ਨੋਮ ਪੇਨ੍ਹ— ਕੰਬੋਡੀਆ ਦੀ ਇਕ ਅਦਾਲਤ ਨੇ ਦਹਾਕਿਆਂ ਪੁਰਾਣੇ ਮਾਮਲੇ 'ਚ ਖਮੇਰ ਰੂਜ ਸ਼ਾਸਨ ਦੇ ਦੋ ਚੋਟੀ ਦੇ ਨੇਤਾਵਾਂ ਨੂੰ ਸ਼ੁੱਕਰਵਾਰ ਨੂੰ ਦੋਸ਼ੀ ਠਹਿਰਾਇਆ। ਹੈਵਾਨੀਅਤ ਭਰਿਆ ਸ਼ਾਸਨ ਕਰੀਬ 40 ਸਾਲ ਪਹਿਲਾਂ ਖਤਮ ਹੋ ਗਿਆ ਸੀ। ਜਿਨ੍ਹਾਂ ਨੇਤਾਵਾਂ ਖਿਲਾਫ ਫੈਸਲਾ ਆਇਆ ਹੈ ਉਹ ਹਨ ਰੂਜ ਸ਼ਾਸਨ ਦੇ ਮੁਖੀ ਰਹਿ ਚੁੱਕੇ ਹੀ ਸੇਮਫਾਨ (87) ਤੇ ਨੁਓਨ ਚਿਆ (92)। ਇਸ ਕੱਟੜ ਮਾਓਵਾਦੀ ਸਮੂਹ ਨੇ 1975 ਤੋਂ 1979 ਦੇ ਵਿਚਾਲੇ ਕੰਬੋਡੀਆ ਦਾ ਕੰਟਰੋਲ ਆਪਣੇ ਹੱਥਾਂ 'ਚ ਲੈ ਲਿਆ ਸੀ। ਉਹ ਦੋਵੇਂ ਇਸ ਸਮੂਹ ਦੇ ਸਭ ਤੋਂ ਉਮਰ ਤਰਾਜ਼ ਨੇਤਾ ਹਨ। ਇਸ ਸ਼ਾਸਨਕਾਲ ਦੌਰਾਨ ਜ਼ਿਆਦਾ ਕੰਮ, ਭੁੱਖਮਰੀ ਤੇ ਵੱਡੇ ਪੈਮਾਨੇ 'ਤੇ ਲੋਕਾਂ ਨੂੰ ਫਾਂਸੀ ਦੇਣ ਕਾਰਨ 20 ਲੱਖ ਲੋਕਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਨੂੰ ਸਾਲ 2014 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸ਼ੁੱਕਰਵਾਰ ਨੂੰ ਵੀ ਦੋਵਾਂ ਨੂੰ ਉਮਰ ਕੈਦ ਦੀ ਸਜ਼ ਸੁਣਾਈ ਗਈ। ਉਨ੍ਹਾਂ ਦੀਆਂ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।
ਸਕੂਬਾ ਡਾਈਵਰਸ ਨੂੰ ਦਿੱਸਿਆ 26 ਫੁੱਟ ਲੰਬਾ ਜੀਵ, ਵੀਡੀਓ
NEXT STORY