ਸਿਓਲ (ਭਾਸ਼ਾ)— ਉੱਤਰੀ ਕੋਰੀਆ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਸਰਦ ਰੁੱਤ ਓਲਪਿੰਕ ਲਈ ਇਸ ਹਫਤੇ ਦੱਖਣੀ ਕੋਰੀਆ ਦਾ ਦੌਰਾ ਕਰੇਗੀ। ਅੱਜ ਦਿੱਤੀ ਗਈ ਇਕ ਜਾਣਕਾਰੀ ਮੁਤਾਬਕ ਉਹ ਅਜਿਹਾ ਕਰਨ ਵਾਲੀ ਕਿਮ ਪਰਿਵਾਰ ਦੀ ਪਹਿਲੀ ਮੈਂਬਰ ਹੋਵੇਗੀ। ਦੱਖਣੀ ਕੋਰੀਆ ਦੇ ਯੂਨੀਫੀਕੇਸ਼ਨ ਮੰਤਰਾਲੇ ਨੇ ਦੱਸਿਆ ਕਿ ਕਿਮ ਯੋ ਜੋਂਗ ਇਸ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਜਾਣ ਵਾਲੇ ਉੱਚ-ਪੱਧਰੀ ਵਫਦ ਦਾ ਹਿੱਸਾ ਹੋਵੇਗੀ ਅਤੇ ਇਸ ਵਫਦ ਦੀ ਅਗਵਾਈ ਉੱਤਰੀ ਕੋਰੀਆ ਦੇ ਮੁਖੀ ਕਰਨਗੇ।
ਦੱਸਣਯੋਗ ਹੈ ਕਿ ਦੋਵੇਂ ਕੋਰੀਆਈ ਦੇਸ਼ ਸਾਲ 1953 ਵਿਚ ਕੋਰੀਆਈ ਜੰਗ ਦੇ ਖਤਮ ਹੋਣ ਤੋਂ ਬਾਅਦ ਗੈਰ-ਫੌਜੀ ਖੇਤਰ ਵਲੋਂ ਵੰਡਿਆ ਗਿਆ ਹੈ। ਪਿਛਲੇ ਸਾਲ ਉੱਤਰੀ ਕੋਰੀਆ ਵਲੋਂ ਕਈ ਪਰਮਾਣੂ ਪਰੀਖਣ ਕੀਤੇ ਜਾਣ ਤੋਂ ਬਾਅਦ ਤਣਾਅ ਵਧ ਗਿਆ ਸੀ ਪਰ ਓਲੰਪਿਕ ਦੇ ਚੱਲਦੇ ਉਸ ਨੂੰ ਮੇਲ-ਜੋਲ ਵਧਾਉਂਦੇ ਹੋਏ ਦੇਖਿਆ ਗਿਆ। ਸਿਓਲ 'ਚ ਯੂਨੀਵਰਸਿਟੀ ਆਫ ਨੌਰਥ ਕੋਰੀਅਨ ਸਟੱਡੀਜ਼ ਦੇ ਪ੍ਰੋਫੈਸਰ ਯਾਂਗ ਮੂ ਜਿਨ ਨੇ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਕਿਮ ਪਰਿਵਾਰ ਦਾ ਇਕ ਮੈਂਬਰ ਇਤਿਹਾਸ ਵਿਚ ਪਹਿਲੀ ਵਾਰ ਦੱਖਣੀ ਕੋਰੀਆ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਮ ਯੋ ਜੋਂਗ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਨਾਲ ਮਿਲ ਕੇ ਉਨ੍ਹਾਂ ਨੂੰ ਆਪਣੇ ਭਰਾ ਦੀ ਨਿੱਜੀ ਚਿੱਠੀ ਦੇ ਸਕਦੀ ਹੈ, ਜਿਸ ਵਿਚ ਉਨ੍ਹਾਂ ਨੇ ਉਲੰਪਿਕ ਦੀ ਸਫਲ ਮੇਜ਼ਬਾਨੀ ਦੀ ਉਮੀਦ ਜ਼ਾਹਰ ਕੀਤੀ ਹੈ ਅਤੇ ਕੋਰੀਆਈ ਸੰਬੰਧਾਂ ਨੂੰ ਬਿਹਤਰ ਬਣਾਉਣ ਦੀ ਇੱਛਾ ਜਤਾਈ ਹੈ।
ਯੌਨ ਸ਼ੋਸ਼ਣ ਮਾਮਲਿਆਂ 'ਤੇ ਕਾਰਵਾਈ ਲਈ ਅਮਰੀਕੀ ਸੰਸਦ 'ਚ ਬਿੱਲ ਪਾਸ
NEXT STORY