ਬੀਜਿੰਗ: ਦੁਨੀਆ ਵਿਚ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਚੀਨ ਇਨ੍ਹੀਂ ਦਿਨੀਂ ਆਪਣੀ ਡਿੱਗਦੀ ਜਨਮਦਰ ਨੂੰ ਲੈ ਕੇ ਚਿੰਤਾ ਵਿਚ ਹੈ, ਜਿਸ ਨੂੰ ਦੇਖਦੇ ਹੋਏ ਚੀਨ ਨੇ ਸੋਮਵਾਰ ਨੂੰ ਵਿਆਹੁਤਾ ਜੋੜਿਆਂ ਨੂੰ 3 ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਦੋਂਕਿ ਪਹਿਲਾਂ ਚੀਨ ਵਿਚ ਸਿਰਫ਼ 2 ਬੱਚਿਆਂ ਨੂੰ ਹੀ ਜਨਮ ਦੇਣ ਦੀ ਇਜਾਜ਼ਤ ਸੀ। ਇਸ ਫ਼ੈਸਲੇ ਪਿੱਛੇ ਤਰਕ ਦਿੱਤਾ ਜਾ ਰਿਹਾ ਹੈ ਕਿ ਅਜਿਹਾ ਕਰਨ ਨਾਲ ਸਮਾਜ ਵਿਚ ਸੰਤੁਲਨ ਬਣਾਉਣ ਵਿਚ ਮਦਦ ਮਿਲੇਗੀ ਪਰ ਸਰਕਾਰ ਦੇ ਇਸ ਕਦਮ ਮਗਰੋਂ ਸੋਸ਼ਲ ਮੀਡੀਆ ’ਤੇ ਕੋਈ ਖ਼ਾਸ ਪ੍ਰਤੀਕਿਰਿਆ ਜਾਂ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਦਰਅਸਲ ਮਹਿੰਗਾਈ ਕਾਰਨ ਨੌਜਵਾਨ ਇਸ ਲਈ ਤਿਆਰ ਨਹੀਂ ਹੋ ਰਹੇ ਹਨ। ਚੀਨ ਨੇ ਨਵੀਂ ਨੀਤੀ ਤਾਂ ਜਾਰੀ ਕਰ ਦਿੱਤੀ ਪਰ ਨਾਗਰਿਕਾਂ ਵੱਲੋਂ ਜ਼ਿਆਦਾ ਬੱਚੇ ਨਾ ਪੈਦਾ ਕਰਨ ਦੇ ਜੋ ਆਰਥਿਕ ਕਾਰਨ ਪਹਿਲਾਂ ਸਨ, ਉਹ ਉਂਝ ਹੀ ਬਣੇ ਹੋਏ ਹਨ।
ਇਹ ਵੀ ਪੜ੍ਹੋ: WHO ਨੇ ਐਮਰਜੈਂਸੀ ਵਰਤੋਂ ਲਈ ਚੀਨ ਦੇ ਦੂਜੇ ਟੀਕੇ 'Sinovac' ਨੂੰ ਦਿੱਤੀ ਮਨਜ਼ੂਰੀ
ਚੀਨ ਵਿਚ ਸਰਕਾਰੀ ਹਸਪਤਾਲ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ ਪਰ ਸਥਿਤੀ ਇਹ ਹੈ ਕਿ ਇਨ੍ਹਾਂ ਦੀ ਸੰਖਿਆ ਘੱਟ ਹੋਣ ਨਾਲ ਔਰਤਾਂ ਨਿੱਜੀ ਹਸਪਤਾਲਾਂ ਵਿਚ ਜਾਣ ਨੂੰ ਮਜਬੂਰ ਹਨ। ਇੱਥੇ ਜਨਮ ਤੋਂ ਪਹਿਲਾਂ ਜਾਂਚ ਤੋਂ ਲੈ ਕੇ ਡਿਲਿਵਰੀ ਤੱਕ ਕਰੀਬ 1 ਲੱਖ ਯੁਆਨ ਯਾਨੀ ਕਰੀਬ 11.50 ਲੱਖ ਰੁਪਏ ਖ਼ਰਚ ਹੁੰਦੇ ਹਨ। ਡਿਲਿਵਰੀ ਤੋਂ ਬਾਅਦ ਘਰੇਲੂ ਸਹਾਇਕ ’ਤੇ ਵੀ 15,000 ਯੁਆਨ ਯਾਨੀ ਪੌਣੇ 2 ਲੱਖ ਰੁਪਏ ਖ਼ਰਚ ਹੋ ਜਾਂਦੇ ਹਨ। 2019 ਵਿਚ ਸ਼ੰਘਾਈ ਅਕਾਦਮੀ ਆਫ਼ ਸੋਸ਼ਲ ਸਾਇੰਸਜ਼ ਨੇ ਰਿਪੋਰਟ ਦਿੱਤੀ ਕਿ ਸ਼ੰਘਾਈ ਵਿਚ ਇਕ ਔਸਤ ਪਰਿਵਾਰ ਆਪਣੇ ਬੱਚੇ ’ਤੇ 15 ਸਾਲ ਦੀ ਉਮਰ ਦਾ ਹੋਣ ਤੱਕ 8,40,000 ਯੁਆਨ ਯਾਨੀ ਕਰੀਬ 1 ਕਰੋੜ ਰੁਪਏ ਖ਼ਰਚ ਕਰ ਚੁੱਕਾ ਹੁੰਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ’ਚ ਜੰਗਲੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਖੋਲ੍ਹਿਆ ਰਾਹਤ ਕੇਂਦਰ
NEXT STORY