ਲਾਰੈਂਸ (ਭਾਸ਼ਾ) - ਅਫਗਾਨਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ 25 ਸਾਲਾ ਅਮਰੀਕੀ ਮਰੀਨ ਜੋਹਾਨੀ ਰੋਸਾਰੀਓ ਪਿਚਾਰਡੋ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਹਮਲੇ ਵਿੱਚ ਮਾਰੀ ਗਈ ਮਰੀਨ ਜੋਹਾਨੀ ਰੋਸਾਰੀਓ ਪਿਚਾਰਡੋ ਦੇ ਸਨਮਾਨ ਵਿੱਚ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਤੋਂ ਇਕ ਜਲੂਸ ਕੱਢਿਆ ਗਿਆ। ਦੱਸ ਦੇਈਏ ਕਿ ਕਾਬੁਲ ਵਿੱਚ ਹੋਏ ਆਤਮਘਾਤੀ ਹਮਲਿਆਂ ਵਿੱਚ ਅਮਰੀਕੀ ਫੌਜ ਦੇ 13 ਮੈਂਬਰ ਮਾਰੇ ਗਏ ਸਨ। ਮਾਰੇ ਗਏ ਇਨ੍ਹਾਂ ਮੈਂਬਰਾਂ ’ਚ ਜੋਹਾਨੀ ਵੀ ਸਨ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ : ਮੈਡੀਕਲ ਸਟੋਰ ਦੇ ਕਰਮਚਾਰੀ ਨੇ ਮਾਲਕ ਦੇ ਰਿਵਾਲਵਰ ਨਾਲ ਸਿਰ ’ਚ ਗੋਲੀ ਮਾਰ ਕੀਤੀ ਖੁਦਕੁਸ਼ੀ
ਮਿਲੀ ਜਾਣਕਾਰੀ ਅਨੁਸਾਰ ਮੈਸਾਚੁਸੇਟਸ ਦੇ ਲਾਰੈਂਸ ਦੇ ਵੈਟਰਨਸ ਮੈਮੋਰੀਅਲ ਸਟੇਡੀਅਮ ਵਿੱਚ ਅਧਿਕਾਰੀਆਂ ਵਲੋਂ ਇਹ ਜਲੂਸ ਕੱਢਿਆ ਗਿਆ। ਇਸ ਦੌਰਾਨ ਸਾਰਜੈਂਟ ਰੋਸਾਰੀਓ ਪਿਚਾਰਡੋ ਦਾ ਪਰਿਵਾਰ ਵੀ ਮੌਜੂਦ ਸੀ। ਜ਼ਿਕਰਯੋਗ ਹੈ ਕਿ ਡੋਮਿਨਿਕਨ ਮੂਲ ਦੀ ਜੋਹਾਹਨੀ ਰੋਸਾਰੀਓ ਸਮੁੰਦਰੀ ਫੌਜ ਦੀ ਟਾਸਕ ਫੋਰਸ 51/5ਵੀਂ ਮਰੀਨ ਬ੍ਰਿਗੇਡ ਵਿੱਚ ਤਾਇਨਾਤ ਸਨ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : 19 ਸਾਲਾ ਪੁੱਤ ਨਾਲ ਮਿਲ ਪਤਨੀ ਨੇ ਕੀਤਾ ਪਤੀ ਦਾ ਕਤਲ, ਇੰਝ ਖੁੱਲ੍ਹਿਆ ਭੇਤ
ਅਫ਼ਗਾਨਿਸਤਾਨ ’ਚ ਆਮ ਲੋਕਾਂ ਦੀ ਮਦਦ ਜਾਰੀ ਰੱਖੇਗਾ ਅਮਰੀਕਾ
NEXT STORY