ਲਾਹੌਰ (ਏਜੰਸੀ)- ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪਰਵੇਜ਼ ਇੰਨੀ ਦਿਨੀਂ ਦੁਬਈ ਵਿਚ ਹਨ। ਕੀ ਤੁਹਾਨੂੰ ਪਤਾ ਹੈ ਕਿ ਇਕ ਜ਼ਮਾਨੇ ਵਿਚ ਪਾਕਿਸਤਾਨ ਦੇ ਬੇਹਦ ਮਜ਼ਬੂਤ ਰਾਸ਼ਟਰਪਤੀ ਰਹੇ ਮੁਸ਼ੱਰਫ ਦਾ ਪੁੱਤਰ ਕਿਉਂ ਕਦੇ ਰਾਜਨੀਤੀ ਵਿਚ ਨਹੀਂ ਆਇਆ। ਉਹ ਸਿੰਗਾਪੁਰ ਵਿਚ ਪਿਛਲੇ ਤਿੰਨ ਸਾਲਾਂ ਤੋਂ ਕੀ ਕਰ ਰਿਹਾ ਹੈ। ਪਰਵੇਜ਼ ਮੁਸ਼ੱਰਫ ਦੇ ਪੁੱਤਰ ਦਾ ਨਾਂ ਬਿਲਾਲ ਮੁਸ਼ੱਰਫ ਹੈ। ਖੂਬਸੂਰਤ ਅਤੇ ਟਵਿੱਟਰ 'ਤੇ ਸਰਗਰਮ ਰਹਿਣ ਵਾਲੇ ਬਿਲਾਲ ਦਾ ਜਨਮ ਪਾਕਿਸਤਾਨ ਵਿਚ ਹੋਇਆ ਪਰ ਉਨ੍ਹਾਂ ਨੇ ਉਸ ਤੋਂ ਬਾਅਦ ਉੱਚ ਸਿੱਖਿਆ ਬਾਹਰੋਂ ਹਾਸਲ ਕੀਤੀ। ਪਹਿਲਾਂ ਉਹ ਲਾਹੌਰ ਦੇ ਇੰਜੀਨੀਅਰਿੰਗ ਕਾਲਜ ਤੋਂ ਪੜ੍ਹੇ ਅਤੇ ਫਿਰ ਪੜ੍ਹਣ ਲਈ ਵਿਦੇਸ਼ ਚਲੇ ਗਏ। ਉਹ ਅਮਰੀਕਾ ਦੀ ਪ੍ਰਸਿੱਧ ਸਟਨਫਰਡ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਇਲਿਨੋਇਸ ਵਿਚ ਪੜ੍ਹੇ। ਇਨ੍ਹੀਂ ਦਿਨੀਂ ਉਹ ਸਿੰਗਾਪੁਰ ਦੀ ਇਕ ਬਹੁਰਾਸ਼ਟਰੀ ਕੰਪਨੀ ਐਡਮੋਡਾ ਵਿਚ ਵਾਈਸ ਪ੍ਰੈਜ਼ੀਡੈਂਟ ਹਨ।
ਉਨ੍ਹਾਂ ਦਾ ਕੰਮ ਗਲੋਬਲ ਸਟ੍ਰੈਟਰਜੀ ਐਂਡ ਬਿਜ਼ਨੈੱਸ ਮੈਨੇਜਮੈਂਟ ਦਾ ਹੈ। ਪਰ ਉਹ ਨੌਜਵਾਨਾਂ ਵਿਚਾਲੇ ਮੋਟੀਵੇਟਰ ਦਾ ਵੀ ਕੰਮ ਕਰਦੇ ਹਨ। ਤੁਸੀਂ ਉਨ੍ਹਾਂ ਦੇ ਟਵਿੱਟਰ ਅਕਾਉਂਟ 'ਤੇ ਜਾਓ ਤਾਂ ਉਨ੍ਹਾਂ ਦੀਆਂ ਕਈ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਜਿਸ ਵਿਚ ਉਹ ਨੌਜਵਾਨਾਂ ਨਾਲ ਮੁਖਾਤਿਬ ਹੋ ਰਹੇ ਹਨ। ਇਸ ਕੰਪਨੀ ਵਿਚ ਹੈ ਵੱਡੇ ਅਹੁਦੇ 'ਤੇ ਬਿਲਾਲ ਪਿਛਲੇ ਤਿੰਨ ਸਾਲਾਂ ਤੋਂ ਸਿੰਗਾਪੁਰ ਵਿਚ ਇਸ ਕੰਪਨੀ ਵਿਚ ਹਨ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਜੀਵਨ ਲੰਬੇ ਸਮੇਂ ਤੱਕ ਅਮਰੀਕਾ ਵਿਚ ਬੀਤਿਆ, ਉਹ ਸਾਨ ਫ੍ਰਾਂਸਿਸਕੋ ਵਿਚ ਕਈ ਸਾਲ ਰਹੇ। ਉਥੇ ਕਈ ਕੰਪਨੀਆਂ ਵਿਚ ਵੱਖ-ਵੱਖ ਪੋਜ਼ੀਸ਼ਨ 'ਤੇ ਕੰਮ ਕਰਦੇ ਰਹੇ। ਉਨ੍ਹਾਂ ਨੇ ਆਪਣੀ ਇੰਟਰਨਸ਼ਿਪ ਚੀਨ ਵਿਚ ਕੀਤੀ ਸੀ। ਬਿਲਾਲ ਟਵਿੱਟਰ 'ਤੇ ਜਿਨ੍ਹਾਂ ਨੂੰ ਫਾਲੋ ਕਰਦੇ ਹਨ ਉਨ੍ਹਾਂ ਵਿਚ ਦੋ ਨਾਂ ਭਾਰਤੀ ਹਨ। ਇਸ ਵਿਚ ਇਕ ਹੈ ਦਾਰਸ਼ਨਿਕ ਕ੍ਰਿਸ਼ਨਾਮੂਰਤੀ ਅਤੇ ਦੂਜੇ ਹਨ ਪਰਮਹੰਸ ਯੋਗਾਨੰਦ। ਦਰਅਸਲ ਇਨ੍ਹਾਂ ਦੋਹਾਂ ਦੇ ਹੀ ਫਾਲੋਅਰਸ ਉਨ੍ਹਾਂ ਦੇ ਟਵਿੱਟਰ ਅਕਾਉਂਟ ਨੂੰ ਹੈਂਡਲ ਕਰਦੇ ਹਨ। ਇਸ ਤੋਂ ਇਹ ਲੱਗਦਾ ਹੈ ਕਿ ਉਹ ਫਿਲਾਸਫੀ ਵਿਚ ਯਕੀਨ ਰੱਖਦੇ ਹਨ।
POK ਦੀ ਹੋਂਦ ਖਤਮ ਕਰਨ ਦੀ ਕੋਸ਼ਿਸ਼ ਵਿਚ ਪਾਕਿਸਤਾਨ
NEXT STORY