ਬੰਗਾ ( ਰਾਕੇਸ਼ ਅਰੋੜਾ)- ਬੰਗਾ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਏਰੀਏ ਵਿੱਚ ਚੋਰੀਆਂ ਅਤੇ ਲੁੱਟਾਂ-ਖੋਹਾਂ ਦਾ ਆਲਮ ਅਸਮਾਨ ਨੂੰ ਛੂੰ ਰਿਹਾ ਹੈ ਅਤੇ ਲੁਟੇਰੇ ਨਵੇਂ-ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਲੁੱਟ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸ਼ਹਿਰ ਵਿੱਚ ਚਿੱਟੇ ਦਿਨ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਇਕ ਲੁਟੇਰਾ ਦੁਕਾਨਦਾਰ ਕੋਲ ਗਾਹਕ ਦੇ ਰੂਪ ਵਿੱਚ ਆ ਕੇ ਉਸ ਦਾ ਕੀਮਤੀ ਮੋਬਾਇਲ ਲੈ ਫੁਰ ਹੋ ਗਿਆ।
ਲੁੱਟ ਸਬੰਧੀ ਜਾਣਕਾਰੀ ਦਿੰਦੇ ਲੁੱਟ ਦਾ ਸ਼ਿਕਾਰ ਹੋਏ ਮਨੋਹਰ ਲਾਲ ਪੁੱਤਰ ਨਿਰੰਜਣ ਦਾਸ ਨਿਵਾਸੀ ਬੰਗਾ ਨੇ ਦੱਸਿਆ ਕਿ ਉਹ ਬੰਗਾ ਆਜ਼ਾਦ ਚੌਂਕ ਵਿਖੇ ਲੰਮੇ ਅਰਸੇ ਤੋਂ ਆਪਣੀ ਮਨੋਹਰ ਟੇਲਰ ਨਾਮੀ ਦੁਕਾਨ ਬਣਾ ਕੇ ਟੇਲਰਿੰਗ ਦਾ ਕੰਮ ਕਰਦਾ ਹੈ ਅਤੇ ਅਕਸਰ ਹੀ ਦੂਰ-ਦੁਰਾਡੇ ਤੋਂ ਗਾਹਕ ਉਸ ਕੋਲ ਆਉਂਦੇ ਜਾਂਦੇ ਰਹਿੰਦੇ ਹਨ।ਉਸ ਨੇ ਦੱਸਿਆ ਕਿ ਬੀਤੇ ਦਿਨ ਇਕ ਮੋਟਰ ਸਾਈਕਲ 'ਤੇ ਸਵਾਰ ਇਕ ਨੌਜਵਾਨ ਸਵੇਰ ਸਮੇਂ ਦੁਕਾਨ ਖੁੱਲ੍ਹਦੇ ਹੀ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਸ ਦੇ ਘਰਵਾਲਿਆਂ ਨੇ ਤਾਂ ਦੁਕਾਨ ਆਉਣਾ ਸੀ ਕਿ ਉਹ ਆਏ ਹਨ ਜਾਂ ਨਹੀਂ? ਉਸ ਨੇ ਦੱਸਿਆ ਜਦੋਂ ਉਸ ਨੇ ਉਸ ਨੂੰ ਉਸ ਦੀ ਗੱਲ੍ਹ ਦਾ ਜਵਾਬ ਨਾਂਹ ਵਿੱਚ ਦਿੱਤਾ ਅਤੇ ਉਸ ਨੇ ਕਿਹਾ ਤੁਸੀਂ ਆਪਣਾ ਫੋਨ ਦੇਣਾ ਉਹ ਆਪਣੇ ਘਰਦਿਆਂ ਨੂੰ ਫੋਨ ਕਰਕੇ ਪੁੱਛਦਾ ਹੈ, ਉਹ ਕਿੱਥੇ ਹਨ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ
ਇਸ ਦੌਰਾਨ ਉਹ ਫੋਨ ਕਰਨ ਦਾ ਬਿਹਾਨਾ ਮਾਰਦਾ ਹੋਇਆ ਵੇਖਦੇ ਹੀ ਵੇਖਦੇ ਫੋਨ ਲੈ ਕੇ ਆਪਣੇ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਉਸ ਨੇ ਦੱਸਿਆ ਉਸ ਨੇ ਉਕਤ ਮੋਟਰਸਾਈਕਲ ਦਾ ਨੰਬਰ ਨੋਟ ਕਰਨਾ ਚਾਹਿਆ ਤਾਂ ਉਕਤ ਮੋਟਰਸਾਈਕਲ ਵੀ ਬਿਨਾਂ ਨੰਬਰ ਤੋਂ ਸੀ। ਉਸ ਨੇ ਦੱਸਿਆ ਇਸ ਸਬੰਧੀ ਉਸ ਨੇ ਥਾਣਾ ਸਿਟੀ ਬੰਗਾ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਲੁਟੇਰਾ ਬਾਜ਼ਾਰ ਵਿੱਚ ਕਈ ਥਾਂਵਾ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਿਆ ਹੈ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਬੰਗਾ ਪੁਲਸ ਨੂੰ ਦੇ ਦਿੱਤੀਆਂ ਹਨ।
ਇਹ ਵੀ ਪੜ੍ਹੋ- ਲੋਕ ਸਭਾ ਹਲਕਾ ਸੰਗਰੂਰ ਸੀਟ 'ਤੇ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੇ 5 ਸਾਲ ਦਾ ਇਤਿਹਾਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੱਲਦੀ ਟਰੇਨ 'ਚ ਪਰਿਵਾਰ ਦੀ ਬੇਰਹਮੀ ਨਾਲ ਕੁੱਟਮਾਰ, ਫਗਵਾੜਾ ਰੇਲਵੇ ਸਟੇਸ਼ਨ 'ਤੇ ਹੋਇਆ ਹੰਗਾਮਾ
NEXT STORY