਟਰੂਡੋ ਨੇ ਇਹ ਟਿੱਪਣੀ ਕੀਤੀ। ਗੌਰਤਲਬ ਹੈ ਕਿ 19ਵੀਂ ਸਦੀ ਤੋਂ 1970 ਦੇ ਦਹਾਕੇ ਤੱਕ ਫਸਟ ਨੈਸ਼ਨ ਦੇ 1,50,00 ਤੋ ਵੱਧ ਬੱਚਿਆਂ ਨੂੰ ਕੈਨੇਡੀਅਨ ਸਮਾਜ ਵਿਚ ਅਪਨਾਉਣ ਦੇ ਪ੍ਰੋਗਰਾਮ ਦੇ ਤੌਰ 'ਤੇ ਸਰਕਾਰ ਦੇ ਵਿੱਤ ਪੋਸ਼ਣ ਵਾਲੇ ਈਸਾਈ ਸਕੂਲਾਂ ਵਿਚ ਪੜ੍ਹਨਾ ਪੈਂਦਾ ਸੀ। ਉਹਨਾਂ ਨੂੰ ਈਸਾਈ ਧਰਮ ਗ੍ਰਹਿਣ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਆਪਣੀ ਮਾਤ ਭਾਸ਼ਾ ਬੋਲਣ ਨਹੀਂ ਦਿੱਤੀ ਜਾਂਦੀ ਸੀ।
ਕਈ ਬੱਚਿਆਂ ਨੂੰ ਕੁੱਟਿਆ ਜਾਂਦਾ ਸੀ ਅਤੇ ਉਹਨਾਂ ਨੂੰ ਇਤਰਾਜ਼ਯੋਗ ਸ਼ਬਦ ਕਹੇ ਜਾਂਦੇ ਸਨ ਅਤੇ ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਦੌਰਾਨ 6 ਹਜ਼ਾਰ ਬੱਚਿਆਂ ਦੀ ਮੌਤ ਹੋ ਗਈ ਸੀ। ਸੱਚ ਅਤੇ ਮੇਲ-ਮਿਲਾਪ ਕਮਿਸ਼ਨ ਨੇ 5 ਸਾਲ ਪਹਿਲਾਂ ਸੰਸਥਾ ਵਿਚ ਬੱਚਿਆਂ ਨਾਲ ਹੁੰਦੇ ਦੁਰਵਿਵਹਾਰ 'ਤੇ ਵਿਸਤ੍ਰਿਤ ਰਿਪੋਰਟ ਦਿੱਤੀ ਸੀ। ਕੈਨੇਡਾ ਸਰਕਾਰ ਨੇ 2008 ਵਿਚ ਸੰਸਦ ਵਿਚ ਮੁਆਫ਼ੀ ਮੰਗੀ ਸੀ ਅਤੇ ਸਕੂਲਾਂ ਵਿਚ ਬੱਚਿਆਂ ਦੇ ਸਰੀਰਕ ਅਤੇ ਜਿਨਸੀ ਸੋਸ਼ਣ ਦੀ ਗੱਲ ਸਵੀਕਾਰ ਕੀਤੀ ਸੀ। ਕੈਮਲੂਪਸ ਸਕੂਲ 1890 ਤੋਂ 1969 ਤੱਚ ਸੰਚਾਲਿਤ ਹੋਇਆ ਸੀ। ਇਸ ਮਗਰੋਂ ਸੰਘੀ ਸਰਕਾਰ ਨੇ ਕੈਥਲਿਕ ਚਰਚ ਤੋਂ ਇਸ ਦਾ ਸੰਚਾਲਨ ਆਪਣੇ ਹੱਥਾਂ ਵਿਚ ਲੈ ਲਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ’ਚ ਮਿਲੀ 3 ਬੱਚੇ ਪੈਦਾ ਕਰਨ ਦੀ ਇਜਾਜ਼ਤ, ਪਰ ਇਕ ਬੱਚਾ ਪਾਲਣ ’ਚ ਖ਼ਰਚ ਹੁੰਦੇ ਨੇ ਕਰੋੜਾਂ ਰੁਪਏ
NEXT STORY