ਇੰਟਰਨੈਸ਼ਨਲ ਡੈਸਕ- ਓਰੇਕਲ ਦੇ ਸਹਿ-ਸੰਸਥਾਪਕ ਲੈਰੀ ਐਲੀਸਨ ਦੁਨੀਆ ਦੇ ਉਨ੍ਹਾਂ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਹਨ, ਜਿਨ੍ਹਾਂ ਦੀ ਦੌਲਤ ਲੱਗਭਗ 393 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ।
81 ਸਾਲਾ ਲੈਰੀ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਲਗਾਤਾਰ ਖ਼ਬਰਾਂ ਵਿਚ ਰਹਿੰਦੇ ਹਨ। ਇਸੇ ਦੌਰਾਨ ਹੁਣ ਉਨ੍ਹਾਂ ਦਾ 5ਵਾਂ ਵਿਆਹ ਸੁਰਖੀਆਂ ਵਿਚ ਹੈ, ਜਿਸ ’ਚ ਉਨ੍ਹਾਂ ਦੀ ਸਾਥੀ 33 ਸਾਲਾ ਜੋਲਿਨ ਜ਼ੂ ਹੈ।

ਇਹ ਵੀ ਪੜ੍ਹੋ- 'ਪ੍ਰਵਾਸੀਆਂ ਨੂੰ Deport ਕਰੋ..!', ਬ੍ਰਿਟੇਨ 'ਚ ਸੜਕਾਂ 'ਤੇ ਉਤਰੇ 1 ਲੱਖ ਤੋਂ ਵੱਧ ਲੋਕ
ਲੈਰੀਸਨ ਤੋਂ 47 ਸਾਲ ਛੋਟੀ ਜੋਲਿਨ ਜ਼ੂ ਮਿਸ਼ੀਗਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ। ਉਹ ਅੰਗਰੇਜ਼ੀ, ਚੀਨੀ ਅਤੇ ਸਪੈਨਿਸ਼ ਬੋਲਣ ਵਿਚ ਮਾਹਿਰ ਹੈ ਅਤੇ ਗਲੈਮਰ ਦੇ ਨਾਲ-ਨਾਲ ਤਕਨਾਲੋਜੀ ਦੀ ਦੁਨੀਆ ਵਿਚ ਵੀ ਸਰਗਰਮ ਹੈ।
ਦੋਵਾਂ ਦੀ ਮੁਲਾਕਾਤ ਮਿਸ਼ੀਗਨ ਯੂਨੀਵਰਸਿਟੀ ਵਿਚ ਇਕ ਫੁੱਟਬਾਲ ਈਵੈਂਟ ਵਿਚ ਹੋਈ ਸੀ। ਇੱਥੋਂ ਉਨ੍ਹਾਂ ਦੀ ਦੋਸਤੀ ਸ਼ੁਰੂ ਹੋਈ, ਜੋ ਹੌਲੀ-ਹੌਲੀ ਇਕ ਰਿਸ਼ਤੇ ’ਚ ਬਦਲ ਗਈ ਤੇ ਅੰਤ ਹੁਣ ਦੋਵਾਂ ਨੇ ਵਿਆਹ ਕਰਵਾ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਦੇਸ਼ 'ਚੋਂ ਬਾਹਰ ਕੱਢੋ ਪ੍ਰਵਾਸੀ !'' ਇੰਗਲੈਂਡ ਮਗਰੋਂ ਹੁਣ ਕੈਨੇਡਾ 'ਚ ਵੀ ਉੱਠੀ ਮੰਗ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
NEXT STORY