ਕੈਂਟਕੀ,(ਬਿਊਰੋ)— ਕੀ ਤੁਸੀਂ ਕਦੇ ਕਿਸੇ ਲੁਟੇਰੇ ਨੂੰ ਕੋਕਾ ਕੋਲਾ ਦੀ ਬੋਲਤ ਵਰਗੀ ਪੋਸ਼ਾਕ ਪਹਿਣ ਕੇ ਲੁੱਟ ਨੂੰ ਅੰਜ਼ਾਮ ਦਿੰਦੇ ਦੇਖਿਆ ਹੈ, ਸ਼ਾਇਦ ਨਹੀਂ ਪਰ ਅਮਰੀਕਾ ਦੇ ਕੈਂਟਕੀ ਦੇ ਹੈਂਡਰਸਨ ਵਿਚ ਲੁੱਟ ਦਾ ਇਕ ਅਜਿਹਾ ਹੀ ਅਜੀਬੋ-ਗਰੀਬ ਮਾਮਲਾ ਦੇਖਣ ਨੂੰ ਮਿਲਿਆ। ਇਹ ਮਾਮਲਾ ਕੇਂਟਕੀ ਦੇ ਇਕ ਫਾਸਟ-ਫੂਡ ਰੈਸਟੋਰੈਂਟ ਦਾ ਹੈ। ਜਿੱਥੇ ਸੋਮਵਾਰ ਸਵੇਰੇ 7 ਵਜ਼ੇ ਇਕ ਵਿਅਕਤੀ ਕੋਕਾ ਕੋਲਾ ਦੀ ਪੋਸ਼ਾਕ ਪਹਿਣ ਕੇ ਦੁਕਾਨ ਨੂੰ ਲੁੱਟਣ ਪਹੁੰਚਿਆ ਸੀ। ਉਸ ਵਿਅਕਤੀ ਦੇ ਹੱਥ ਵਿਚ ਹਥਿਆਰ ਵੀ ਮੌਜ਼ੂਦ ਸੀ। ਇਸ ਘਟਨਾ ਦਾ ਸੀ. ਸੀ. ਟੀ. ਵੀ. ਫੁਟੇਜ ਪੁਲਸ ਡਿਪਾਰਟਮੈਂਟ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਵੀ ਅਪਲੋਡ ਕੀਤਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿਵੇਂ ਕੋਕਾ ਕੋਲਾ ਦੀ ਪੋਸ਼ਾਕ ਪਹਿਣ ਕੇ ਉਹ ਵਿਅਕਤੀ ਹੱਥ ਵਿਚ ਗਨ ਲਈ ਰੈਸਟੋਰੈਂਟ ਦੇ ਪਿੱਛਲੇ ਦਰਵਾਜ਼ੇ ਤੋਂ ਆਉਂਦਾ ਹੈ ਅਤੇ ਰੈਸਟੋਰੈਂਟ ਦੇ ਮੈਨੇਜਰ ਤੋਂ 500 ਡਾਲਰ ਤੋਂ ਜ਼ਿਆਦਾ ਲੁੱਟ ਕੇ ਚਲਾ ਜਾਂਦਾ ਹੈ। ਜਦੋਂ ਇਹ ਘਟਨਾ ਹੋਈ ਉਸ ਵੇਲੇ ਰੈਸਟੋਰੈਂਟ ਬੰਦ ਸੀ ਅਤੇ ਉੱਥੇ ਸਿਰਫ ਰੈਸਟੋਰੈਂਟ ਦਾ ਮੈਨੇਜਰ ਹੀ ਮੌਜ਼ੂਦ ਸੀ। ਇਹ ਵੀਡੀਓ ਪੁਲਸ ਦੇ ਫੇਸਬੁੱਕ ਪੇਜ਼ 'ਤੇ ਅਪਲੋਡ ਹੁੰਦੇ ਹੀ ਵਾਇਰਲ ਹੋ ਗਿਆ। ਕੈਂਟਕੀ ਦੇ ਉਸ ਰੈਸਟੋਰੈਂਟ ਨੇ ਉਸ ਲੁਟੇਰੇ ਦੀ ਬਾਰੇ 'ਚ ਜਾਣਕਾਰੀ ਦੇਣ ਵਾਲੇ ਨੂੰ 5000 ਡਾਲਰ ਦਾ ਪੁਰਸਕਾਰ ਦੇਣ ਦੀ ਵੀ ਘੋਸ਼ਨਾ ਕੀਤੀ ਹੈ।
ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਨੂੰ ਹੋ ਸਕਦੀ ਹੈ ਇਹ ਸਮੱਸਿਆ
NEXT STORY